ਸ਼੍ਰੀਨਗਰ - ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਸਰਕਾਰ ਦੇ ਗਠਨ ਤੋਂ ਬਾਅਦ ਮਹਿਬੂਬਾ ਮੁਫਤੀ ਨੇ ਵੀ ਤਾਲਿਬਾਨ ਦਾ ਰਾਗ ਅਲਾਪਿਆ ਹੈ। ਫਾਰੂਕ ਅਬਦੁੱਲਾ ਤੋਂ ਬਾਅਦ ਹੁਣ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕੁਲਗਾਮ ਵਿੱਚ ਕਿਹਾ ਕਿ ਤਾਲਿਬਾਨ ਹਕੀਕਤ ਬਣ ਕੇ ਸਾਹਮਣੇ ਆ ਰਿਹਾ ਹੈ। ਉਹ ਜੇਕਰ ਆਪਣਾ ਅਕਸ ਬਦਲਦਾ ਹੈ ਤਾਂ ਦੁਨੀਆ ਲਈ ਮਿਸਾਲ ਬਣ ਸਕਦਾ ਹੈ।
ਇਹ ਵੀ ਪੜ੍ਹੋ - ਤਾਲਿਬਾਨ ਰਾਜ ਕਾਇਮ ਹੋਣ ਤੋਂ ਬਾਅਦ ਅਸ਼ਰਫ ਗਨੀ ਨੇ ਮੰਗੀ ਮੁਆਫੀ, ਕਿਹਾ- ਜਾਇਦਾਦ ਜਾਂਚ ਲਈ ਤਿਆਰ
ਮਹਿਬੂਬਾ ਮੁਫਤੀ ਨੇ ਕਿਹਾ ਕਿ ਤਾਲਿਬਾਨ ਇੱਕ ਹਕੀਕਤ ਬਣ ਕੇ ਸਾਹਮਣੇ ਆ ਰਿਹਾ ਹੈ ਅਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਪਹਿਲੀ ਵਾਰ ਉਨ੍ਹਾਂ ਦੀ ਜੋ ਛਵੀ ਬਣੀ ਹੈ ਉਹ ਮਨੁੱਖਾਂ ਦੇ ਖ਼ਿਲਾਫ਼ ਸੀ ਪਰ ਇਸ ਵਾਰ ਉਹ ਆਏ ਹਨ ਅਤੇ ਹਕੂਮਤ ਕਰਨਾ ਚਾਹੁੰਦੇ ਹਨ ਅਫਗਾਨਿਸਤਾਨ ਵਿੱਚ ਤਾਂ ਬਾਕੀ ਜੋ ਅਸਲੀ ਸ਼ਰੀਆ ਕਹਿੰਦਾ ਹੈ, ਜੋ ਸਾਡੇ ਕੁਰਾਨ ਸ਼ਰੀਫ ਵਿੱਚ ਹੈ। ਜੋ ਬੱਚਿਆਂ ਅਤੇ ਔਰਤਾਂ ਦੇ ਅਧਿਕਾਰ ਹਨ। ਕਿਸ ਤਰ੍ਹਾਂ ਸ਼ਾਸਨ ਕਰਨਾ ਚਾਹੀਦਾ ਹੈ ਜੋ ਮਦੀਨਾ ਦਾ ਸਾਡਾ ਮਾਡਲ ਰਿਹਾ ਹੈ। ਤਾਂ ਜੇਕਰ ਉਹ ਅਸਲ ਵਿੱਚ ਉਸ 'ਤੇ ਅਮਲ ਕਰਨਾ ਚਾਹੁੰਦੇ ਹਨ ਤਾਂ ਉਹ ਦੁਨੀਆ ਲਈ ਮਿਸਾਲ ਬਣ ਸਕਦੇ ਹਨ। ਜੇਕਰ ਉਹ ਉਸ 'ਤੇ ਅਮਲ ਕਰਨਗੇ, ਉਦੋਂ ਦੁਨੀਆ ਦੇ ਦੇਸ਼ ਉਨ੍ਹਾਂ ਨਾਲ ਕੰਮ ਕਰ ਸਕਦੇ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਸਾਬਕਾ IPS ਅਧਿਕਾਰੀ ਇਕਬਾਲ ਸਿੰਘ ਲਾਲਪੁਰਾ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਪਰਸਨ ਨਿਯੁਕਤ
NEXT STORY