ਨਵੀਂ ਦਿੱਲੀ (ਏਜੰਸੀ)- ਸੁਪਰੀਮ ਕੋਰਟ ਨੇ ਸੋਮਵਾਰ ਨੂੰ ਤ੍ਰਿਣਮੂਲ ਕਾਂਗਰਸ ਨੂੰ ਕਿਹਾ ਕਿ ਉਹ ਕੋਲਕਾਤਾ ’ਚ ਕੈਮਕ ਸਟ੍ਰੀਟ ਸਥਿਤ ਆਪਣੇ ਦਫਤਰ ਤੋਂ ਪਾਰਟੀ ਦਾ ਸਾਈਨਬੋਰਡ/ਹੋਰਡਿੰਗ ਹਟਾਏ ਜਾਣ ਨਾਲ ਜੁੜੇ ਮਾਮਲੇ ’ਚ ਆਪਣੀਆਂ ਸਾਰੀਆਂ ਦਲੀਲਾਂ ਹਾਈ ਕੋਰਟ ਦੇ ਸਾਹਮਣੇ ਰੱਖੇ। ਚੋਟੀ ਦੀ ਅਦਾਲਤ ਨੇ ਕਲਕੱਤਾ ਹਾਈ ਕੋਰਟ ਨੂੰ ਤ੍ਰਿਣਮੂਲ ਵੱਲੋਂ ਦਾਇਰ ਉਸ ਪਟੀਸ਼ਨ ’ਤੇ ਤੇਜ਼ੀ ਨਾਲ ਫੈਸਲਾ ਲੈਣ ਲਈ ਕਿਹਾ, ਜਿਸ ’ਚ ਕੋਲਕਾਤਾ ਨਗਰ ਨਿਗਮ ਵੱਲੋਂ ਪਾਰਟੀ ਦਫਤਰ ਤੋਂ ਹੋਰਡਿੰਗ/ਸਾਈਨਬੋਰਡ ਹਟਾਏ ਜਾਣ ਨੂੰ ਚੁਣੌਤੀ ਦਿੱਤੀ ਗਈ ਹੈ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਏਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਨੇ ਤ੍ਰਿਣਮੂਲ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ।
ਸੁਣਵਾਈ ਦੀ ਸ਼ੁਰੂਆਤ ’ਚ ਸੂਬਾ ਸਰਕਾਰ ਵੱਲੋਂ ਪੇਸ਼ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਪੀਲ ’ਤੇ ਮੁੱਢਲਾ ਇਤਰਾਜ਼ ਜਤਾਇਆ। ਤ੍ਰਿਣਮੂਲ ਵੱਲੋਂ ਪੇਸ਼ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਮੇਰੇ ਵਿਦਵਾਨ ਦੋਸਤ ਨੂੰ ਜ਼ਿਆਦਾ ਜੋਸ਼ ’ਚ ਨਹੀਂ ਆਉਣਾ ਚਾਹੀਦਾ। ਲਾਅ ਅਫਸਰ ਨੇ ਸਿੱਬਲ ਦੀ ਇਸ ਟਿੱਪਣੀ ’ਤੇ ਸਖ਼ਤ ਇਤਰਾਜ਼ ਜਤਾਇਆ। ਸੋਲਿਸਟਰ ਜਨਰਲ ਨੇ ਕਿਹਾ ਕਿ ਤੁਹਾਨੂੰ ਇਸ ਤਰ੍ਹਾਂ ਦੇ ਸ਼ਬਦ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ... ਇਹ ਸਿਰਫ ਮੀਡੀਆ ਲਈ ਹੈ, ਸਿਰਫ ਇਸ ਲਈ ਕਿ ਇਹ ਇਕ ਸਿਆਸੀ ਮਾਮਲਾ ਹੈ...। ਸਿੱਬਲ ਨੇ ਦਲੀਲ ਦਿੱਤੀ ਕਿ ਬਿਨਾਂ ਕਿਸੇ ਨੋਟਿਸ ਦੇ ਸਾਈਨਬੋਰਡ/ਹੋਰਡਿੰਗ ਹਟਾ ਦਿੱਤਾ ਗਿਆ, ਜਦਕਿ ਗਰਾਊਂਡ ਫਲੋਰ ’ਤੇ ਚੱਲ ਰਹੇ ਹਲਦੀਰਾਮ ਦੇ ਬੋਰਡ ਨੂੰ ਹੱਥ ਤੱਕ ਨਹੀਂ ਲਾਇਆ ਗਿਆ। ਚੀਫ ਜਸਟਿਸ ਨੇ ਕਿਹਾ ਕਿ ਮਾਮਲਾ ਅਜੇ ਹਾਈ ਕੋਰਟ ’ਚ ਪੈਂਡਿੰਗ ਹੈ ਅਤੇ ਉੱਥੇ ਸੁਧਾਰਾਤਮਕ ਹੁਕਮ ਪਾਸ ਕੀਤੇ ਜਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
IFFJK 2026: 'ਕਸ਼ਮੀਰ ਸਿਰਫ਼ ਇੱਕ ਸ਼ੂਟਿੰਗ ਲੋਕੇਸ਼ਨ ਨਹੀਂ, ਕ੍ਰਿਏਟਿਵ ਸੈਂਚੁਰੀ ਹੈ': CM ਉਮਰ ਅਬਦੁੱਲਾ
NEXT STORY