ਨਵੀਂ ਦਿੱਲੀ- ਭਾਜਪਾ ਦੀ ਮਰਹੂਮ ਆਗੂ ਸੁਸ਼ਮਾ ਸਵਰਾਜ ਦੀ ਪੁੱਤਰੀ ਬਾਂਸੁਰੀ ਸਵਰਾਜ ਨੂੰ ਭਾਜਪਾ ਦੀ ਦਿੱਲੀ ਇਕਾਈ ਦੇ ਕਾਨੂੰਨੀ ਸੈੱਲ ਦਾ ਸਹਿ-ਕਨਵੀਨਰ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਸਰਗਰਮ ਸਿਆਸਤ ’ਚ ਐਂਟਰੀ ਯਕੀਨੀ ਹੋ ਗਈ ਹੈ। ਬਾਂਸੁਰੀ ਸਵਰਾਜ ਸੁਪਰੀਮ ਕੋਰਟ ’ਚ ਵਕਾਲਤ ਕਰਦੀ ਹੈ। ਭਾਜਪਾ ਦੀ ਦਿੱਲੀ ਇਕਾਈ ਦੇ ਮੁਖੀ ਵਰਿੰਦਰ ਸਚਦੇਵਾ ਵਲੋਂ ਇਹ ਪਹਿਲੀ ਨਿਯੁਕਤੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਪਰਿਵਾਰ ਵਲੋਂ 39 ਦਿਨ ਦੀ ਅਬਾਬਤ ਕੌਰ ਦੀ ਕਿਡਨੀ ਦਾਨ, PM ਮੋਦੀ ਨੇ ਮਾਪਿਆਂ ਦੀ ਕੀਤੀ ਤਾਰੀਫ਼
ਕੌਣ ਹੈ ਬਾਂਸੁਰੀ ਤੇ ਕਿਵੇਂ ਆਈ ਚਰਚਾ 'ਚ
ਦੱਸ ਦੇਈਏ ਕਿ ਬਾਂਸੁਰਰੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸਵਰਾਜ ਕੌਸ਼ਲ ਦੀ ਇਕੌਲਤੀ ਧੀ ਹੈ। ਬਾਂਸੁਰੀ ਨੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਆਕਸਫੋਰਡ ਯੂਨੀਵਰਸਿਟੀ ਤੋਂ ਕੀਤੀ ਹੈ। ਬਾਂਸੁਰੀ ਕ੍ਰਿਮੀਨਲ ਲੌਇਰ ਹੈ। ਉਹ ਦਿੱਲੀ ਹਾਈ ਕੋਰਟ ਨਾਲ ਹੀ ਸੁਪਰੀਮ ਕੋਰਟ ਵਿਚ ਵੀ ਪ੍ਰਕੈਟਿਸ ਕਰਦੀ ਹੈ। ਬਾਂਸੁਰੀ ਉਸ ਸਮੇਂ ਚਰਚਾ ਵਿਚ ਆਈ, ਜਦੋਂ ਉਹ ਸਾਬਕਾ IPL ਕਮਿਸ਼ਨਰ ਲਲਿਤ ਮੋਦੀ ਦੀ ਲੀਗਲ ਟੀਮ ਵਿਚ ਸ਼ਾਮਲ ਹੋਈ ਸੀ।
ਪਿਤਾ ਦੇ ਰਾਹ 'ਤੇ ਧੀ ਬਾਂਸੁਰੀ
ਬਾਂਸੁਰੀ ਨੇ ਪਹਿਲਾਂ ਆਪਣੇ ਪਿਤਾ ਦੀ ਰਾਹ 'ਤੇ ਚੱਲਦੇ ਹੋਏ ਵਕਾਲਤ ਚੁਣੀ। ਉਨ੍ਹਾਂ ਦੇ ਪਿਤਾ ਸਵਰਾਜ ਕੌਸ਼ਲ ਵੀ ਕ੍ਰਿਮੀਨਲ ਲੌਇਰ ਹਨ। ਸਵਰਾਜ ਕੌਸ਼ਲ 34 ਸਾਲ ਦੀ ਉਮਰ ਵਿਚ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਐਡਵੋਕੇਟ ਜਨਰਲ ਬਣੇ ਸਨ। ਸਵਰਾਜ 1990 ਤੋਂ 1993 ਤੱਕ ਮਿਜ਼ੋਰਮ ਦੇ ਗਵਰਨਰ ਵੀ ਰਹੇ। ਇਸ ਤੋਂ ਇਲਾਵਾ ਸਾਲ 1998 ਤੋਂ 2004 ਤੱਕ ਸੰਸਦ ਮੈਂਬਰ ਵੀ ਰਹੇ।
ਇਹ ਵੀ ਪੜ੍ਹੋ- ISRO ਦੀ ਪੁਲਾੜ 'ਚ ਵੱਡੀ ਪੁਲਾਂਘ, 36 ਸੈਟੇਲਾਈਟਾਂ ਨਾਲ ਸਭ ਤੋਂ ਵੱਡਾ LVM3-M3 ਰਾਕੇਟ ਕੀਤਾ ਲਾਂਚ
ਬਾਂਸੁਰੀ ਨੇ ਮੋਦੀ ਤੇ ਅਮਿਤ ਸ਼ਾਹ ਦਾ ਧੰਨਵਾਦ ਕੀਤਾ
ਦਿੱਲੀ ਭਾਜਪਾ ਵਿਚ ਨਿਯੁਕਤੀ ਮਗਰੋਂ ਬਾਂਸੁਰੀ ਨੇ ਟਵੀਟ ਕਰ ਕੇ ਧੰਨਵਾਦ ਜਤਾਇਆ ਹੈ। ਬਾਂਸੁਰੀ ਨੇ ਟਵੀਟ ਕਰ ਕੇ ਲਿਖਿਆ ਕਿ ਭਾਜਪਾ ਪਾਰਟੀ ਦਿੱਲੀ ਪ੍ਰਦੇਸ਼ ਦੇ ਕਾਨੂੰਨੀ ਸੈੱਲ ਦਾ ਪ੍ਰਦੇਸ਼ ਸਹਿ-ਕਨਵੀਨਰ ਦੇ ਰੂਪ 'ਚ ਪਾਰਟੀ ਦੀ ਸੇਵਾ ਕਰਨ ਦਾ ਮੌਕਾ ਪ੍ਰਦਾਨ ਕਰਨ ਲਈ ਮੈਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਅਮਿਤ ਸ਼ਾਹ, ਜੇ. ਪੀ. ਨੱਢਾ ਜੀ. ਵੀਰੇਂਦਰ ਸਚਦੇਵਾ ਜੀ ਅਤੇ ਦਿੱਲੀ ਭਾਜਪਾ ਦੀ ਬਹੁਤ ਧੰਨਵਾਦੀ ਹਾਂ।
ਇਹ ਵੀ ਪੜ੍ਹੋ- ਭਾਰਤ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਕੇਂਦਰ ਦਾ ਹੁਕਮ- ਸਾਰੇ ਸੂਬੇ ਵਧਾਉਣ ਕੋਰੋਨਾ ਟੈਸਟਿੰਗ
ਜੈਰਾਮ ਰਮੇਸ਼ ਦਾ PM ਮੋਦੀ 'ਤੇ ਤਿੱਖਾ ਸ਼ਬਦੀ ਵਾਰ, '100 ਸਵਾਲ ਪੁੱਛੇ ਪਰ ਇਕ ਦਾ ਵੀ ਨਹੀਂ ਮਿਲਿਆ ਜਵਾਬ
NEXT STORY