ਸ਼੍ਰੀਨਗਰ, (ਇੰਟ.)-ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ’ਚ ਸਥਿਤ ਇਕ ਸਕੂਲ ’ਚ ਅਧਿਆਪਕ ਦੇ ਉਸ ਸਮੇਂ ਹੋਸ਼ ਉੱਡ ਗਏ ਜਦੋਂ ਇਕ ਵਿਦਿਆਰਥੀ ਕਲਾਸ ’ਚ ਗ੍ਰਨੇਡ ਲੈ ਕੇ ਪਹੁੰਚ ਗਿਆ। ਮਾਮਲੇ ਦੀ ਸੂਚਨਾ ਤਤਕਾਲ ਪੁਲਸ ਨੂੰ ਦਿੱਤੀ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਬੱਚਾ ਰੋਜ਼ ਵਾਂਗ ਮੰਗਲਵਾਰ ਨੂੰ ਵੀ ਘਰ ਤੋਂ ਸਵੇਰੇ ਸਕੂਲ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸ ਨੂੰ ਰਸਤੇ ’ਚ ਗੇਂਦਨੁਮਾ ਚੀਜ਼ ਨਜ਼ਰ ਆਈ। ਉਹ ਉਸ ਨੂੰ ਲੈ ਕੇ ਕਲਾਸ ’ਚ ਪਹੁੰਚ ਗਿਆ। ਜਦੋਂ ਉਸ ਨੇ ਉਹ ਚੀਜ਼ ਆਪਣੇ ਟੀਚਰ ਨੂੰ ਦਿਖਾਈ ਤਾਂ ਉਸ ਦੇ ਹੋਸ਼ ਉੱਡ ਗਏ। ਟੀਚਰ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਮੌਕੇ ’ਤੇ ਪਹੁੰਚੀ ਪੁਲਸ ਦੀ ਜਾਂਚ ਟੀਮ ਨੇ ਦੱਸਿਆ ਕਿ ਇਹ ਹੈਂਡ ਗ੍ਰਨੇਡ 50 ਸਾਲ ਪੁਰਾਣਾ ਹੈ। ਪੁਲਸ ਨੇ ਗ੍ਰਨੇਡ ਨੂੰ ਆਪਣੇ ਕਬਜ਼ੇ ’ਚ ਲਿਆ ਹੈ।
ਕਾਲਜ 'ਚ ਕੇਕ ਕੱਟਣ 'ਤੇ ਪ੍ਰਿੰਸੀਪਲ ਨੇ ਵਿਦਿਆਰਥੀ ਸੰਘ ਪ੍ਰਧਾਨ ਨੂੰ ਮਾਰਿਆ ਥੱਪੜ, ਵਿਵਾਦ
NEXT STORY