ਨਵੀਂ ਦਿੱਲੀ— ਵਿਦਿਆਰਥਣ ਦੇ ਆਤਮ-ਹੱਤਿਆ ਦੇ ਮਾਮਲੇ 'ਚ ਪੁਲਸ ਦੇ ਰਵੱਈਆ 'ਤੇ ਪਰਿਵਾਰਕ ਮੈਬਰਾਂ ਨੂੰ ਭਰੋਸਾ ਨਹੀਂ ਹੈ। ਉਨ੍ਹਾਂ ਦਾ ਮਕਸਦ ਦੋਸ਼ੀਆਂ ਨੂੰ ਜੇਲ ਪਹੁੰਚਾਉਣਾ ਹੈ। ਇਸ ਦੇ ਲਈ ਉਨ੍ਹਾਂ ਨੇ ਅੱਜ ਸੁਪਰੀਮ ਕੋਰਟ ਦਾ ਦਰਵਾਜ਼ ਖੜਕਾਇਆ ਹੈ ਅਤੇ ਸੀ.ਬੀ.ਆਈ ਜਾਂਚ ਦੀ ਮੰਗ ਕੀਤੀ ਹੈ। ਸੋਮਵਾਰ ਵਿਦਿਆਰਥਣ ਦੇ ਪਿਤਾ ਨੇ ਕਿਹਾ ਕਿ ਮੇਰੇ ਕੋਲ ਖਾਣ ਲਈ ਕੁਝ ਨਹੀਂ ਬਚਿਆ। ਇਹ ਵੀ ਭੁੱਲ ਚੁੱਕਿਆ ਹਾਂ ਕਿ ਮੈਂ ਇਕ ਕਥੱਕ ਡਾਂਸਰ ਹਾਂ ਜਾਂ ਗੁਰੂ। ਪੂਰਾ ਜੀਵਨ ਬੇਟੀ ਦੇ ਦੋਸ਼ੀਆਂ ਨੂੰ ਜੇਲ ਪਹੁੰਚਾਉਣ 'ਚ ਲਗਾ ਦਵਾਗਾਂ।
ਪਿਤਾ ਨੇ ਦੋਸ਼ ਲਗਾਇਆ ਕਿ ਸਕੂਲ ਪ੍ਰਬੰਧਨ ਪੂਰਾ ਕੰਮ ਆਪਣੇ ਬਚਾਅ 'ਚ ਕਰ ਰਿਹਾ ਹਾਂ। ਅਜਿਹਾ ਲੱਗਦਾ ਹੈ ਕਿ ਨੋਇਡਾ ਪੁਲਸ ਦੋਸ਼ੀਆਂ ਦਾ ਵੀ ਸਾਥ ਦੇ ਰਹੀ ਹੈ। ਜੇਕਰ ਅਜਿਹਾ ਨਹੀਂ ਤਾਂ ਹੁਣ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਣਾ ਚਾਹੀਦਾ ਸੀ।
ਅਜਿਹੇ 'ਚ ਨਿਆਂ ਲਈ ਉਹ ਸੁਪਰੀਮ ਕੋਰਟ ਜਾਣਗੇ। ਪ੍ਰੈਸਵਾਰਤਾ ਦੌਰਾਨ ਪ੍ਰਿੰਸ ਦੇ ਪਿਤਾ ਸ਼ਾਮਲ ਨਹੀਂ ਹੋ ਸਕੇ। ਜ਼ਾਮ 'ਚ ਫਸੇ ਹੋਣ ਦੇ ਚੱਲਦੇ ਉਨ੍ਹਾਂ ਨੂੰ ਆਉਣ 'ਚ ਦੇਰੀ ਹੋ ਗਈ। ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਪ੍ਰਿੰਸ ਦੇ ਪਿਤਾ ਵੀ ਉਨ੍ਹਾਂ ਦੇ ਨਾਲ ਲੜਾਈ 'ਚ ਸ਼ਾਮਲ ਹਨ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ 'ਤੇ ਦੋਸ਼ ਲਗਾਇਆ ਕਿ ਉਨ੍ਹਾਂ ਨੂੰ ਸ਼ਾਂਤੀਪੂਰਨ ਕੈਂਡਲ ਮਾਰਚ ਤੱਕ ਕੱਢਣ ਦੀ ਮਨਜ਼ੂਰੀ ਨਹੀਂ ਦਿੱਤੀ ਗਈ।
