ਇੰਦੌਰ- ਭਿਆਨਕ ਗਰਮੀ ਨੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਇਸ ਵਿਚ ਇਕ ਦਿਲਚਸਪ ਖ਼ਬਰ ਸਾਹਮਣੇ ਆਈ ਹੈ। ਇੰਦੌਰ ਦੇ ਖਜਰਾਨਾ ਖੇਤਰ 'ਚ ਆਯੋਜਿਤ ਇਕ ਵਿਆਹ ਸਮਾਰੋਹ 'ਚ ਬਰਾਤ ਨੂੰ ਲੈ ਕੇ ਜੋ ਅਨੋਖਾ ਇੰਤਜ਼ਾਮ ਕੀਤਾ ਗਿਆ, ਉਹ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਵਿਆਹ 'ਚ ਸ਼ਾਮਲ ਮਹਿਮਾਨਾਂ ਨੂੰ ਗਰਮੀ ਤੋਂ ਬਚਾਉਣ ਲਈ ਪਟੇਲ ਪਰਿਵਾਰ ਨੇ ਇਕ ਅਜਿਹਾ ਉਪਾਅ ਕੀਤਾ, ਜਿਸ ਨੂੰ ਦੇਖ ਕੇ ਤੁਸੀਂ ਵੀ ਤਾਰੀਫ਼ ਕਰੋਗੇ। ਇਸ ਬਰਾਤ ਦੀ ਖ਼ਾਸ ਗੱਲ ਇਹ ਰਹੀ ਕਿ ਇਸ 'ਚ ਤੁਰਦਾ-ਫਿਰਦਾ ਟੈਂਟ ਲਗਾਇਆ ਗਿਆ, ਜੋ ਬਰਾਤ ਦੇ ਨਾਲ-ਨਾਲ ਅੱਗੇ ਵਧਦਾ ਰਿਹਾ। ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਤੇਜ਼ ਧੁੱਪ 'ਚ ਨਿਕਲੀ ਬਰਾਤ ਦੇ ਉੱਪਰ ਇਕ ਵੱਡਾ ਤੰਬੂ ਲਗਾਇਆ ਗਿਆ ਹੈ, ਜੋ ਬਰਾਤੀਆਂ ਨੂੰ ਧੁੱਪ ਤੋਂ ਰਾਹਤ ਦੇ ਰਿਹਾ ਹੈ। ਇਸ ਟੈਂਟ ਦੇ ਹੇਠਾਂ ਨਾ ਸਿਰਫ਼ ਬਰਾਤੀ ਚੱਲ ਰਹੇ ਹਨ ਸਗੋਂ ਲਾੜਾ ਵੀ ਘੋੜੀ 'ਤੇ ਸਵਾਰ ਹੋ ਕੇ ਉਸੇ ਦੇ ਅੰਦਰ ਅੱਗੇ ਵਧਦਾ ਦਿਖਾਈ ਦੇ ਰਿਹਾ ਹੈ।
ਇਹ ਆਈਡੀਆ ਲੋਕਾਂ ਨੂੰ ਬਹੁਤ ਪਸੰਦ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਸ਼ੇਅਰ ਕਰ ਕੇ ਲੋਕ ਤਾਰੀਫ਼ ਕਰ ਰਹੇ ਹਨ। ਦੱਸਣਯੋਗ ਹੈ ਕਿ ਇਸ ਸਮੇਂ ਦੇਸ਼ ਦੇ ਕਈ ਹਿੱਸਿਆਂ 'ਚ ਲੂ ਅਤੇ ਗਰਮ ਹਵਾਵਾਂ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਦਿਨ 'ਚ ਤਾਪਮਾਨ 43 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ। ਅਜਿਹੇ 'ਚ ਵਿਆਹ ਸਮਾਰੋਹਾਂ 'ਚ ਮਹਿਮਾਨਾਂ ਦੀ ਮੌਜੂਦਗੀ ਵੀ ਘੱਟ ਹੋ ਰਹੀ ਹੈ ਪਰ ਇੰਦੌਰ ਦੇ ਪਟੇਲ ਪਰਿਵਾਰ ਨੇ ਆਪਣੇ ਮਹਿਮਾਨਾਂ ਨੂੰ ਇਸ ਭਿਆਨਕ ਗਰਮੀ ਤੋਂ ਬਚਾਉਣ ਲਈ ਵਧੀਆ ਇੰਤਜ਼ਾਮ ਕੀਤਾ।
ਇਹ ਵੀ ਪੜ੍ਹੋ : ਹੁਣ ਸੈਲਫ਼ੀ ਨਾਲ ਲੱਗੇਗੀ ਡਾਕਟਰਾਂ ਦੀ ਹਾਜ਼ਰੀ, ਲੋਕੇਸ਼ਨ ਦੱਸਣਾ ਵੀ ਜ਼ਰੂਰੀ, ਕੀਤੀ ਉਲੰਘਣਾ ਤਾਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਮੋਸੇ' ਤੋਂ ਬਾਅਦ ਨਵਾਂ ਬਵਾਲ! ਮੁੱਖ ਸਕੱਤਰ ਨੇ ਅਫ਼ਸਰਾਂ ਨੂੰ ਦਿੱਤੀ ਹੋਲੀ ਪਾਰਟੀ, ਸਰਕਾਰ ਨੂੰ ਭੇਜ ਦਿੱਤਾ ਬਿੱਲ
NEXT STORY