ਸ਼੍ਰੀਨਗਰ— ਜੰਮੂ-ਕਸ਼ਮੀਰ ਦੇ ਪਹਿਲਗਾਮ 'ਚ ਇਕ ਨਿੱਜੀ ਸਕੂਲ ਵਿਚ ਕੰਮ ਕਰਨ ਵਾਲੇ ਇਕ ਜੋੜੇ ਨੂੰ ਸਕੂਲ ਮੈਨੇਜਮੈਂਟ ਨੇ ਉਨ੍ਹਾਂ ਦੇ ਵਿਆਹ ਵਾਲੇ ਦਿਨ ਬਰਖਾਸਤ ਕਰ ਦਿੱਤਾ। ਸਕੂਲ ਮੈਨੇਜਮੈਂਟ ਦਾ ਦਾਅਵਾ ਹੈ ਕਿ ਉਨ੍ਹਾਂ ਦਾ 'ਰੋਮਾਂਸ' ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਪਹਿਲਗਾਮ ਦੇ ਤਰਾਲ ਸ਼ਹਿਰ ਦੇ ਰਹਿਣ ਵਾਲੇ ਤਾਰਿਕ ਭੱਟ ਅਤੇ ਸੁਮਾਯਾ ਬਸ਼ੀਰ ਪੰਪੋਰ ਮੁਸਲਿਮ ਐਜੂਕੇਸ਼ਨਲ ਇੰਸਟੀਚਿਊਟ ਦੀ ਕ੍ਰਮਵਾਰ ਬਾਲ ਅਤੇ ਬਾਲਿਕਾ ਇਕਾਈ 'ਚ ਕਈ ਸਾਲਾਂ ਤੋਂ ਕੰਮ ਕਰ ਰਹੇ ਸਨ। ਉਨ੍ਹਾਂ ਨੇ ਦੋਸ਼ ਲਾਇਆ ਕਿ 30 ਨਵੰਬਰ ਨੂੰ ਸਕੂਲ ਮੈਨੇਜਮੈਂਟ ਨੇ ਉਨ੍ਹਾਂ ਦੀ ਸੇਵਾ ਨੂੰ ਮਨਮਾਨੇ ਢੰਗ ਨਾਲ ਖਤਮ ਕਰ ਦਿੱਤਾ। ਉਸੇ ਦਿਨ ਉਨ੍ਹਾਂ ਦਾ ਵਿਆਹ ਸੀ। ਸਕੂਲ ਪ੍ਰਿੰਸੀਪਲ ਨੇ ਉਨ੍ਹਾਂ ਦੀ ਬਰਖਾਸਤਗੀ 'ਤੇ ਟਿੱਪਣੀ ਲਈ ਕੀਤੀਆਂ ਗਈਆਂ ਫੋਨ ਕਾਲਾਂ ਦਾ ਜਵਾਬ ਨਹੀਂ ਦਿੱਤਾ।
ਓਧਰ ਪੀੜਤ ਭੱਟ ਨੇ ਕਿਹਾ ਕਿ ਸਾਡੀ ਅਰੇਂਜ ਮੈਰਿਜ ਸੀ। ਕੁਝ ਮਹੀਨੇ ਪਹਿਲਾਂ ਸਾਡੀ ਮੰਗਣੀ ਹੋਈ ਸੀ ਅਤੇ ਸਮੁੱਚੀ ਸਕੂਲ ਮੈਨੇਜਮੈਂਟ ਇਹ ਜਾਣਦੀ ਸੀ, ਕਿਉਂਕਿ ਸੁਮਾਯਾ ਨੇ ਮੰਗਣੀ ਤੋਂ ਬਾਅਦ ਸਾਰੇ ਸਟਾਫ ਦੇ ਮੈਂਬਰਾਂ ਨੂੰ ਦਾਅਵਤ ਦਿੱਤੀ ਸੀ। ਉਨ੍ਹਾਂ ਸਕੂਲ ਮੈਨੇਜਮੈਂਟ ਦੇ 'ਰੋਮਾਂਟਿਕ ਰਿਲੇਸ਼ਨਸ਼ਿਪ' ਦੇ ਦਾਅਵੇ 'ਤੇ ਸਵਾਲ ਕਰਦੇ ਹੋਏ ਪੁੱਛਿਆ ਹੈ ਕਿ ਇਹ ਮਾਮਲਾ ਸੀ ਤਾਂ ਉਨ੍ਹਾਂ ਨੂੰ ਪੱਖ ਰੱਖਣ ਦਾ ਮੌਕਾ ਕਿਉਂ ਨਹੀਂ ਦਿੱਤਾ ਗਿਆ?
ਉਨ੍ਹਾਂ ਕਿਹਾ ਕਿ ਅਸੀਂ ਦੋਵਾਂ ਨੇ ਵਿਆਹ ਲਈ ਇਕ ਮਹੀਨਾ ਪਹਿਲਾਂ ਛੁੱਟੀ ਲਈ ਅਰਜ਼ੀ ਦਿੱਤੀ ਸੀ ਅਤੇ ਸਕੂਲ ਮੈਨੇਜਮੈਂਟ ਨੇ ਛੁੱਟੀ ਨੂੰ ਮਨਜ਼ੂਰੀ ਦਿੱਤੀ ਸੀ। ਜੋੜੇ ਨੇ ਦੋਸ਼ ਲਗਾਇਆ ਹੈ ਕਿ ਸਕੂਲ ਮੈਨੇਜਮੈਂਟ ਉਨ੍ਹਾਂ ਦੇ ਅਕਸ ਨੂੰ ਖਰਾਬ ਕਰ ਰਹੀ ਹੈ।
ਪ੍ਰਧਾਨ ਨੇ ਕਿਹਾ—'ਰੋਮਾਂਟਿਕ ਰਿਲੇਸ਼ਨਸ਼ਿਪ' 'ਚ ਸਨ-ਓਧਰ ਸਕੂਲ ਦੇ ਪ੍ਰਧਾਨ ਬਸ਼ੀਰ ਮਸੂਦੀ ਨੇ ਕਿਹਾ ਕਿ ਦੋਵਾਂ ਨੂੰ ਸੇਵਾ ਮੁਕਤ ਕਰ ਦਿੱਤਾ ਹੈ, ਕਿਉਂਕਿ ਦੋਵੇਂ ਵਿਆਹ ਤੋਂ ਪਹਿਲਾਂ ਹੀ 'ਰੋਮਾਂਟਿਕ ਰਿਲੇਸ਼ਨਸ਼ਿਪ' 'ਚ ਸਨ। ਮਸੂਦੀ ਨੇ ਕਿਹਾ ਕਿ ਉਹ ਰੋਮਾਂਸ ਕਰ ਰਹੇ ਸਨ ਅਤੇ ਇਹ ਸਕੂਲ ਦੇ 2000 ਵਿਦਿਆਰਥੀਆਂ ਅਤੇ ਸਟਾਫ ਦੇ 200 ਮੈਂਬਰਾਂ ਲਈ ਚੰਗਾ ਨਹੀਂ। ਇਹ ਵਿਦਿਆਰਥੀਆਂ 'ਤੇ ਅਸਰ ਪਾ ਸਕਦਾ ਹੈ।
2019 'ਚ ਮੋਦੀ ਦੇ ਖਿਲਾਫ ਹਾਰਦਿਕ ਲੜ ਸਕਦੇ ਹਨ ਲੋਕ ਸਭਾ ਚੋਣਾਂ
NEXT STORY