ਨਵੀਂ ਦਿੱਲੀ, (ਭਾਸ਼ਾ)- ਚੀਫ਼ ਜਸਟਿਸ (ਸੀ. ਜੇ. ਆਈ.) ਡੀ. ਵਾਈ. ਚੰਦਰਚੂੜ ਨੇ ਵਿਧਾਇਕਾਂ ਦੀ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ ਦੀ ਸੰਭਾਵਨਾ ਨੂੰ ਖਾਰਜ ਕਰਦਿਆਂ ਕਿਹਾ ਕਿ ਜੱਜ ਵਜੋਂ ਆਪਣੇ 24 ਵਰ੍ਹਿਆਂ ਦੇ ਕਾਰਜਕਾਲ ’ਚ ਉਨ੍ਹਾਂ ਨੂੰ ਕਦੇ ਵੀ ਕਿਸੇ ਸਰਕਾਰ ਵਲੋਂ ਕਿਸੇ ਸਿਆਸੀ ਦਬਾਅ ਦਾ ਸਾਹਮਣਾ ਨਹੀਂ ਕਰਨਾ ਪਿਆ।
ਆਕਸਫੋਰਡ ਯੂਨੀਅਨ ਵੱਲੋਂ ਕਰਵਾਏ ਇਕ ਸਮਾਗਮ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਭਾਰਤ ਵਿਚ ਜੱਜਾਂ ਨੂੰ ਮੁਕੱਦਮਿਆਂ ਵਿਚ ਭਾਵਨਾਵਾਂ ਦੀ ਥਾਂ ਸੰਵਿਧਾਨਕ ਸਿਧਾਂਤਾਂ ’ਤੇ ਆਧਾਰਿਤ ਸਥਾਪਤ ਪ੍ਰੰਪਰਾਵਾਂ ਮੁਤਾਬਕ ਫੈਸਲਾ ਲੈਣ ਲਈ ਸਿਖਲਾਈ ਦਿੱਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਮੈਨੂੰ ਸਿਆਸੀ ਦਬਾਅ, ਸਰਕਾਰੀ ਦਬਾਅ ਬਾਰੇ ਪੁੱਛੋ, ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ 24 ਵਰ੍ਹਿਆਂ ਤੋਂ ਮੈਂ ਜੱਜ ਹਾਂ ਅਤੇ ਮੈਨੂੰ ਸੱਤਾਧਾਰੀ ਪਾਰਟੀ ਵਲੋਂ ਕਦੇ ਵੀ ਕਿਸੇ ਸਿਆਸੀ ਦਬਾਅ ਦਾ ਸਾਹਮਣਾ ਨਹੀਂ ਕਰਨਾ ਪਿਆ। ਭਾਰਤ ਵਿਚ ਅਸੀਂ ਜਿਨ੍ਹਾਂ ਲੋਕਤਾਂਤਰਿਕ ਰਵਾਇਤਾਂ ਦੀ ਪਾਲਣਾ ਕਰਦੇ ਹਾਂ, ਉਨ੍ਹਾਂ ਵਿਚ ਇਹ ਵੀ ਸ਼ਾਮਲ ਹੈ ਕਿ ਅਸੀਂ ਸਰਕਾਰ ਦੇ ਸਿਆਸੀ ਅੰਗ ਤੋਂ ਅਲੱਗ-ਥਲੱਗ ਜ਼ਿੰਦਗੀ ਜਿਊਂਦੇ ਹਾਂ।
ਦਿੱਲੀ ਵਾਸੀਆਂ ਨੂੰ ਫਿਲਹਾਲ ਗਰਮੀ ਤੋਂ ਰਾਹਤ ਨਹੀਂ, ਕਰਨਾ ਪਵੇਗਾ ਦੋ-ਤਿੰਨ ਦਿਨ ਇੰਤਜ਼ਾਰ
NEXT STORY