ਨਵੀਂ ਦਿੱਲੀ, (ਭਾਸ਼ਾ)- ਸੁਪਰੀਮ ਕੋਰਟ ਨੇ ਵੀਰਵਾਰ ਨੂੰ ਸਹਾਰਾ ਗਰੁੱਪ ਨੂੰ 15 ਦਿਨਾਂ ਦੇ ਅੰਦਰ ਐਸਕਰੋ ਖਾਤੇ (ਥਰਡ ਪਾਰਟੀ ਅਕਾਊਂਟ) ਵਿਚ 1,000 ਕਰੋੜ ਰੁਪਏ ਜਮ੍ਹਾ ਕਰਾਉਣ ਦੇ ਨਿਰਦੇਸ਼ ਦਿੰਦੇ ਹੋਏ ਮੁੰਬਈ ਦੇ ਵਰਸੋਵਾ ਵਿਚ ਆਪਣੀ ਜ਼ਮੀਨ ਦੇ ਵਿਕਾਸ ਲਈ ਇਕ ਸੰਯੁਕਤ ਉੱਦਮ (ਜੇ. ਵੀ.) ਸਥਾਪਤ ਕਰਨ ਦੀ ਇਜਾਜ਼ਤ ਦੇ ਦਿੱਤੀ, ਜਿਸ ਤੋਂ 10,000 ਕਰੋੜ ਰੁਪਏ ਪ੍ਰਾਪਤ ਹੋ ਸਕਣ।
ਅਦਾਲਤ ਦੇ 2012 ਦੇ ਹੁਕਮਾਂ ਦੀ ਪਾਲਣਾ ਵਿਚ ਨਿਵੇਸ਼ਕਾਂ ਦੇ ਪੈਸੇ ਮੋੜਨ ਲਈ 10,000 ਕਰੋੜ ਰੁਪਏ ਦੀ ਰਕਮ ਸੇਬੀ-ਸਹਾਰਾ ਰਿਫੰਡ ਖਾਤੇ ਵਿਚ ਜਮ੍ਹਾ ਕੀਤੀ ਜਾਣੀ ਹੈ। ਜਸਟਿਸ ਸੰਜੀਵ ਖੰਨਾ, ਜਸਟਿਸ ਐੱਮ. ਐੱਮ. ਸੁੰਦਰੇਸ਼ ਅਤੇ ਜਸਟਿਸ ਬੇਲਾ ਐੱਮ. ਤ੍ਰਿਵੇਦੀ ਦੀ ਬੈਂਚ ਨੇ ਕਿਹਾ ਕਿ ਜੇਕਰ ਸੰਯੁਕਤ ਉੱਦਮ/ਵਿਕਾਸ ਸਮਝੌਤਾ 15 ਦਿਨਾਂ ਦੇ ਅੰਦਰ ਅਦਾਲਤ ਵਿਚ ਦਾਇਰ ਨਹੀਂ ਕੀਤਾ ਜਾਂਦਾ ਹੈ, ਤਾਂ ਉਹ ਵਰਸੋਵਾ ਵਿਚ 1.21 ਕਰੋੜ ਵਰਗ ਫੁੱਟ ਜ਼ਮੀਨ ‘ਜਿਵੇਂ ਹੈ, ਜਿੱਥੇ ਹੈ’ ਦੇ ਆਧਾਰ ’ਤੇ ਵੇਚ ਦਿੱਤੀ ਜਾਵੇਗੀ।
ਸਰਕਾਰ ਨੇ ਦਿੱਲੀ-NCR, ਮੁੰਬਈ ’ਚ 35 ਰੁਪਏ ਕਿਲੋ ਦੇ ਭਾਅ ’ਤੇ ਪਿਆਜ਼ ਦੀ ਵਿਕਰੀ ਕੀਤੀ ਸ਼ੁਰੂ
NEXT STORY