ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਵਰਕਰ-ਐਡਵੋਕੇਟ ਪ੍ਰਸ਼ਾਂਤ ਭੂਸ਼ਣ ਅਤੇ ਪੱਤਰਕਾਰ ਤਰੁਣ ਤੇਜਪਾਲ ਵਿਰੁੱਧ 2009 ਦੇ ਮਾਣਹਾਨੀ ਮਾਮਲੇ ਨੂੰ ਮੰਗਲਵਾਰ ਨੂੰ ਦੂਜੀ ਬੈਂਚ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਇਕ ਨਿਊਜ਼ ਚੈਨਲ ਨੂੰ ਦਿੱਤੇ ਗਏ ਇੰਟਰਵਿਊ 'ਚ ਭੂਸ਼ਣ ਨੇ ਸੁਪਰੀਮ ਕੋਰਟ ਦੇ ਕੁਝ ਸਾਬਕਾ ਜੱਜਾਂ 'ਤੇ ਕਥਿਤ ਤੌਰ 'ਤੇ ਕੁਝ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਨਵੰਬਰ 2009 'ਚ ਭੂਸ਼ਣ ਅਤੇ ਤੇਜਪਾਲ ਨੂੰ ਮਾਣਹਾਨੀ ਦੇ ਨੋਟਿਸ ਜਾਰੀ ਕੀਤੇ ਸਨ। ਜਿਸ ਚੈਨਲ ਨੂੰ ਭੂਸ਼ਣ ਨੇ ਇੰਟਰਵਿਊ ਦਿੱਤਾ ਸੀ, ਉਸ ਦੇ ਸੰਪਾਦਕ ਤੇਜਪਾਲ ਸਨ।
ਜੱਜ ਅਰੁਣ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਬੈਂਚ ਦੇ ਸਾਹਮਣੇ ਪ੍ਰਸ਼ਾਂਤ ਭੂਸ਼ਣ ਵਲੋਂ ਪੇਸ਼ ਐਡਵੋਕੇਟ ਰਾਜੀਵ ਧਵਨ ਨੇ ਕਿਹਾ ਸੀ ਕਿ ਉਨ੍ਹਾਂ ਦੇ ਮੁਵਕਿਲ ਵਲੋਂ ਚੁੱਕੇ ਗਏ ਘੱਟੋ-ਘੱਟ 10 ਪ੍ਰਸ਼ਨ ਅਜਿਹੇ ਹਨ, ਜੋ ਸੰਵਿਧਾਨਕ ਮਹੱਤਵ ਦੇ ਹਨ ਅਤੇ ਉਨ੍ਹਾਂ ਨੂੰ ਸੰਵਿਧਾਨ ਬੈਂਚ ਨੂੰ ਹੀ ਦੇਖਣ ਦੀ ਜ਼ਰੂਰਤ ਹੈ। ਜੱਜ ਬੀ.ਆਰ. ਗਵਈ ਅਤੇ ਜੱਜ ਕ੍ਰਿਸ਼ਨ ਮੁਰਾਰੀ ਵੀ ਬੈਂਚ ਦਾ ਹਿੱਸਾ ਹੈ। ਬੈਂਚ ਨੇ ਕਿਹਾ,''ਇਹ ਵਿਆਪਕ ਮੁੱਦੇ ਹਨ, ਜਿਨ੍ਹਾਂ 'ਤੇ ਵਿਸਥਾਰ ਨਾਲ ਵਿਚਾਰ ਕਰਨ ਦੀ ਜ਼ਰੂਰਤ ਹੈ। ਅਸੀਂ ਇਸ 'ਚ ਨਿਆਂ ਮਿੱਤਰ ਦੀ ਮਦਦ ਲੈ ਸਕਦੇ ਹਾਂ ਅਤੇ ਮਾਮਲੇ 'ਤੇ ਇਕ ਉੱਚਿਤ ਬੈਂਚ 'ਤੇ ਵਿਚਾਰ ਕਰ ਸਕਦੀ ਹੈ।'' ਵੀਡੀਓ ਕਾਨਫਰੰਸ ਦੇ ਮਾਧਿਅਮ ਨਾਲ ਹੋਈ ਸੁਣਵਾਈ 'ਚ ਬੈਂਚ ਨੇ ਕਿਹਾ ਕਿ ਇਹ ਮਾਮਲਾ ਕਾਫ਼ੀ ਸਮੇਂ ਤੋਂ ਪੈਂਡਿੰਗ ਹੈ, ਇਸ ਨੂੰ 10 ਸਤੰਬਰ ਨੂੰ ਇਕ ਉੱਚਿਤ ਬੈਂਚ ਦੇ ਸਾਹਮਣੇ ਸੁਣਵਾਈ ਲਈ ਸੂਚੀਬੱਧ ਕੀਤਾ ਜਾਵੇ। 2 ਸਤੰਬਰ ਨੂੰ ਰਿਟਾਇਰਡ ਹੋਣ ਜਾ ਰਹੇ ਜੱਜ ਮਿਸ਼ਰਾ ਨੇ ਕਿਹਾ ਕਿ ਇਸ ਮਾਮਲੇ ਨੂੰ ਦੇਖਣ ਲਈ ਸਮਾਂ ਚਾਹੀਦਾ ਅਤੇ ਇਸ ਨੂੰ ਇਕ ਉੱਚਿਤ ਬੈਂਚ ਨੂੰ ਸੌਂਪਦੇ ਹਾਂ।''
ਜੰਮੂ-ਕਸ਼ਮੀਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 33 ਹਜ਼ਾਰ ਦੇ ਪਾਰ, ਹੁਣ ਤੱਕ 624 ਲੋਕਾਂ ਦੀ ਹੋਈ ਮੌਤ
NEXT STORY