ਨੈਸ਼ਨਲ ਡੈਸਕ- 26/11 ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਕਰਤਾ 'ਚੋਂ ਇਕ ਤਹੱਵੁਰ ਰਾਣਾ ਨੂੰ NIA ਹੈੱਡਕੁਆਰਟਰ 'ਚ ਰੱਖਿਆ ਗਿਆ ਹੈ। ਅਮਰੀਕਾ ਤੋਂ ਭਾਰਤ ਹਵਾਲਗੀ ਕੀਤੇ ਜਾਣ ਮਗਰੋਂ ਦਿੱਲੀ ਸਥਿਤ NIA ਹੈੱਡਕੁਆਰਟਰ 'ਚ ਰਾਣਾ ਨੂੰ ਇਕ ਬੇਹੱਦ ਸੁਰੱਖਿਆ ਸੈਲ ਵਿਚ ਰੱਖਿਆ ਗਿਆ ਹੈ। ਇਸ ਸੈਲ ਵਿਚ 24 ਘੰਟੇ ਸੀ. ਸੀ. ਟੀ. ਵੀ. ਨਿਗਰਾਨੀ, ਹਥਿਆਰਬੰਦ ਸੁਰੱਖਿਆ ਕਰਮੀ ਅਤੇ ਹਰ ਪੱਧਰ 'ਤੇ ਸਖ਼ਤ ਸੁਰੱਖਿਆ ਕੀਤੀ ਗਈ ਹੈ। ਇਸ ਦੇ ਪਿੱਛੇ ਦੀ ਵਜ੍ਹਾ ਸਾਫ ਹੈ- NIA ਨੂੰ ਡਰ ਹੈ ਕਿ ਰਾਣਾ ਖੁਦਕੁਸ਼ੀ ਦੀ ਕੋਸ਼ਿਸ਼ ਕਰ ਸਕਦਾ ਹੈ।
ਸੂਤਰਾਂ ਮੁਤਾਬਕ ਰਾਣਾ ਨੂੰ ਗਰਾਊਂਡ ਫਲੋਰ 'ਤੇ 14x14 ਸੈਲ ਵਿਚ ਰੱਖਿਆ ਗਿਆ ਹੈ। ਉਸ ਨੂੰ ਲਿਖਣ ਲਈ ਸਿਰਫ ਸਾਫਟ ਟਿਪ ਪੈੱਨ ਦੀ ਇਜਾਜ਼ਤ ਹੋਵੇਗੀ ਤਾਂ ਕਿ ਉਹ ਖੁਦ ਨੂੰ ਨੁਕਸਾਨ ਨਾ ਪਹੁੰਚਾ ਸਕੇ। ਰਾਣਾ ਨੂੰ ਸੁਸਾਈਡ ਵਾਚ 'ਤੇ ਰੱਖਿਆ ਗਿਆ ਹੈ। ਉਸ ਦੀ ਹਰ ਗਤੀਵਿਧੀ 'ਤੇ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ।
NIA ਨੇ ਸ਼ੁੱਕਰਵਾਰ ਨੂੰ ਰਾਣਾ ਤੋਂ ਪੁੱਛਗਿੱਛ ਸ਼ੁਰੂ ਕੀਤੀ। ਅਧਿਕਾਰੀਆਂ ਮੁਤਾਬਕ ਜਾਂਚ ਹੇਠ ਲਿਖੇ ਨੁਕਤਿਆਂ 'ਤੇ ਕੇਂਦ੍ਰਿਤ ਹੈ:
ਰਾਣਾ ਦੇ ISI ਅਤੇ ਲਸ਼ਕਰ-ਏ-ਤੋਇਬਾ ਨਾਲ ਸਬੰਧ।
ਡੇਵਿਡ ਹੈਡਲੀ ਦੇ ਸੰਪਰਕ ਅਤੇ ਸਲੀਪਰ ਸੈੱਲ ਭਾਰਤ 'ਚ ਸਰਗਰਮ ਹਨ।
ਮੁੰਬਈ ਹਮਲੇ ਦੀ ਸਾਜ਼ਿਸ਼ ਦੀ ਵਿਸਥਾਰਪੂਰਵਕ ਯੋਜਨਾ।
ਭਾਰਤ 'ਚ ਹੈਡਲੀ ਵਲੋਂ ਕੀਤੀ ਗਈ ਰੇਕੀ ਅਤੇ ਉਸ 'ਚ ਰਾਣਾ ਦੀ ਭੂਮਿਕਾ।
ਭਾਰਤ 'ਚ ਅੱਤਵਾਦੀ ਨੈੱਟਵਰਕਾਂ ਦਾ ਸਮਰਥਨ ਕਰਨ ਵਾਲੇ ਸਹਿਯੋਗੀ।
ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਹੈਡਲੀ ਨੇ ਗੋਆ, ਦਿੱਲੀ, ਪੁਸ਼ਕਰ ਵਰਗੇ ਇਲਾਕਿਆਂ 'ਚ ਅੱਤਵਾਦੀ ਗਤੀਵਿਧੀਆਂ ਲਈ ਸੰਭਾਵੀ ਟਿਕਾਣਿਆਂ ਦੀ ਪਛਾਣ ਕੀਤੀ ਸੀ ਅਤੇ ਇਸ 'ਚ ਰਾਣਾ ਦੀ ਮਦਦ ਬਹੁਤ ਮਹੱਤਵਪੂਰਨ ਸੀ।
ਅੱਧੀ ਰਾਤ ਨੂੰ ਟੁੱਟ ਗਿਆ 55 ਸਾਲ ਪੁਰਾਣਾ ਪੁਲ, ਉਪਰੋਂ ਲੰਘ ਰਿਹਾ ਟਰੱਕ ਵੀ ਨਦੀ 'ਚ ਡਿੱਗਿਆ
NEXT STORY