ਨਵੀਂ ਦਿੱਲੀ (ਭਾਸ਼ਾ)— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਮੰਗਲਵਾਰ ਨੂੰ ਅਮਰੀਕੀ ਕਾਂਗਰਸ ਦੇ ਵਫਦ ਨਾਲ ਮੁਲਾਕਾਤ ਕੀਤੀ ਅਤੇ ਐੱਚ-1ਬੀ ਵੀਜ਼ੇ ਦਾ ਮੁੱਦਾ ਚੁੱਕਿਆ। ਅਮਰੀਕੀ ਕਾਂਗਰਸ ਦਾ ਵਫਦ ਇੱਥੇ ਸਵਰਾਜ ਨੂੰ ਮਿਲਿਆ। ਇਸ ਬੈਠਕ 'ਚ ਵਿਦੇਸ਼ ਮੰਤਰੀ ਨੇ ਐੱਚ-1ਬੀ ਵੀਜ਼ੇ ਦਾ ਮੁੱਦਾ ਚੁੱਕਦੇ ਹੋਏ ਇਸ 'ਤੇ ਅਮਰੀਕਾ ਦੇ ਪੱਖ ਅਤੇ ਵਿਰੋਧ ਦੋਹਾਂ ਦਾ ਸਹਿਯੋਗ ਮੰਗਿਆ। ਵਿਗਿਆਨ, ਪੁਲਾੜ ਅਤੇ ਤਕਨਾਲੋਜੀ 'ਤੇ 9 ਮੈਂਬਰੀ ਅਮਰੀਕੀ ਕਾਂਗਰਸ ਦੇ ਵਫਦ ਦੀ ਅਗਵਾਈ ਉਸ ਦੇ ਚੇਅਰਮੈਨ ਲਾਮਰ ਸਮਿੱਥ ਕਰ ਰਹੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ, ''ਸਵਰਾਜ ਨੇ ਅਮਰੀਕੀ ਵਫਦ ਨਾਲ ਐੱਚ-1ਬੀ ਵੀਜ਼ੇ 'ਤੇ ਗੰਭੀਰ ਚਿੰਤਾ ਜ਼ਾਹਰ ਕਰਦੇ ਹੋਏ ਅਮਰੀਕੀ ਸੰਸਦ ਦੇ ਪੱਖ ਅਤੇ ਵਿਰੋਧ ਦੋਹਾਂ ਤੋਂ ਇਸ 'ਤੇ ਸਹਿਯੋਗ ਮੰਗਿਆ। ਰਵੀਸ਼ ਕੁਮਾਰ ਨੇ ਟਵਿੱਟਰ 'ਤੇ ਟਵੀਟ ਕਰ ਕੇ ਕਿਹਾ ਕਿ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਭਾਰਤ-ਅਮਰੀਕਾ ਰਣਨੀਤਕ ਸਹਿਯੋਗ ਵਿਚ ਅਮਰੀਕੀ ਕਾਂਗਰਸ ਦੀ ਸਕਾਰਾਤਮਕ ਭੂਮਿਕਾ ਦੀ ਸ਼ਲਾਘਾ ਕੀਤੀ।
ਦੱਸਣਯੋਗ ਹੈ ਕਿ ਅਮਰੀਕਾ ਦੀ ਹਾਲ ਦੀ ਯਾਤਰਾ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਵੀ ਬੈਠਕਾਂ ਵਿਚ ਇਸ ਮੁੱਦੇ ਨੂੰ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਭਾਰਤ ਤੋਂ ਐੱਚ-1ਬੀ ਵੀਜ਼ੇ 'ਤੇ ਆਉਣ ਵਾਲੇ ਲੋਕ ਕਾਫੀ ਪੇਸ਼ੇਵਰ ਹਨ, ਜੋ ਅਮਰੀਕੀ ਅਰਥਵਿਵਸਥਾ ਵਿਚ ਯੋਗਦਾਨ ਦੇ ਰਹੇ ਹਨ। ਉਹ ਗੈਰ-ਕਾਨੂੰਨੀ ਤਰੀਕੇ ਨਾਲ ਨਹੀਂ ਕਾਨੂੰਨੀ ਤਰੀਕੇ ਨਾਲ ਅਮਰੀਕਾ ਆਏ ਹਨ।
ਮੁਕੁਲ ਰਾਏ ਦਾ ਰਾਜਸਭਾ ਤੋਂ ਅਸਤੀਫਾ ਮਨਜ਼ੂਰ
NEXT STORY