ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਹਾਲ ਹੀ 'ਚ ਕਤਲ ਦੇ ਇਕ ਮਾਮਲੇ 'ਚ ਪਿਓ-ਪੁੱਤ ਨੂੰ ਬਰੀ ਕਰ ਦਿੱਤਾ। ਦੋਹਾਂ ਨੂੰ 25 ਸਾਲ ਪਹਿਲਾਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਜੱਜ ਵੀ. ਰਾਮਾਸੁਬਰਮਣੀਅਮ ਅਤੇ ਜੱਜ ਪੰਕਜ ਮਿੱਤਲ ਦੀ ਬੈੰਚ ਨੇ ਕਿਹਾ ਕਿ ਮੁਹੰਮਦ ਮੁਸਲਿਮ ਅਤੇ ਉਸ ਦੇ ਪੁੱਤ ਸ਼ਮਸ਼ਾਦ ਨੂੰ ਫਸਾਉਣ ਲਈ ਪੁਲਸ ਨੇ ਐੱਫ.ਆਈ.ਆਰ. ਦਾ ਸਮਾਂ ਦੁਪਹਿਰ 1.50 ਵਜੇ ਤੋਂ ਬਦਲ ਕੇ ਸਵੇਰੇ 9 ਵਜੇ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਕਿਹਾ ਕਿ ਰੂੜਕੀ ਦੇ ਸੈਸ਼ਨ ਕੋਰਟ ਨੇ ਇਸ ਤੱਥ ਨੂੰ ਪੂਰੀ ਤਰ੍ਹਾਂ ਨਾਲ ਨਜ਼ਰਅੰਦਾਜ ਕਰ ਦਿੱਤਾ ਕਿ ਐੱਫ.ਆਈ.ਆਰ. ਦਾ ਨਾ ਸਿਰਫ਼ ਸਮਾਂ ਬਦਲ ਦਿੱਤਾ ਗਿਆ ਹੈ ਸਗੋਂ ਪੀ.ਐੱਮ. (ਦੁਪਹਿਰ) ਸ਼ਬਦ ਨੂੰ ਵੀ ਬਦਲ ਕੇ ਏ.ਐੱਮ. (ਸਵੇਰੇ) ਕਰ ਦਿੱਤਾ ਗਿਆ। ਹਥਿਆਰਾਂ ਦੇ ਨਾਮ 'ਚ ਵੀ ਅੰਤਰ ਸੀ।
ਐੱਫ.ਆਈ.ਆਰ. 'ਚ ਕਤਲ ਦਾ ਸਮਾਂ ਅਤੇ ਤਾਰੀਖ਼ 4 ਅਗਸਤ 1995 ਸਵੇਰੇ 9 ਵਜੇ ਦੱਸੀ ਗਈ ਸੀ, ਜਦੋਂ ਕਿ ਕਤਲ ਦੁਪਹਿਰ 1.50 ਵਜੇ ਹੋਇਆ ਸੀ। ਟ੍ਰਾਇਲ ਕੋਰਟ ਨੇ 1998 'ਚ ਪਿਓ-ਪੁੱਤ ਨੂੰ ਕਤਲ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹਾਈ ਕੋਰਟ ਨੇ ਰੂੜਕੀ ਦੇ ਕੋਰਟ ਵਲੋਂ ਦੋਸ਼ਸਿੱਧੀ ਅਤੇ ਸਜ਼ਾ ਨੂੰ ਬਰਕਰਾਰ ਰੱਖਿਆ ਸੀ। ਪਿਓ-ਪੁੱਤ ਨੇ 2011 'ਚ ਸੁਪਰੀਮ ਕੋਰਟ ਦਾ ਰੁਖ ਕੀਤਾ, ਹਾਲਾਂਕਿ ਅਪੀਲ ਦੇ ਪੈਂਡਿੰਗ ਰਹਿਣ ਦੌਰਾਨ 2021 'ਚ ਪੁੱਤ ਦੀ ਮੌਤ ਹੋ ਗਈ। ਪੁਲਸ ਅਨੁਸਾਰ ਉਤਰਾਖੰਡ ਦੇ ਮੰਗਲੌਰ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਕੋਰਟ ਜਾ ਰਹੇ ਅਲਤਾਫ਼ ਹੁਸੈਨ ਦਾ ਕਤਲ ਕਰ ਦਿੱਤਾ ਗਿਆ ਸੀ। ਬੈਂਚ ਨੇ ਕਿਹਾ ਕਿ ਜੇਕਰ ਅਲਤਾਫ਼ ਅਦਾਲਤ ਜਾ ਰਿਹਾ ਸੀ ਤਾਂ ਉਹ ਸਵੇਰੇ ਅਦਾਲਤ ਸ਼ੁਰੂ ਹੋਣ ਤੋਂ ਪਹਿਲਾਂ ਜਾ ਰਿਹਾ ਹੁੰਦਾ, ਨਾ ਕਿ ਦੁਪਹਿਰ ਨੂੰ। ਇਸ ਗੱਲ ਨੂੰ ਸਹੀ ਠਹਿਰਾਉਣ ਲਈ ਅਲਤਾਫ਼ ਸਵੇਰੇ ਅਦਾਲਤ ਜਾ ਰਿਹਾ ਸੀ, ਐੱਫ.ਆਈ.ਆਰ. ਦਾ ਸਮਾਂ ਬਦਲ ਕੇ ਸਵੇਰੇ 9 ਵਜੇ ਕਰ ਦਿੱਤਾ ਗਿਆ ਹੈ। ਜੇਕਰ ਵਾਰਦਾਤ ਸਵੇਰੇ 9 ਵਜੇ ਤੋਂ ਪਹਿਲੇ ਹੋਈ ਸੀ ਅਤੇ ਪੁਲਸ ਸਵੇਰੇ 10 ਵਜੇ ਹਾਦਸੇ ਵਾਲੀ ਜਗ੍ਹਾ ਪਹੁੰਚ ਗਈ ਸੀ ਤਾਂ ਉਸ ਦੇ ਤੁਰੰਤ ਬਾਅਦ ਦੁਪਹਿਰ ਤੱਕ ਲਾਸ਼ ਮੁਰਦਾਘਰ ਭੇਜ ਦਿੱਤੀ ਜਾਣੀ ਚਾਹੀਦੀ ਸੀ ਪਰ ਅਜਿਹਾ ਨਹੀਂ ਹੋਇਆ।
ਚੀਨ ਨੂੰ ਮਿਲੇਗੀ ਮਾਤ, ਹਿੰਦ ਮਹਾਸਾਗਰ ’ਚ ‘ਪ੍ਰਿਡੇਟਰ’ ਹੋਵੇਗਾ ਤਾਇਨਾਤ, ਭਾਰਤ ਨੂੰ ਅਮਰੀਕਾ ਤੋਂ ਮਿਲਣਗੇ 31 MQ-9 ਡਰੋਨ
NEXT STORY