ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਬਿਹਾਰ ਵਿਚ ਚਮਕੀ ਬੁਖਾਰ ਨਾਲ ਹੋਣ ਵਾਲੀਆਂ ਮੌਤਾਂ ਦੀ ਬੈਕਗ੍ਰਾਉੂਂਂਡ ਵਿਚ ਡਾਕਟਰਾਂ ਦੇ ਖਾਲੀ ਅਹੁਦਿਆਂ ਨੂੰ ਭਰੇ ਜਾਣ ਸਬੰਧੀ ਦਾਖਲ ਪਟੀਸ਼ਨ ਨੂੰ ਸ਼ੁੱਕਰਵਾਰ ਨੂੰ ਇਹ ਕਹਿੰਦੇ ਹੋਏ ਖਾਰਜ ਕਰ ਦਿੱਤਾ ਕਿ ਉਹ ਪਾਣੀ ਤੋਂ ਲੈ ਕੇ ਰੋਸ਼ਨੀ ਤੱਕ ਕਿਸ-ਕਿਸ ਚੀਜ਼ ਦੀ ਘਾਟ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨਗੇ? ਮੁੱਖ ਜੱਜ ਰੰਜਨ ਗੋਗੋਈ ਤੇ ਜੱਜ ਦੀਪਕ ਗੁਪਤਾ ਦੇ ਬੈਂਚ ਨੇ ਕਿਹਾ, ''ਜੱਜਾਂ, ਡਾਕਟਰਾਂ, ਮੰਤਰੀਆਂ ਤੇ ਰਾਜ ਸਭਾ ਮੈਂਬਰਾਂ ਤੋਂ ਇਲਾਵਾ ਪਾਣੀ ਤੇ ਸੂਰਜ ਦੀ ਰੋਸ਼ਨੀ ਦੀ ਵੀ ਘਾਟ ਹੈ ਤਾਂ ਇਹ ਕਿਸ-ਕਿਸ ਚੀਜ਼ ਦੀ ਘਾਟ ਪੂਰੀ ਕਰਨ ਲਈ ਨਿਰਦੇਸ਼ ਦੇਣਗੇ।''
ਜੱਜ ਦੀ ਇਹ ਅਸਹਾਈ ਟਿੱਪਣੀ ਉਦੋਂ ਆਈ ਜਦੋਂ ਪਟੀਸ਼ਨ ਦਾਖਲ ਕਰਨ ਵਾਲੇ ਦੇ ਵਕੀਲ ਵਲੋਂ ਇਹ ਦਲੀਲ ਦਿੱਤੀ ਗਈ ਕਿ ਬਿਹਾਰ ਵਿਚ 57 ਫੀਸਦੀ ਡਾਕਟਰਾਂ ਦੀ ਘਾਟ ਹੈ। ਵਕੀਲ ਮਨੋਹਰ ਪ੍ਰਤਾਪ ਨੇ ਬਿਹਾਰ ਵਿਚ ਡਾਕਟਰਾਂ ਤੇ ਨਰਸਾਂ ਦੀ ਭਰਤੀ ਲਈ ਦਿਸ਼ਾ ਨਿਰਦੇਸ਼ ਜਾਰੀ ਕਰਨ ਲਈ ਅਪੀਲ ਕੀਤੀ ਸੀ। ਮੁੱਖ ਜੱਜ ਗੋਗੋਈ ਨੇ ਪ੍ਰਤਾਪ ਨੂੰ ਕਿਹਾ,''ਬਿਹਾਰ ਵਿਚ ਡਾਕਟਰਾਂ ਦੀ ਘਾਟ ਹੈ? ਫਿਰ ਕੀ ਕੀਤਾ ਜਾਵੇ? ਕੀ ਸਾਨੂੰ ਭਰਤੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਹਨ? ਤੁਸੀ ਕੀ ਸਲਾਹ ਦੇਣੀ ਚਾਹੁੰਦੇ ਹੋ? ਮੁੱਖ ਜੱਜ ਨੇ ਕਿਹਾ, ਅਸੀਂ ਜੱਜਾਂ ਦੇ ਖਾਲੀ ਪਏ ਅਹੁਦਿਆਂ ਨੂੰ ਭਰਨ ਦਾ ਯਤਨ ਕਰ ਰਹੇ ਹਾਂ ਪਰ ਸਾਨੂੰ ਹੀ ਪਤਾ ਹੈ ਕਿ ਸਾਨੂੰ ਕਿੰਨੀ ਸਫਲਤਾ ਮਿਲੀ ਹੈ। ਅਸੀਂ ਡਾਕਟਰਾਂ ਦੇ ਮਾਮਲੇ 'ਚ ਅਜਿਹਾ ਨਹੀਂ ਕਰ ਸਕਦੇ।''
ਮਾਨਸਿਕ ਬੀਮਾਰੀ ਨਾਲ ਪੀੜਤ ਹਨ ਆਜ਼ਮ ਖਾਨ, ਦਿੱਤੀ ਜਾਵੇ ਸਖਤ ਸਜ਼ਾ : ਸੁਸ਼ਮਾ ਸਵਰਾਜ
NEXT STORY