ਨਵੀਂ ਦਿੱਲੀ - ਵਿਆਹ ਨਾਲ ਸਬੰਧਤ ਵਿਵਾਦ ਦੇ ਇਕ ਮਾਮਲੇ ’ਚ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਪਤੀ ਨੂੰ ਰੱਜ ਕੇ ਝਾੜ ਪਾਈ। ਉਸ ਨੇ ਦੋ-ਟੁਕ ਕਿਹਾ ਕਿ ਤੁਸੀਂ ਕਿਸੇ ਨੌਕਰਾਣੀ ਨਾਲ ਵਿਆਹ ਨਹੀਂ ਕਰ ਰਹੇ ਹੋ, ਸਗੋਂ ਇਕ ਜੀਵਨ ਸਾਥੀ ਚੁਣ ਰਹੇ ਹੋ। ਤੁਹਾਨੂੰ ਵੀ ਘਰੇਲੂ ਕੰਮ ’ਚ ਹੱਥ ਵਟਾਉਣਾ ਹੋਵੇਗਾ।
ਕੋਰਟ ਨੇ ਕਿਹਾ ਕਿ ਤੁਹਾਨੂੰ ਖਾਣਾ ਬਣਾਉਣ, ਕੱਪੜੇ ਧੋਣ ਵਰਗੇ ਕੰਮ ’ਚ ਪਤਨੀ ਨਾਲ ਹੱਥ ਵਟਾਉਣਾ ਪਵੇਗਾ। ਅੱਜ ਦਾ ਜ਼ਮਾਨਾ ਪਹਿਲਾਂ ਨਾਲੋਂ ਵੱਖਰਾ ਹੋ ਗਿਆ ਹੈ। ਦਰਅਸਲ, ਪਤੀ ਬੇਰਹਿਮੀ ਦੇ ਆਧਾਰ ’ਤੇ ਪਤਨੀ ਤੋਂ ਤਲਾਕ ਦੀ ਮੰਗ ਕਰ ਰਿਹਾ ਸੀ। ਕੋਰਟ ਨੇ ਕਿਹਾ ਕਿ ਪਤਨੀ ਜੇਕਰ ਘਰ ਦਾ ਕੰਮ ਠੀਕ ਤਰ੍ਹਾਂ ਨਹੀਂ ਕਰਦੀ ਹੈ ਤਾਂ ਇਹ ਬੇਰਹਿਮੀ ਦੀ ਕੈਟਾਗਰੀ ’ਚ ਨਹੀਂ ਆਉਂਦਾ ਹੈ। ਕੋਰਟ ਨੇ ਪਹਿਲਾਂ ਦੋਵਾਂ ਨੂੰ ਰਾਜ਼ੀਨਾਮੇ ਲਈ ਕਿਹਾ ਸੀ, ਪਰ ਦੋਵਾਂ ਵਿਚਾਲੇ ਗੱਲ ਨਹੀਂ ਬਣੀ।
ਪਤੀ-ਪਤਨੀ ਦਾ ਵਿਆਹ ਸਾਲ 2017 ’ਚ ਹੋਇਆ ਸੀ ਅਤੇ ਉਨ੍ਹਾਂ ਦਾ ਇਕ 8 ਸਾਲਾ ਬੇਟਾ ਵੀ ਹੈ। ਪਤੀ ਇਸ ਮਾਮਲੇ ’ਚ ਪਟੀਸ਼ਨਰ ਹੈ। ਉਸ ਨੇ ਦੋਸ਼ ਲਾਇਆ ਹੈ ਕਿ ਵਿਆਹ ਦੇ ਹਫ਼ਤੇ ਭਰ ਬਾਅਦ ਤੋਂ ਹੀ ਪਤਨੀ ਬਦਲ ਗਈ ਅਤੇ ਉਸ ਨਾਲ ਖ਼ਰਾਬ ਵਿਵਹਾਰ ਕਰਨ ਲੱਗ ਗਈ। ਉਹ ਪਤੀ ਦੇ ਮਾਤਾ-ਪਿਤਾ ਦੇ ਖ਼ਿਲਾਫ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕਰਦੀ ਸੀ। ਇਸ ਤੋਂ ਇਲਾਵਾ, ਜਦੋਂ ਖਾਣਾ ਬਣਾਉਣ ਲਈ ਕਿਹਾ ਜਾਂਦਾ ਸੀ ਤਾਂ ਉਸ ਤੋਂ ਵੀ ਇਨਕਾਰ ਕਰ ਦਿੰਦੀ ਸੀ।
ਹੁਣ ਨਹੀਂ ਹੋਵੇਗੀ ਗੈਸ ਦੀ ਕਿੱਲਤ: ਦੇਸ਼ 'ਚ LPG ਉਤਪਾਦਨ 40 ਫ਼ੀਸਦੀ ਵਧਿਆ, ਰਿਫਾਇਨਰੀਆਂ ਨੇ ਫੜੀ ਤੇਜ਼ ਰਫ਼ਤਾਰ
NEXT STORY