ਨੈਸ਼ਨਲ ਡੈਸਕ : ਕਰਨਾਟਕ ਦੇ ਚਿੱਤਰਦੁਰਗ 'ਚ ਵੀਰਵਾਰ ਨੂੰ ਵਾਪਰੇ ਦਰਦਨਾਕ ਹਾਦਸੇ 'ਚ ਗੰਭੀਰ ਜ਼ਖਮੀ ਹੋਏ ਬੱਸ ਡਰਾਈਵਰ ਦੀ ਸ਼ੁੱਕਰਵਾਰ ਨੂੰ ਇਲਾਜ ਦੌਰਾਨ ਮੌਤ ਹੋ ਗਈ, ਜਿਸ ਨਾਲ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ 7 ਹੋ ਗਈ।
ਪੁਲਿਸ ਮੁਤਾਬਕ ਇਸ ਹਾਦਸੇ 'ਚ ਡਰਾਈਵਰ ਮੁਹੰਮਦ ਰਫੀਕ ਗੰਭੀਰ ਜ਼ਖਮੀ ਹੋ ਗਿਆ ਸੀ। ਜਿਸਨੂੰ ਹੁਬਲੀ ਦੇ ਕਰਨਾਟਕ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ 'ਚ ਦਾਖਲ ਕਰਵਾਇਆ ਗਿਆ। ਪੁਲਿਸ ਨੇ ਦੱਸਿਆ ਕਿ ਡਰਾਈਵਰ ਦੀ ਐਮਰਜੈਂਸੀ ਸਰਜਰੀ ਦੇ ਬਾਵਜੂਦ ਉਹ ਸ਼ੁੱਕਰਵਾਰ ਸਵੇਰੇ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ।
ਦੱਸ ਦੇਈਏ ਕਿ ਇਹ ਹਾਦਸਾ ਵੀਰਵਾਰ ਤੜਕੇ ਇਕ ਸਲੀਪਰ ਪ੍ਰਾਈਵੇਟ ਬੱਸ ਦੀ ਕਰਨਟਕ ਦੇ ਚਿਤਰਦੁਰਗ 'ਚ ਇਕ ਟਰੱਕ ਨਾਲ ਟੱਕਰ ਹੋਣ ਕਰਕੇ ਵਾਪਰਿਆ ਸੀ ਜਿਸ 'ਚ ਸਲੀਪਰ ਬੱਸ ਨੂੰ ਅੱਗ ਲੱਗ ਗਈ ਸੀ ਅਤੇ ਇਸ ਹਾਦਸੇ 'ਚ 6 ਦੇ ਕਰੀਬ ਸਵਾਰੀਆਂ ਜਿੰਦਾ ਜਲ ਗਈਆਂ ਸਨ ਅਤੇ ਕਈ ਸਵਾਰੀਆਂ ਗੰਭੀਰ ਰੂਪ 'ਚ ਜ਼ਖਮੀ ਹੋ ਗਈਆਂ ਸਨ। ਜਦਕਿ ਹਾਦਸੇ 'ਚ ਜ਼ਖਮੀ ਹੋਏ ਬੱਸ ਚਾਲਕ ਦੀ ਇਲਾਜ ਦੌਰਾਨ ਅੱਜ ਸਵੇਰੇ ਮੌਤ ਹੋ ਗਈ ਹੈ।
24 ਘੰਟਿਆਂ ਲਈ ਮੋਬਾਇਲ ਇੰਟਰਨੈਟ ਬੰਦ! ਚੋਮੂ ਹਿੰਸਾ ਭੜਕਣ ਪਿੱਛੋਂ ਪਾਬੰਦੀਆਂ ਲਾਗੂ
NEXT STORY