ਤਾਮਿਲਨਾਡੂ- ਤਾਮਿਲਨਾਡੂ 'ਚ ਦੋਸਤੀ ਦੀ ਇਕ ਮਿਸਾਲ ਦੇਖਣ ਨੂੰ ਮਿਲੀ। ਇੱਥੇ ਸਕੂਲ ਦੇ ਦੋਸਤਾਂ ਨੇ ਇਕ ਵਿਅਕਤੀ ਨੂੰ ਦੀਵਾਲੀ 'ਤੇ ਨਵਾਂ ਘਰ ਤੋਹਫੇ 'ਚ ਦਿੱਤਾ ਹੈ। ਦਰਅਸਲ ਤਾਮਿਲਨਾਡੂ ਦੇ ਪੁਡੁਕੋਟਾਈ ਦੇ ਰਹਿਣ ਵਾਲੇ 44 ਸਾਲਾ ਮੁਥੁਕੁਮਾਰ ਟਰੱਕ ਡਰਾਈਵਰ ਹਨ। ਉਨ੍ਹਾਂ ਦੀ ਹਰ ਮਹੀਨੇ 15 ਹਜ਼ਾਰ ਰੁਪਏ ਕਮਾਈ ਹੁੰਦੀ ਹੈ। ਇੰਨੀ ਆਮਦਨੀ ਨਾਲ ਉਹ ਚਲਾ ਲੈਂਦੇ ਹਨ ਪਰ ਕੋਰੋਨਾ ਵਾਇਰਸ ਕਾਰਨ ਲੱਗੀ ਤਾਲਾਬੰਦੀ ਕਾਰਨ ਉਨ੍ਹਾਂ ਦੀ ਨੌਕਰੀ ਚੱਲੀ ਗਈ। ਹੁਣ ਉਨ੍ਹਾਂ ਦੀ ਜੋ ਕਮਾਈ 15 ਹਜ਼ਾਰ ਰੁਪਏ ਹੁੰਦੀ ਸੀ, ਹੁਣ ਉਹ ਘੱਟ ਕੇ 2 ਹਜ਼ਾਰ ਰੁਪਏ ਰਹਿ ਗਈ। ਇਸ ਕਾਰਨ ਉਹ ਕਾਫ਼ੀ ਪਰੇਸ਼ਾਨ ਰਹਿਣ ਲੱਗੇ। ਇੰਨੇ ਰੁਪਏ 'ਚ ਜੀਵਨ ਬਤੀਤ ਕਰਨਾ ਉਨ੍ਹਾਂ ਲਈ ਅਤੇ ਉਨ੍ਹਾਂ ਦੇ ਪਰਿਵਾਰ ਲਈ ਸੰਭਵ ਨਹੀਂ ਰਿਹਾ।
ਇਹ ਵੀ ਪੜ੍ਹੋ : 6ਵੀਂ 'ਚ ਪੜ੍ਹਦੀ ਮਾਸੂਮ ਬੱਚੀ 10 ਕਿਲੋਮੀਟਰ ਪੈਦਲ ਚੱਲ ਕੇ ਪਿਤਾ ਖ਼ਿਲਾਫ਼ ਇਹ ਸ਼ਿਕਾਇਤ ਕਰਨ ਲਈ ਪਹੁੰਚੀ
ਉੱਥੇ ਹੀ ਉਨ੍ਹਾਂ ਦੇ ਘਰ 'ਗਾਜਾ' ਤੂਫ਼ਾਨ ਦਾ ਕਹਿਰ ਵੀ ਟੁੱਟਿਆ ਸੀ। ਤੂਫ਼ਾਨ ਕਾਰਨ ਉਨ੍ਹਾਂ ਦੇ ਘਰ ਦੀ ਛੱਤ ਉੱਡ ਗਈ ਸੀ। ਘਰ ਦੇ ਨੇੜੇ-ਤੇੜੇ ਦਰੱਖਤ ਵੀ ਟੁੱਟ ਗਏ ਸਨ। ਇਸ ਨਾਲ ਉਨ੍ਹਾਂ ਦਾ ਪਰਿਵਾਰ ਹੋਰ ਵੀ ਦੁਖੀ ਸੀ। ਕੁਝ ਮਹੀਨੇ ਪਹਿਲਾਂ ਮੁਥੁਕੁਮਾਰ ਦੇ ਸਕੂਲ ਦੇ ਦੋਸਤ ਉਨ੍ਹਾਂ ਦੀ ਇਕ ਟੀਮ ਦੇ ਘਰ ਰਿਯੂਨੀਅਨ ਦੇ ਰੂਪ 'ਚ ਮਿਲੇ ਸਨ। ਇਸ ਦੌਰਾਨ ਮੁਥੁਕੁਮਾਰ ਨੇ ਦੋਸਤ ਕੇ. ਨਾਗੇਂਦਰਨ ਨੂੰ ਘਰ ਸੱਦਾ ਦਿੱਤਾ ਸੀ। ਨਾਗੇਂਦਰਨ ਹਾਲ ਹੀ 'ਚ ਦੋਸਤ ਮੁਥੁਕੁਮਾਰ ਦੇ ਘਰ ਪਹੁੰਚੇ ਤਾਂ ਉਸ ਦੀ ਅਤੇ ਉਸ ਦੇ ਪਰਿਵਾਰ ਦੀ ਹਾਲਤ ਦੇਖ ਕੇ ਕਾਫ਼ੀ ਦੁਖੀ ਹੋਈ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਮਦਦ ਕਰਨ ਦੀ ਯੋਜਨਾ ਬਣਾਈ। ਨਾਗੇਂਦਰ ਨੇ ਇਸ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ। ਵਟਸਐੱਪ 'ਤੇ ਇਕ ਗਰੁੱਪ ਬਣਾਇਆ। ਉਸ 'ਚ ਸਕੂਲ ਦੇ ਦੋਸਤਾਂ ਨੂੰ ਜੋੜਿਆ ਅਤੇ ਉਨ੍ਹਾਂ ਨੂੰ ਮਦਦ ਦੀ ਅਪੀਲ ਕੀਤੀ। ਕੁਝ ਹੀ ਦਿਨਾਂ 'ਚ ਉਨ੍ਹਾਂ ਕੋਲ 1.5 ਲੱਖ ਰੁਪਏ ਇਕੱਠੇ ਹੋ ਗਏ। ਇਸ ਤੋਂ ਬਾਅਦ ਹੁਣ ਦੀਵਾਲੀ 'ਚ ਦੋਸਤਾਂ ਨੇ ਮੁਥੁਕੁਮਾਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਨਵਾਂ ਘਰ ਬਣਵਾ ਕੇ ਤੋਹਫ਼ਾ ਦਿੱਤਾ।
ਇਹ ਵੀ ਪੜ੍ਹੋ : 'ਗੂਗਲ ਗਰਲ' ਦੇ ਨਾਂ ਨਾਲ ਮਸ਼ਹੂਰ ਹੈ ਇਹ 6 ਸਾਲ ਦੀ ਬੱਚੀ, ਗਿਆਨ ਦੇ ਭੰਡਾਰ ਤੋਂ ਹਰ ਕੋਈ ਹੈ ਹੈਰਾਨ
ਚਰਚਾ 'ਚ ਬਣੀ ਇਹ ਬਿੱਲੀ, ਲੱਭਣ ਵਾਲੇ ਨੂੰ ਮਿਲੇਗਾ 11 ਹਜ਼ਾਰ ਰੁਪਏ ਇਨਾਮ
NEXT STORY