ਨਵੀਂ ਦਿੱਲੀ - ਕੋਰੋਨਾ ਵਾਇਰਸ ਦਾ ਕਹਿਰ ਪੂਰੇ ਦੇਸ਼ ’ਚ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਇਨਫੈਕਸ਼ਨ ਨੂੰ ਰੋਕਣ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 21 ਦਿਨ ਦੇ ਲਾਕਡਾਊਨ ਦਾ ਐਲਾਨ ਕੀਤਾ ਗਿਆ ਹੈ। ਕੁਝ ਅਧਿਐਨਾਂ ਤੋਂ ਪਤਾ ਲੱਗਾ ਕਿ ਗਰਮੀ ਪੈ ਤੋਂ ਬਾਅਦ ਕੋਵਿਡ -19 ਦਾ ਪ੍ਰਭਾਵ ਘੱਟ ਹੋ ਸਕਦਾ ਹੈ। ਇਸ ਗੱਲ ਦਾ ਪਤਾ ਲੱਗਣ ’ਤੇ ਕੁਝ ਭਾਰਤੀਆਂ ਨੇ ਗਰਮੀ ਦੀ ਸ਼ੁਰੂਆਤ ਲਈ ਅਰਦਾਸਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਉਸ ਸਮੇਂ ਫਿਰ ਗਿਆ, ਜਦੋਂ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਕਿ ਗਰਮੀਆਂ ਦੀ ਸ਼ੁਰੂਆਤ ਹੋਣ ਦੀ ਸੰਭਾਵਨਾ ਅਜੇ ਬਹੁਤ ਘੱਟ ਹੈ।
ਪੜ੍ਹੋ ਇਹ ਵੀ ਖਬਰ - ਕਾਬੁਲ ਗੁਰਦੁਆਰਾ ਹਮਲੇ ’ਚ ਮਾਰੇ ਗਏ ਲੋਕਾਂ ਦੇ ਅੰਤਿਮ ਸੰਸਕਾਰ ਵਾਲੀ ਥਾਂ ’ਤੇ ਧਮਾਕਾ
ਮੌਸਮ ਵਿਭਾਗ ਅਨੁਸਾਰ ਅਗਲੇ ਦੋ ਹਫ਼ਤਿਆਂ ਵਿਚ ਭਾਰਤ ਦੇ ਬਹੁਤੇ ਹਿੱਸਿਆਂ ਵਿਚ ਤਾਪਮਾਨ ਆਮ ਨਾਲੋਂ ਘੱਟ ਰਹਿਣ ਦੀ ਸੰਭਾਵਨਾ ਹੈ। ਅਗਲੇ 28 ਦਿਨਾਂ ਦੀ ਕੀਤੀ ਗਈ ਭਵਿੱਖਬਾਣੀ ਤੋਂ ਪਤਾ ਲੱਗਾ ਹੈ ਕਿ ਅਪ੍ਰੈਲ ਦੇ ਦੂਜੇ ਹਫਤੇ ਤੱਕ ਕੇਂਦਰੀ ਭਾਰਤ ਵਿਚ ਪਾਰਾ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਵੀ ਘੱਟ ਹੈ। ਦੱਸ ਦੇਈਏ ਕਿ ਉੱਤਰੀ ਦੀ ਤੁਲਨਾ ’ਚ ਦੱਖਣੀ ਅਤੇ ਮੱਧ ਭਾਰਤ ਵਿਚ ਗਰਮੀ ਪਹਿਲਾਂ ਆਉਂਦੀ ਹੈ, ਕਿਉਂਕਿ ਇਹ ਖੇਤਰ ਭੂਮੱਧ ਰੇਖਾ ਦੇ ਬਹੁਤ ਨੇੜੇ ਹੈ।
ਪੜ੍ਹੋ ਇਹ ਵੀ ਖਬਰ - ਲਾਕਡਾਊਨ ਨੇ ਦਿੱਤੀ ਸ਼ਹਿਰਾਂ ਨੂੰ ਪ੍ਰਦੂਸ਼ਣ ਤੋਂ ਰਾਹਤ, ਆਈ 25 ਫੀਸਦੀ ਗਿਰਾਵਟ
ਪੜ੍ਹੋ ਇਹ ਵੀ ਖਬਰ - ਕੋਰੋਨਾ : ਲਾਕਡਾਊਨ ਦੇ ਤੀਜੇ ਦਿਨ ਪੈਦਲ ਘਰਾਂ ਨੂੰ ਵਾਪਸ ਜਾ ਰਹੇ ਲੋਕਾਂ ਦੀ ਮਦਦ ਲਈ ਅੱਗੇ ਆਈਆਂ ਸੂਬਾ ਸਰਕਾਰਾਂ
ਆਈ.ਐੱਮ.ਡੀ. ਦੇ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ‘ ਉੱਤਰ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਵਿਚ ਅਗਲੇ 2-3 ਦਿਨਾਂ ਦੌਰਾਨ ਪੱਛਮੀ ਹਵਾਵਾਂ ਦੇ ਨਾਲ ਮੀਂਹ ਪੈ ਸਕਦਾ ਹੈ। ਇੰਨਾ ਹੀ ਨਹੀਂ ਅਗਲੇ ਹਫਤੇ ਵੀ ਉੱਤਰੀ ਭਾਰਤ (ਖ਼ਾਸਕਰ ਹਿਮਾਲੀਅਨ ਖੇਤਰ ਵਿਚ) ਮੀਂਹ ਪੈ ਜਾਣ ਦੀ ਉਮੀਦ ਜਤਾਈ ਜਾ ਰਹੀ ਹੈ।
ਪੜ੍ਹੋ ਇਹ ਵੀ ਖਬਰ - ਗਰਭਵਤੀ ਪਤਨੀ ਨੂੰ ਹਸਪਤਾਲ ਲਿਜਾਂਦੇ ਨੌਜਵਾਨ ਦੀ ਪੁਲਸ ਵਲੋਂ ਕੁੱਟ-ਮਾਰ (ਵੀਡੀਓ)
ਰੇਲਵੇ 'ਚ ਨਿਕਲੀਆਂ ਨੌਕਰੀਆਂ, ਜਲਦੀ ਕਰੋ ਅਪਲਾਈ
NEXT STORY