ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਵੀਰਵਾਰ ਨੂੰ ਕਿਹਾ ਕਿ ਕੋਲਾ ਘੁਟਾਲੇ ਮਾਮਲਿਆਂ ਦੀ ਸੁਣਵਾਈ ਦੇ ਪੈਂਡਿੰਗ ਰਹਿਣ ਦੌਰਾਨ ਵਿਸ਼ੇਸ਼ ਅਦਾਲਤ ਵੱਲੋਂ ਪਾਸ ਕਿਸੇ ਵੀ ਆਦੇਸ਼ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਸਿਰਫ ਸਰਵਉੱਚ ਅਦਾਲਤ ਕਰੇਗੀ। ਜਸਟਿਸ ਐੱਸ.ਬੀ. ਲੋਕੁਰ ਦੀ ਪ੍ਰਧਾਨਗੀ ਵਾਲੀਆਂ ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਕਿ ਉਹ ਅਦਾਲਤ ਵੱਲੋਂ 25 ਜੁਲਾਈ 2014 ਨੂੰ ਪਾਸ ਆਦੇਸ਼ 'ਤੇ ਫਿਰ ਤੋਂ ਗੌਰ ਨਹੀਂ ਕਰੇਗੀ, ਜਿਸ 'ਚ ਕਿਹਾ ਗਿਆ ਸੀ ਕਿ ਕੋਲਾ ਘੁਟਾਲਾ ਮਾਮਲਿਆਂ ਦੀ ਸੁਣਵਾਈ ਦੇ ਪੈਂਡਿੰਗ ਰਹਿਣ ਦੌਰਾਨ ਵਿਸ਼ੇਸ਼ ਅਦਾਲਤ ਦੇ ਕਿਸੇ ਵੀ ਆਖਰੀ ਆਦੇਸ਼ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ ਦੀ ਸੁਣਵਾਈ ਸਿਰਫ ਅਦਾਲਤ ਕਰੇਗਾ।
ਬੈਂਚ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਅਦਾਲਤ ਦੇ 25 ਜੁਲਾਈ 2014 ਦੇ ਆਦੇਸ਼ 'ਤੇ ਫਿਰ ਤੋਂ ਵਿਚਾਰ ਕਰਨਾ ਉੱਚਿਤ ਹੋਵੇਗਾ। ਅਦਾਲਤ ਨੇ ਇਹ ਆਦੇਸ਼ ਉਨ੍ਹਾਂ ਪਟੀਸ਼ਨਾਂ 'ਤੇ ਸੁਣਵਾਈ ਦੌਰਾਨ ਦਿੱਤਾ, ਜਿਨ੍ਹਾਂ 'ਚੋਂ ਇਹ ਮਾਮਲਾ ਸਾਹਮਣੇ ਰੱਖਿਆ ਸੀ ਕਿ ਕੋਲਾ ਮਾਮਲਿਆਂ ਦੀ ਸੁਣਵਾਈ ਦੇ ਪੈਂਡਿੰਗ ਹੋਣ ਦੌਰਾਨ ਵਿਸ਼ੇਸ਼ ਅਦਾਲਤ ਵੱਲੋਂ ਪਾਸ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨਾਂ ਦੀ ਸੁਣਵਾਈ ਕੀ ਦਿੱਲੀ ਹਾਈ ਕੋਰਟ ਕਰ ਸਕਦਾ ਹੈ?
ਜੁਨੈਦ ਅਤੇ ਸਲੀਮ ਨੂੰ ਲੈ ਕੇ ਦਿਗਵਿਜੇ ਨੇ ਕੀਤਾ ਟਵੀਟ, ਲੋਕਾਂ ਨੇ ਕੀਤੀ ਖੂਬ ਖਿੱਚਾਈ
NEXT STORY