ਗੁਹਾਟੀ, (ਭਾਸ਼ਾ)- ਆਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪਾਕਿਸਤਾਨ ’ਚ ਭਾਰਤ ਨਾਲ ਸ਼ਾਂਤੀ ਬਾਰੇ ਗੱਲ ਕਰਨ ਨੂੰ ‘ਅਪਰਾਧ’ ਮੰਨਿਆ ਜਾਂਦਾ ਹੈ ਜਦੋਂ ਕਿ ਭਾਰਤ ’ਚ ਗੱਲਬਾਤ ਮੁੱਖ ਧਾਰਾ ਦੀਆਂ ਸਟੇਜਾਂ ’ਤੇ ਕੀਤੀ ਜਾਂਦੀ ਹੈ ਤੇ ਉਸ ਨੂੰ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ"।
ਸ਼ਰਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਪੋਸਟ ਕੀਤਾ ਕਿ ਭਾਰਤ ਦੇ ਲੋਕ ਜੋ ਜ਼ਮੀਨੀ ਹਕੀਕਤ ਨੂੰ ਸਮਝੇ ਬਿਨਾਂ ਸ਼ਾਂਤੀ ਦੀ ਉਮੀਦ' ਦਾ ਪ੍ਰਚਾਰ ਕਰ ਰਹੇ ਹਨ, ਨੂੰ ਸਮਝ ਲੈਣਾ ਚਾਹੀਦਾ ਹੈ ਕਿ ਪਾਕਿਸਤਾਨ ’ਚ ਭਾਰਤ ਨਾਲ ਸ਼ਾਂਤੀ ਬਾਰੇ ਗੱਲ ਕਰਨਾ ਅਪਰਾਧ ਮੰਨਿਆ ਜਾਂਦਾ ਹੈ। ਭਾਰਤ ’ਚ ਪਾਕਿਸਤਾਨ ਨਾਲ ਸ਼ਾਂਤੀ ਬਾਰੇ ਗੱਲਬਾਤ ਬਰਦਾਸ਼ਤ ਕੀਤੀ ਜਾਂਦੀ ਹੈ, ਬਹਿਸ ਵੀ ਕੀਤੀ ਜਾਂਦੀ ਹੈ ਅਤੇ ਮੁੱਖ ਧਾਰਾ ਦੀ ਫੋਰਮ ’ਚ ਉਸ ਨੂੰ ਉਤਸ਼ਾਹਿਤ ਵੀ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ’ਚ ਆਜ਼ਾਦੀ ਦਾ ਆਨੰਦ ਮਾਣਦੇ ਹੋਏ ਪਾਕਿਸਤਾਨ ਬਾਰੇ ਚੰਗੀਆਂ ਗੱਲਾਂ ਸੋਚਣਾ ਆਦਰਸ਼ਵਾਦ ਨਹੀਂ ਹੈ। ਇਹ ਉੱਚ ਦਰਜੇ ਦੀ ਅਗਿਆਨਤਾ, ਵੱਧ ਤੋਂ ਵੱਧ ਪਾਖੰਡ ਤੇ ਸਭ ਤੋਂ ਵੱਧ ਆਪਣੀ ਮਾਤ ਭੂਮੀ ਨਾਲ ਧੋਖਾ ਹੈ।
ਭਾਰਤ-ਪਾਕਿ ਤਣਾਅ ਵਿਚਾਲੇ ਭਾਰਤੀ ਜਲ ਸੈਨਾ ਨੇ ਕੀਤਾ MIGM ਮਿਜ਼ਾਇਲ ਦਾ ਸਫਲ ਪ੍ਰੀਖਣ
NEXT STORY