ਬੈਂਗਲੁਰੂ- ਕਰਨਾਟਕ ਦੇ ਮੁੱਖ ਮੰਤਰੀ ਬੀ.ਐੱਸ. ਯੇਦੀਯੁਰੱਪਾ ਦੇ ਅਸਤੀਫ਼ੇ ਤੋਂ ਦੁਖੀ ਹੋ ਕੇ ਉਨ੍ਹਾਂ ਦੇ ਇਕ ਸਮਰਥਕ ਨੇ ਖ਼ੁਦਕੁਸ਼ੀ ਕਰ ਲਈ, ਜਿਸ 'ਤੇ ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਅਜਿਹਾ ਕਦਮ ਨਹੀਂ ਚੁੱਕਣ ਦੀ ਅਪੀਲ ਕੀਤੀ। ਪੁਲਸ ਸੂਤਰਾਂ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਵੀ (35) ਵਜੋਂ ਕੀਤੀ ਗਈ ਹੈ ਅਤੇ ਉਹ ਚਾਮਰਾਜਨਗਰ ਜ਼ਿਲ੍ਹੇ ਦੇ ਬੋਮਾਲਪੁਰ ਪਿੰਡ ਦਾ ਰਹਿਣ ਵਾਲਾ ਸੀ। ਯੇਦੀਯੁਰੱਪਾ ਨੇ ਇਸ ਘਟਨਾ 'ਤੇ ਸੋਗ ਜ਼ਾਹਰ ਕਰਦੇ ਹੋਏ ਕਿਹਾ ਕਿ ਰਾਜਨੀਤੀ 'ਚ ਕਈ ਉਤਾਰ ਚੜ੍ਹਾਵ ਦਾ ਹੋਣਾ ਆਮ ਗੱਲ ਹੈ ਅਤੇ ਨੌਜਵਾਨਾਂ ਨੂੰ ਅਜਿਹੇ ਕਦਮ ਚੁੱਕਣ ਤੋਂ ਪਰਹੇਜ਼ ਕਰਨਾ ਚਾਹੀਦਾ। ਉਨ੍ਹਾਂ ਕਿਹਾ,''ਇਹ ਸਹੀ ਕਦਮ ਨਹੀਂ ਹਨ ਅਤੇ ਮੈਨੂੰ ਰਵੀ ਦੇ ਖ਼ੁਦਕੁਸ਼ੀ ਕਰਨ 'ਤੇ ਬਹੁਤ ਦੁਖ ਹੈ। ਮੈਂ ਇਸ ਤਰ੍ਹਾਂ ਦੇ ਕਦਮਾਂ ਦੀ ਸ਼ਲਾਘਾ ਨਹੀਂ ਕਰਨਾ ਚਾਹੁੰਦਾ ਹਾਂ।''
ਇਹ ਵੀ ਪੜ੍ਹੋ : ਯੇਦੀਯੁਰੱਪਾ ਨੇ ਕਰਨਾਟਕ ਦੇ ਰਾਜਪਾਲ ਨੂੰ ਸੌਂਪਿਆ ਆਪਣਾ ਅਸਤੀਫ਼ਾ
ਉਨ੍ਹਾਂ ਨੇ ਕੰਨੜ ਭਾਸ਼ਾ 'ਚ ਕੀਤੇ ਗਏ ਟਵੀਟ 'ਚ ਕਿਹਾ,''ਜੇਕਰ ਕਿਸੇ ਪਰਿਵਾਰ ਨੂੰ ਇਸ ਤਰ੍ਹਾਂ ਦੇ ਦੁੱਖ ਦਾ ਸਾਹਮਣਾ ਕਰਨਾ ਪਵੇ ਤਾਂ ਇਸ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ ਹੈ।'' ਪੁਲਸ ਨੇ ਦੱਸਿਆ ਕਿ ਰਵੀ ਇਕ ਦਿਹਾੜੀ ਮਜ਼ਦੂਰ ਸੀ ਅਤੇ ਉਸ ਨੇ ਯੇਦੀਯੁਰੱਪਾ ਦੇ ਅਸਤੀਫ਼ੇ ਦੀ ਵੀਡੀਓ ਦੇਖ ਕੇ ਪਿੰਡ 'ਚ ਇਕ ਹੋਰ ਨੌਜਵਾਨ ਗੁਰੂਸਵਾਮੀ ਨੂੰ ਕਿਹਾ ਸੀ ਕਿ ਯੇਦੀਯੁਰੱਪਾ ਦੀਆਂ ਅੱਖਾਂ 'ਚ ਹੰਝੂ ਸਨ। ਇਸ ਗੱਲ ਨੂੰ ਲੈ ਕੇ ਉਹ ਰਾਤ ਭਰ ਪਰੇਸ਼ਾਨ ਰਿਹਾ ਅਤੇ ਸਵੇਰੇ ਕੰਟੀਨ 'ਚ ਜਾ ਕੇ ਉਸ ਨੇ ਖ਼ੁਦਕੁਸ਼ੀ ਕਰ ਲਈ। ਰਵੀ ਨੂੰ 2017 'ਚ ਹੋਈਆਂ ਜ਼ਿਮਨੀ ਚੋਣਾਂ 'ਚ ਯੇਦੀਯੁਰੱਪਾ ਨਾਲ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ : ਯੇਦੀਯੁਰੱਪਾ ਬਣੇ 'ਮੋਦੀ ਦੇ ਤਾਜ਼ਾ ਸ਼ਿਕਾਰ', 'ਜ਼ਬਰਨ ਸੇਵਾਮੁਕਤੀ ਕਲੱਬ' 'ਚ ਕੀਤੇ ਗਏ ਸ਼ਾਮਲ : ਰਣਦੀਪ ਸੁਰਜੇਵਾਲਾ
ਹਥਿਆਰਬੰਦ ਦਸਤਿਆਂ ’ਚ ਅਧਿਕਾਰੀਆਂ ਦੇ 10 ਹਜ਼ਾਰ ਤੇ ਜਵਾਨਾਂ ਦੇ ਲੱਖ ਤੋਂ ਵੱਧ ਅਹੁਦੇ ਖਾਲੀ
NEXT STORY