ਨਵੀਂ ਦਿੱਲੀ (ਏਜੰਸੀ)- ਕਿਰਾਏ ਦੀ ਕੁੱਖ ਯਾਨੀ ਸੇਰੋਗੇਸੀ ਨੂੰ ਦੇਸ਼ ਵਿਚ ਵਿਧਾਨਕ ਮਾਨਤਾ ਦੇਣ ਅਤੇ ਵਪਾਰਕ ਸੇਰੋਗੇਸੀ ਨੇ ਗੈਰ-ਕਾਨੂੰਨੀ ਬਣਾਉਣ ਵਾਲਾ ਸੇਰੋਗੇਸੀ ਬਿੱਲ 2019 ਸੋਮਵਾਰ ਨੂੰ ਲੋਕ ਸਭਾ ਵਿਚ ਪਾਸ ਹੋ ਗਿਆ। ਸਿਹਤ ਅਤੇ ਪਰਿਵਾਰ ਕਲਿਆਣ ਮੰਤਰੀ ਡਾ. ਹਰਸ਼ਵਰਧਨ ਨੇ ਬਿੱਲ 'ਤੇ ਸਦਨ ਵਿਚ ਹੋਈ ਚਰਚਾ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸੇਰੋਗੇਸੀ ਰਾਹੀਂ ਸੰਤਾਨ ਪ੍ਰਾਪਤੀ ਦੀ ਇਜਾਜ਼ਤ ਦੇਣ ਤੋਂ ਪਹਿਲਾਂ ਵਿਆਹ ਤੋਂ ਬਾਅਦ ਘੱਟੋ-ਘੱਟ ਪੰਜ ਸਾਲ ਤੱਕ ਉਡੀਕ ਕਰਨ ਦੀ ਵਿਵਸਥਾ ਮਾਹਰਾਂ ਤੋਂ ਚਰਚਾ ਤੋਂ ਬਾਅਦ ਪੂਰੀ ਤਰ੍ਹਾਂ ਸੋਚ-ਸਮਝ ਕੇ ਕੀਤਾ ਗਿਆ ਹੈ। ਵਿਰੋਧੀ ਧਿਰ ਅਤੇ ਸੱਤਾ ਦੇ ਪੱਖ ਵਿਚ ਕੁਝ ਮੈਂਬਰਾਂ ਨੇ ਚਰਚਾ ਦੌਰਾਨ ਕਿਹਾ ਸੀ ਕਿ ਇਹ ਸਮਾਂ ਬਹੁਤ ਜ਼ਿਆਦਾ ਹੈ ਅਤੇ ਇਸ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ।
ਹਿਮਾਚਲ 'ਚ ਟਲਿਆ ਵੱਡਾ ਹਾਦਸਾ, ਚੱਟਾਨ ਦੀ ਲਪੇਟ 'ਚ ਆਈ ਬੱਸ
NEXT STORY