ਮੁੰਬਈ : ਅੱਜ ਬਾਲੀਵੁੱਡ ਸੁਪਰਸਟਾਰ ਅਦਾਕਾਰ ਅਤੇ ਬਾਲੀਵੁੱਡ ਦੇ ਹੀ-ਮੈਨ ਵਜੋਂ ਜਾਣੇ ਜਾਂਦੇ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਦੱਸ ਦੇਈਏ ਕਿ ਧਰਮਿੰਦਰ ਦੀ ਸਿਹਤ ਬੀਤੇ ਦਿਨ ਅਚਾਨਕ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਉਥੇ ਡਾਕਟਰਾਂ ਵਲੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਸਾਹ ਲੈਣ ਵਿੱਚ ਤਕਲੀਫ਼ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ ਪਰ ਹੁਣ ਉਹਨਾਂ ਦਾ ਦੇਹਾਂਤ ਹੋ ਗਿਆ ਹੈ।
ਪੜ੍ਹੋ ਇਹ ਵੀ : ਰਾਤੋ-ਰਾਤ ਚਮਕੀ ਕਿਸਾਨਾਂ ਦੀ ਕਿਸਮਤ, ਖੇਤਾਂ 'ਚੋਂ ਮਿਲੇ 5 ਕੀਮਤੀ ਹੀਰੇ, ਬਣੇ ਲੱਖਪਤੀ

ਧਰਮਿੰਦਰ ਦੀ ਬੀਤੇ ਦਿਨ ਸਿਹਤ ਖ਼ਰਾਬ ਹੋਣ ਤੋਂ ਬਾਅਦ ਦਿਓਲ ਪਰਿਵਾਰ ਅਤੇ ਉਹਨਾਂ ਦੇ ਕਰੀਬੀ ਹਸਪਤਾਲ ਪਹੁੰਚ ਗਏ। ਇਸ ਮੌਕੇ ਉਹਨਾਂ ਦੇ ਦੋਵੇਂ ਪੁੱਤਰ ਸੰਨੀ ਦਿਓਲ ਅਤੇ ਬੌਬੀ ਦਿਓਲ ਵੀ ਪਿਤਾ ਨੂੰ ਮਿਲਣ ਪਹੁੰਚ ਹਏ। ਰਾਤ ਨੂੰ ਧਰਮਿੰਦਰ ਨੂੰ ਮਿਲਣ ਲਈ ਸ਼ਾਹਰੁਖ, ਸਲਮਾਨ ਸਣੇ ਕਈ ਬਾਲੀਵੁੱਡ ਅਦਾਕਾਰ ਵੀ ਬ੍ਰੀਚ ਕੈਂਡੀ ਹਸਪਤਾਲ ਪਹੁੰਚੇ।
ਪੜ੍ਹੋ ਇਹ ਵੀ : ਵੱਡਾ ਝਟਕਾ: ਮਹਿੰਗਾ ਹੋਇਆ Gold-Silver, ਕੀਮਤਾਂ 'ਚ ਜ਼ਬਰਦਸਤ ਵਾਧਾ, ਜਾਣੋ ਨਵਾਂ ਰੇਟ

300 ਤੋਂ ਵੱਧ ਫਿਲਮਾਂ ਵਿੱਚ ਕੀਤਾ ਕੰਮ
ਧਰਮਿੰਦਰ ਨੇ ਆਪਣੇ ਕਰੀਅਰ ਦੌਰਾਨ 300 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ। ਉਹਨਾਂ ਨੇ ਵੱਡੇ ਪਰਦੇ 'ਤੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ। ਛੇ ਦਹਾਕਿਆਂ ਤੋਂ ਵੱਧ ਦੇ ਕਰੀਅਰ ਵਿੱਚ ਉਨ੍ਹਾਂ ਨੇ 'ਸ਼ੋਲੇ', 'ਚੁੱਪਕੇ ਚੁੱਪਕੇ', ‘ਫੂਲ ਔਰ ਪੱਥਰ’, ‘ਬੇਤਾਬ’ ‘ਨੌਕਰ ਬੀਵੀ ਕਾ’, ਅਤੇ 'ਧਰਮ ਵੀਰ' ਵਰਗੀਆਂ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ। ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ 'ਹੀ-ਮੈਨ' ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀਆਂ ਜਾ ਰਹੀਆਂ ਸਨ।
ਪੜ੍ਹੋ ਇਹ ਵੀ : Train 'ਚ ਸ਼ਰਾਬ ਲਿਜਾਉਣ ਵਾਲਿਆਂ ਲਈ ਖ਼ਾਸ ਖ਼ਬਰ, ਯਾਤਰਾ ਤੋਂ ਪਹਿਲਾਂ ਜਾਣੋ ਰੇਲਵੇ ਦੇ ਨਿਯਮ
ਦਿੱਲੀ ਧਮਾਕੇ 'ਚ ਖੁਲਾਸਾ: CCTV 'ਚ ਕੈਦ 'ਮੌਤ ਦਾ ਡਾਕਟਰ'! ਕਾਲੇ ਮਾਸਕ 'ਚ ਦਿਖਾਈ ਦਿੱਤਾ ਅੱਤਵਾਦੀ ਉਮਰ
NEXT STORY