ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਵਿਆਹ ਤੋਂ ਇਨਕਾਰ ਕਰਨਾ ਭਾਰਤੀ ਦੰਡ ਸੰਹਿਤਾ (ਆਈਪੀਸੀ) ਦੀ ਧਾਰਾ 306 ਦੇ ਤਹਿਤ ਖੁਦਕੁਸ਼ੀ ਲਈ ਉਕਸਾਉਣਾ ਨਹੀਂ ਹੈ। ਜਸਟਿਸ ਬੀਵੀ ਨਾਗਰਥਨਾ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੇ ਬੈਂਚ ਨੇ ਇਹ ਟਿੱਪਣੀ ਇੱ ਔਰਤ ਵਿਰੁੱਧ ਚਾਰਜਸ਼ੀਟ ਖਾਰਜ ਕਰਦੇ ਹੋਏ ਕੀਤੀ। ਔਰਤ 'ਤੇ ਇਕ ਕੁੜੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ ਸੀ, ਜੋ ਉਸ ਦੇ ਬੇਟੇ ਨਾਲ ਪਿਆਰ ਕਰਦੀ ਸੀ। ਦੋਸ਼ ਕੁੜੀ ਅਤੇ ਅਪੀਲਕਰਤਾ ਦੇ ਬੇਟੇ ਵਿਚਾਲੇ ਵਿਵਾਦ 'ਤੇ ਆਧਾਰਤ ਸਨ, ਜਿਸ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਅਪੀਲਕਰਤਾ 'ਤੇ ਵਿਆਹ ਦਾ ਵਿਰੋਧ ਕਰਨ ਅਤੇ ਕੁੜੀ ਖ਼ਿਲਾਫ਼ ਅਪਮਾਨਜਨਕ ਟਿੱਪਣੀ ਕਰਨ ਦਾ ਦੋਸ਼ ਲਗਾਇਆ ਸੀ। ਅਦਾਲਤ ਨੇ ਕਿਹਾ ਕਿ ਜੇਕਰ ਦੋਸ਼ ਪੱਤਰ ਅਤੇ ਗਵਾਹਾਂ ਦੇ ਬਿਆਨਾਂ ਸਮੇਤ ਰਿਕਾਰਡ 'ਤੇ ਮੌਜੂਦ ਸਾਰੇ ਸਬੂਤਾਂ ਨੂੰ ਸਹੀ ਮੰਨ ਲਿਆ ਜਾਵੇ ਤਾਂ ਵੀ ਅਪੀਲਕਰਤਾ ਖ਼ਿਲਾਫ਼ ਇਕ ਵੀ ਸਬੂਤ ਨਹੀਂ ਹੈ।
ਬੈਂਚ ਨੇ ਕਿਹਾ,''ਸਾਡਾ ਮੰਨਣਾ ਹੈ ਕਿ ਅਪੀਲਕਰਤਾ ਦੇ ਕੰਮ ਇੰਨੇ ਅਸਿੱਧੇ ਅਤੇ ਅਸੰਬੰਧਤ ਹਨ ਕਿ ਉਹ ਭਾਰਤੀ ਦੰਡ ਸੰਹਿਤਾ ਦੀ ਧਾਰਾ 306 ਦੇ ਅਧੀਨ ਅਪਰਾਧ ਨਹੀਂ ਬਣ ਸਕਦੇ। ਅਪੀਲਕਰਤਾ ਵਿਰੁੱਧ ਅਜਿਹਾ ਕੋਈ ਦੋਸ਼ ਨਹੀਂ ਹੈ ਕਿ ਕੁੜੀ ਕੋਲ ਖ਼ੁਦਕੁਸ਼ੀ ਦੇ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਬਚਿਆ ਸੀ।'' ਅਦਾਲਤ ਨੇ ਕਿਹਾ ਕਿ ਰਿਕਾਰਡ ਤੋਂ ਇਹ ਪਤਾ ਲੱਗਦਾ ਹੈ ਕਿ ਅਪੀਲਕਰਤਾ ਅਤੇ ਉਸ ਦੇ ਪਰਿਵਾਰ ਨੇ ਕੁੜੀ 'ਤੇ ਉਸ ਦੇ ਅਤੇ ਨੌਜਵਾਨ ਵਿਚਾਲੇ ਸੰਬੰਧ ਕਰਨ ਲਈ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਬੈਂਚ ਨੇ ਕਿਹਾ,''ਅਸਲ 'ਚ ਕੁੜੀ ਦਾ ਪਰਿਵਾਰ ਹੀ ਇਸ ਰਿਸ਼ਤੇ ਤੋਂ ਨਾਖੁਸ਼ ਸੀ। ਭਾਵੇਂ ਹੀ ਅਪੀਲਕਰਤਾ ਨੇ ਬਾਬੂ ਦਾਸ ਅਤੇ ਕੁੜੀ ਦੇ ਵਿਆਹ ਪ੍ਰਤੀ ਆਪਣੀ ਅਸਹਿਮਤੀ ਜ਼ਾਹਰ ਕੀਤੀ ਹੋਵੇ ਪਰ ਇਹ ਖੁਦਕੁਸ਼ੀ ਲਈ ਉਕਸਾਉਣ ਦਾ ਸਿੱਧਾ ਜਾਂ ਅਸਿੱਧਾ ਦੋਸ਼ ਦੇ ਪੱਧਰ ਤੱਕ ਨਹੀਂ ਪਹੁੰਚਦਾ ਹੈ।'' ਬੈਂਚ ਨੇ ਕਿਹਾ ਕਿ ਇਸ ਤੋਂ ਇਲਾਵਾ ਕੁੜੀ ਨੂੰ ਇਹ ਕਹਿਣਾ ਕਿ ਜੇਕਰ ਉਹ ਆਪਣੇ ਪ੍ਰੇਮੀ ਨਾਲ ਵਿਆਹ ਕੀਤੇ ਬਿਨਾਂ ਜਿਊਂਦੀ ਨਹੀਂ ਰਹਿ ਸਕਦੀ ਤਾਂ ਜਿਊਂਦੀ ਨਾ ਰਹੇ, ਉਕਸਾਵਾ ਦੇਣਾ ਨਹੀਂ ਕਿਹਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੂਜੀ ਮੰਜ਼ਿਲ ਤੋਂ ਡਿੱਗਿਆ ਦੋ ਸਾਲਾਂ ਦਾ ਮਾਸੂਮ ਬੱਚਾ, ਦੇਖਦੇ ਹੀ ਸ਼ਖਸ ਨੇ ਦੌੜ ਕੇ ਇੰਝ ਬਚਾਈ ਜਾਨ
NEXT STORY