ਮ੍ਰਿਤਕ ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਸਕੂਲ 'ਚ 15 ਸਾਲ ਤੋਂ ਉਨ੍ਹਾਂ ਦੇ ਬੇਟਾ ਪੜ੍ਹ ਰਿਹਾ ਹੈ। ਉਸ ਨਾਲ ਵੀ ਅਜਿਹਾ ਹੀ ਵਿਵਹਾਰ ਕੀਤਾ ਜਾਂਦਾ ਹੈ। ਬੇਟਾ ਜਦੋਂ ਪਹਿਲੀ ਜਮਾਤ 'ਚ ਸੀ, ਉਦੋਂ 11ਵੀਂ ਦੇ ਵਿਦਿਆਰਥੀਆਂ ਨੇ ਉਸ ਦਾ ਹੱਥ ਤੋੜ ਦਿੱਤਾ ਸੀ। ਘਟਨਾ ਸਵੇਰੇ 9.30 ਵਜੇ ਦੀ ਸੀ, ਜਿਸ ਦੀ ਜਾਣਕਾਰੀ ਉਨ੍ਹਾਂ ਨੂੰ ਦੁਪਹਿਰ 12 ਵਜੇ ਦਿੱਤੀ ਗਈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਕੂਲ ਦੀ ਕੋਈ ਅਜਿਹੀ ਪੀ.ਟੀ.ਐਮ ਨਹੀਂ, ਜਿਸ 'ਚ ਮੇਰੀ ਪਤਨੀ ਨਾ ਗਈ ਹੋਵੇ ਪਰ ਹਰ ਵਾਰ ਉਹ ਰੋ ਕੇ ਉਥੋਂ ਆਉਂਦੀ ਸੀ। ਸਕੂਲ ਪ੍ਰਿੰਸੀਪਲ ਨੇ ਘਰ 'ਚ ਚਰਿੱਤਰ ਠੀਕ ਨਾ ਹੋਣ ਦਾ ਦੋਸ਼ ਲਗਾਇਆ ਅਤੇ ਗਲਤ ਵਿਵਹਾਰ ਕੀਤਾ।
ਵਿਦਿਆਰਥਣ ਦੇ ਪਿਤਾ ਨੇ ਦੱਸਿਆ ਕਿ ਇਨਸਾਫ ਲਈ ਪੀ.ਐਮ.ਓ ਹਾਊਸ ਦੇ ਬਾਹਰ ਕੈਂਡਲ ਮਾਰਚ ਕੱਢਿਆ ਜਾਵੇਗਾ। ਜ਼ਰੂਰਤ ਪੈਣ 'ਤੇ ਇੰਡੀਆ ਗੇਟ 'ਤੇ ਧਰਨਾ ਵੀ ਦਿੱਤਾ ਜਾਵੇਗਾ। ਇਸ ਦੇ ਲਈ ਲੋਕਾਂ ਦਾ ਸਮਰਥਨ ਇੱਥੇ ਅਤੇ ਬਿਹਾਰ ਦੋਵਾਂ ਜਗ੍ਹਾ ਤੋਂ ਮਿਲ ਰਿਹਾ ਹੈ।
ਦੂਜੀ ਜਮਾਤ 'ਚ ਛੱਡੀ ਪੜ੍ਹਾਈ, ਹੁਣ ਚੱਲਾ ਰਹੇ ਹਨ ਤਿੰਨ ਸਕੂਲ
NEXT STORY