ਨਵੀਂ ਦਿੱਲੀ (ਭਾਸ਼ਾ)- ਸੀਰੀਆ 'ਚ ਜਾਰੀ ਹਿੰਸਾ ਦੇ ਮੱਦੇਨਜ਼ਰ ਭਾਰਤ ਨੇ ਆਪਣੇ ਨਾਗਰਿਕਾਂ ਨੂੰ ਉੱਥੇ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਸ਼ੁੱਕਰਵਾਰ ਨੂੰ ਜਾਰੀ ਇਕ ਐਡਵਾਇਜ਼ਰੀ 'ਚ ਵਿਦੇਸ਼ ਮੰਤਰਾਲਾ (ਐੱਮ.ਈ.ਏ.) ਨੇ ਸੀਰੀਆ 'ਚ ਰਹਿ ਰਹੇ ਭਾਰਤੀ ਨਾਗਰਿਕਾਂ ਤੋਂ ਦਮਿਸ਼ਕ 'ਚ ਭਾਰਤੀ ਦੂਤਘਰ ਨਾਲ ਸੰਪਰਕ 'ਚ ਰਹਿਣ ਲਈ ਵੀ ਕਿਹਾ ਹੈ। ਇਸਲਾਮੀ ਵਿਦਰੋਹੀਆ ਨੇ ਵੀਰਵਾਰ ਨੂੰ ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਅਲੇਪੋ ਦੇ ਜ਼ਿਆਦਾਤਰ ਹਿੱਸੇ 'ਤੇ ਕਬਜ਼ਾ ਕਰਨ ਤੋਂ ਬਾਅਦ ਮੱਧ ਸੀਰੀਆ ਦੇ ਸ਼ਹਿਰ ਹੋਮਸ 'ਤੇ ਲਗਭਗ ਕਬਜ਼ਾ ਕਰ ਲਿਆ। ਹਜ਼ਾਰਾਂ ਲੋਕ ਹੋਮਸ ਤੋਂ ਦੌੜ ਰਹੇ ਹਨ।
ਵਿਦੇਸ਼ ਮੰਤਰਾਲਾ ਨੇ ਕਿਹਾ,''ਸੀਰੀਆ 'ਚ ਮੌਜੂਦ ਹਾਲਾਤ ਦੇਖਦੇ ਹੋਏ ਭਾਰਤੀ ਨਾਗਰਿਕਾਂ ਨੂੰ ਅਗਲੀ ਸੂਚਨਾ ਤੱਕ ਸੀਰੀਆ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।'' ਇਸ 'ਚ ਕਿਹਾ,''ਸੀਰੀਆ 'ਚ ਰਹਿ ਰਹੇ ਭਾਰਤੀਆਂ ਨੂੰ ਅਪੀਲ ਹੈ ਕਿ ਉਹ ਜਾਣਕਾਰੀ ਲਈ ਐਮਰਜੈਂਸੀ ਹੈਲਪਲਾਈਨ ਨੰਬਰ ਅਤੇ ਅਧਿਕਾਰਤ ਈ-ਮੇਲ ਆਈ.ਡੀ. ਦੇ ਮਾਧਿਅਮ ਨਾਲ ਦਮਿਸ਼ਕ 'ਚ ਭਾਰਤੀ ਦੂਤਘਰ ਦੇ ਸੰਪਰਕ 'ਚ ਰਹਿਣ।'' ਮੰਤਰਾਲਾ ਨੇ ਕਿਹਾ,''ਜੋ ਲੋਕ ਜਾ ਸਕਦੇ ਹਨ, ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਜਲਦ ਤੋਂ ਜਲਦ ਉਪਲੱਬਧ ਕਮਰਸ਼ੀਅਲ (ਵਪਾਰਕ) ਉਡਾਣਾਂ 'ਤੇ ਚਲੇ ਜਾਣ ਅਤੇ ਹੋਰ ਲੋਕਾਂ ਨੂੰ ਅਪੀਲ ਹੈ ਕਿ ਉਹ ਆਪਣੀ ਸੁਰੱਖਿਆ ਨੂੰ ਲੈ ਕੇ ਸਾਵਧਾਨੀ ਵਰਤਣ ਅਤੇ ਘੱਟੋ-ਘੱਟ ਆਵਾਜਾਈ ਕਰਨ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਕਾਰ ਸਮਾਜ ਦੇ ਹਰ ਵਰਗ ਨੂੰ ਸਕੂਲੀ ਸਿੱਖਿਆ ਉਪਲੱਬਧ ਕਰਵਾਉਣ ਲਈ ਵਚਨਬੱਧ : PM ਮੋਦੀ
NEXT STORY