ਗੋਹਾਨਾ- ਹੋਲੀ ਦੇ ਦਿਨ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ 'ਚ ਭਾਜਪਾ ਆਗੂ ਸੁਰਿੰਦਰ ਜਵਾਹਰਾ ਦੇ ਕਤਲ ਨੇ ਇਲਾਕੇ 'ਚ ਸਨਸਨੀ ਫੈਲਾ ਦਿੱਤੀ ਸੀ। ਭਾਜਪਾ ਦੇ ਮੁੰਡਲਾਨਾ ਮੰਡਲ ਪ੍ਰਧਾਨ ਸੁਰਿੰਦਰ ਜਵਾਹਰਾ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਸਬੰਧੀ ਪੁਲਸ ਨੇ 1 ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀ ਮੋਨੂੰ ਨੇ ਰਿਮਾਂਡ 'ਚ ਵੱਡੇ ਖੁਲਾਸੇ ਕੀਤੇ ਹਨ, ਜਿਸ ਦੇ ਆਧਾਰ 'ਤੇ ਪੁਲਸ ਨੇ ਹੁਣ 2 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ- ਹੋਲੀ ਦੀ ਰਾਤ ਵਾਪਰੀ ਵੱਡੀ ਵਾਰਦਾਤ, ਭਾਜਪਾ ਆਗੂ ਦਾ ਗੋਲੀਆਂ ਮਾਰ ਕੇ ਕਤਲ
ਤੁਹਾਨੂੰ ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਭਾਜਪਾ ਨੇਤਾ ਸੁਰਿੰਦਰ ਜਵਾਹਰਾ ਨੇ ਆਪਣੇ ਪਰਿਵਾਰ ਅਤੇ ਪਾਰਟੀ ਵਰਕਰਾਂ ਨਾਲ ਹੋਲੀ ਖੇਡੀ। ਉਹ ਰਾਤ ਕਰੀਬ 9 ਵਜੇ ਘਰ ਪਹੁੰਚੇ, ਜਿਸ ਦੌਰਾਨ ਗੁਆਂਢੀ ਨੇ ਉਨ੍ਹਾਂ 'ਤੇ ਪਿਸਤੌਲ ਨਾਲ ਗੋਲੀਆਂ ਵਰ੍ਹਾਂ ਦਿੱਤੀਆਂ। ਇਸ ਦੌਰਾਨ ਭਾਜਪਾ ਆਗੂ ਆਪਣੀ ਜਾਨ ਬਚਾਉਣ ਲਈ ਇਕ ਦੁਕਾਨ ਵਿਚ ਵੜ ਗਏ ਪਰ ਤਿੰਨ ਰਾਊਂਡ ਫਾਇਰਿੰਗ ਕਾਰਨ ਉਨ੍ਹਾਂ ਦੀ ਜਾਨ ਚਲੀ ਗਈ।
ਇਹ ਵੀ ਪੜ੍ਹੋ- ਸਰਕਾਰ ਵਲੋਂ ਹੋਲੀ ਦਾ ਤੋਹਫ਼ਾ, ਮੁਫ਼ਤ ਮਿਲੇਗਾ ਗੈਸ ਸਿਲੰਡਰ
ਦੋਸ਼ ਹੈ ਕਿ ਕੁਝ ਦਿਨ ਪਹਿਲਾਂ ਗੁਆਂਢੀ ਨੇ ਭਾਜਪਾ ਆਗੂ ਨੂੰ ਜ਼ਮੀਨ 'ਤੇ ਕਦਮ ਨਾ ਰੱਖਣ ਦੀ ਚਿਤਾਵਨੀ ਦਿੱਤੀ ਸੀ। ਭਾਜਪਾ ਆਗੂ ਨੇ ਇਹ ਜ਼ਮੀਨ ਮੁਲਜ਼ਮ ਦੀ ਭੂਆ ਤੋਂ ਖਰੀਦੀ ਸੀ। ਇਸ ਨੂੰ ਲੈ ਕੇ ਭਾਜਪਾ ਆਗੂ ਨਾਲ ਕਈ ਵਾਰ ਬਹਿਸ ਵੀ ਹੋਈ ਅਤੇ ਰੰਜ਼ਿਸ਼ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਕੁੰਭ 'ਚ ਮਚੀ ਭਾਜੜ 'ਚ ਕਿੰਨੇ ਲੋਕਾਂ ਦੀ ਹੋਈ ਮੌਤ? ਸੰਸਦ 'ਚ ਮੋਦੀ ਸਰਕਾਰ ਨੇ ਦਿੱਤਾ ਜਵਾਬ
NEXT STORY