ਸੂਰਤ— ਗੁਜਰਾਤ ਦੇ ਸੂਰਤ 'ਚ ਹੋਏ ਬਲਾਤਕਾਰ ਮਾਮਲੇ 'ਚ ਪੀੜਤਾ ਦੀ ਪਛਾਣ ਹੋ ਗਈ ਹੈ। ਬੱਚੀ ਆਂਧਰਾ ਪ੍ਰਦੇਸ਼ ਦੀ ਦੱਸੀ ਗਈ ਹੈ ਅਤੇ ਰਿਪੋਰਟਸ ਅਨੁਸਾਰ ਉਹ ਆਪਣੇ ਘਰ ਤੋਂ ਪਿਛਲੇ ਸਾਲ ਅਕਤੂਬਰ ਤੋਂ ਗਾਇਬ ਸੀ। ਬੱਚੀ ਨਾਲ ਹੈਵਾਨੀਅਤ ਦੇ ਇਸ ਮਾਮਲੇ ਨੂੰ ਲੈ ਕੇ ਨਾਰਾਜ਼ ਲੋਕਾਂ ਨੇ ਵੱਡੇ ਪੈਮਾਨੇ 'ਤੇ ਵਿਰੋਧ ਪ੍ਰਦਰਸ਼ਨ ਕੀਤਾ ਸੀ। ਸੂਰਤ ਦੇ ਪੁਲਸ ਕਮਿਸ਼ਨਰ ਸਤੀਸ਼ ਸ਼ਰਮਾ ਨੇ ਕਿਹਾ,''ਪੀੜਤਾ ਦੇ ਘਰ ਵਾਲੇ ਸੂਰਤ ਪੁੱਜ ਚੁਕੇ ਹਨ ਅਤੇ ਜਲਦ ਹੀ ਬੱਚੀ ਦੀ ਪਛਾਣ ਲਈ ਡੀ.ਐੱਨ.ਏ. ਟੈਸਟ ਕਰਵਾਇਆ ਜਾਵੇਗਾ।'' ਜ਼ਿਕਰਯੋਗ ਹੈ ਕਿ 11 ਸਾਲ ਦੀ ਇਸ ਬੱਚੀ ਨਾਲ ਰੇਪ ਕਰਨ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਸੀ।
ਪੋਸਟਮਾਰਟਮ ਰਿਪੋਰਟ 'ਚ ਬੱਚੀ ਦੇ ਸਰੀਰ 'ਤੇ 86 ਸੱਟਾਂ ਦੇ ਨਿਸ਼ਾਨ ਪਾਏ ਗਏ। ਇਸ ਤੋਂ ਪਹਿਲਾਂ ਪੁਲਸ ਨੂੰ ਜਿਆਵ ਬੁਡੀਆ ਰੋਡ ਕੋਲ ਕ੍ਰਿਕਟ ਗਰਾਊਂਡ 'ਚ ਝਾੜੀਆਂ ਦੇ ਪਿੱਛੇ ਬੱਚੀ ਦੀ ਲਾਸ਼ ਮਿਲੀ ਸੀ। ਸੂਤਰਾਂ ਅਨੁਸਾਰ ਬੱਚੀ ਨੂੰ 8 ਦਿਨਾਂ ਤੱਕ ਬੇਰਹਿਮੀ ਨਾਲ ਕੁੱਟਿਆ ਗਿਆ, ਰੇਪ ਕੀਤਾ ਗਿਆ ਅਤੇ ਫਿਰ ਉਸ ਨੂੰ ਜਾਨੋਂ ਮਾਰ ਦਿੱਤਾ ਗਿਆ ਸੀ। ਬੱਚੀ ਨਾਲ ਕੀਤੀ ਗਈ ਬੇਰਹਿਮੀ, ਜਿਸ ਹਾਲਤ 'ਚ ਉਸ ਦੀ ਲਾਸ਼ ਮਿਲੀ ਸੀ, ਉਸ ਤੋਂ ਪਤਾ ਲਗਾਈ ਜਾ ਸਕਦੀ ਹੈ। ਬੱਚੀ ਦਾ ਮੂੰਹ ਖੁੱਲ੍ਹਿਆ ਸੀ। ਉਸ ਦੇ ਚਿਹਰੇ, ਹੱਥ, ਪੈਰ ਅਤੇ ਪਿੱਠ 'ਤੇ ਬੰਨ੍ਹੇ ਜਾਣ ਦੇ ਨਿਸ਼ਾਨ ਸਨ। ਉਸ ਦੇ ਪ੍ਰਾਈਵੇਟ ਪਾਰਟਸ 'ਤੇ ਵੀ ਸੱਟ ਦੇ ਨਿਸ਼ਾਨ ਪਾਏ ਗਏ ਹਨ। ਇਹੀ ਨਹੀਂ ਉਸ ਦੇ ਦੰਦਾਂ ਅਤੇ ਨੱਕ 'ਤੇ ਵੀ ਖੂਨ ਜੰਮਿਆ ਹੋਇਆ ਸੀ। ਹੈਵਾਨੀਅਤ ਦੀ ਸ਼ਿਕਾਰ ਮਾਸੂਮ ਦੀਆਂ ਗਲ੍ਹਾਂ 'ਤੇ ਸੁੱਕੇ ਅੱਥਰੂ ਪਾਏ ਗੇ ਹਨ, ਜਿਸ ਤੋਂ ਸਮਝਿਆ ਜਾ ਸਕਦਾ ਹੈ ਕਿ ਬੱਚੀ ਨੂੰ ਕਿੰਨਾ ਦਰਦ ਸਹਿਣ ਕਰਨਾ ਪਿਆ ਹੋਵੇਗਾ।
ਗਲਾ ਦਬਾਉਣ ਨਾਲ ਮੌਤ
ਪੁਲਸ ਨੇ ਦੱਸਿਆ ਕਿ ਡਾਕਟਰਾਂ ਦੀ ਜਾਂਚ 'ਚ ਬੱਚੀ ਦੀ ਮੌਤ ਗਲਾ ਦਬਾਉਣ 'ਤੇ ਦਮ ਘੁੱਟਣ ਕਾਰਨ ਹੋਈ ਹੈ। ਸੂਰਤ ਦੇ ਸਿਵਲ ਹਸਪਤਾਲ 'ਚ ਫੋਰੈਂਸਿਕ ਵਿਭਾਗ ਦੇ ਹੈੱਡ ਗਣੇਸ਼ ਗੋਵੇਕਰ ਨੇ ਦੱਸਿਆ ਕਿ ਬੱਚੀ ਨੂੰ ਲੱਗੀਆਂ ਸੱਟਾਂ ਕਿਸੇ ਲੱਕੜੀ ਦੇ ਹਥਿਆਰ ਦੇ ਇਸਤੇਮਾਲ ਵੱਲ ਇਸ਼ਾਰਾ ਕਰਦੀਆਂ ਹਨ। ਉਸ ਦੇ ਜ਼ਖਮ ਇਕ ਤੋਂ 7 ਦਿਨ ਪੁਰਾਣੇ ਸਨ। ਉਸ ਨੂੰ 86 ਬਾਹਰੀ ਸੱਟਾਂ ਲੱਗੀਆਂ ਸਨ।
ਹਿਮਾਚਲ 'ਚ ਸਭ ਤੋਂ ਵੱਡਾ ਅਗਨੀਕਾਂਡ: 32 ਘਰ ਸੜ ਕੇ ਹੋਏ ਸੁਆਹ, 41 ਪਰਿਵਾਰ ਬੇਘਰ
NEXT STORY