ਨਵੀਂ ਦਿੱਲੀ (ਯੂ. ਐੱਨ. ਆਈ.) : ਦਿੱਲੀ ਵਿਚ ਕੜਕੜਡੂਮਾ ਅਦਾਲਤ ਨੇ ਪਿਛਲੀ ਫਰਵਰੀ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਦੌਰਾਨ ਸਿਟੀਜ਼ਨਸ਼ਿਪ ਸੋਧ ਐਕਟ (ਸੀ. ਏ. ਏ.) ਦੇ ਵਿਰੋਧ 'ਚ ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ 'ਚ ਭੜਕੇ ਦੰਗਿਆਂ ਦੇ ਸਮੇਂ ਵਿਜੀਲੈਂਸ ਬਿਊਰੋ (ਆਈ. ਬੀ.) ਕਰਮਚਾਰੀ ਅੰਕਿਤ ਸ਼ਰਮਾ ਦੀ ਹੱਤਿਆ ਦੇ ਮੁੱਖ ਦੋਸ਼ੀ ਆਮ ਆਦਮੀ ਪਾਰਟੀ (ਆਪ) ਦੇ ਕੱਢੇ ਹੋਏ ਕੌਂਸਲਰ ਤਾਹਿਰ ਹੁਸੈਨ ਦੀ ਜਮਾਨਤ ਪਟੀਸ਼ਨ ਸੋਮਵਾਰ ਨੂੰ ਖਾਰਜਿ ਕਰ ਦਿੱਤੀ। ਅਦਾਲਤ ਨੇ ਮਾਮਲੇ ਦੇ ਮੁੱਖ ਦੋਸ਼ੀ ਹੋਣ ਦੇ ਕਾਰਨ ਤਾਹਿਰ ਦੀ ਜਮਾਨਤ ਪਟੀਸ਼ਨ ਨੂੰ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਪੁਲਸ ਨੇ ਅਦਾਲਤ ਦੇ ਸਾਹਮਣੇ ਤਾਹਿਰ ਦੀ ਜਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀ। ਇਸ ਤੋਂ ਪਹਿਲਾਂ ਅਦਾਲਤ ਨੇ 9 ਜੁਲਾਈ ਨੂੰ ਤਾਹਿਰ ਹੁਸੈਨ ਦੀ ਜਮਾਨਤ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਆਪਣਾ ਆਦੇਸ਼ ਸੁਰੱਖਿਅਤ ਰੱਖ ਲਿਆ ਸੀ।
ਸ਼ਿਵਰਾਜ ਚੌਹਾਨ ਨੇ ਮੰਤਰੀਆਂ ਨੂੰ ਵੰਡੇ ਵਿਭਾਗ, ਸਿੰਧੀਆ ਸਮਰਥਕਾਂ ਨੂੰ ਮਿਲੇ ਅਹਿਮ ਮੰਤਰਾਲੇ
NEXT STORY