ਤਾਮਿਲਨਾਡੂ— ਤਾਮਿਲਨਾਡੂ ਦੇ ਤਿਰੂਚਿਰਾਪੱਲੀ ਜ਼ਿਲੇ ਦੇ ਥਿਰੂਵਨਾਈਕਵਲ ਸਥਿਤ ਜੰਬੁਕੇਸ਼ਵਰ ਮੰਦਰ ’ਚ ਬੁੱਧਵਾਰ ਨੂੰ ਖੋਦਾਈ ਚੱਲ ਰਹੀ ਸੀ। ਇਸ ਦੌਰਾਨ 7 ਫੁੱਟ ਦੀ ਡੂੰਘਾਈ ’ਚ ਇਕ ਤਾਂਬੇ ਦਾ ਭਾਂਡਾ ਦਿੱਸਿਆ। ਇਸ ਨੂੰ ਜ਼ਮੀਨ ਤੋਂ ਉੱਪਰ ਕੱਢ ਕੇ ਦੇਖਿਆ ਤਾਂ ਇਸ ’ਚ 1.716 ਕਿਲੋਗ੍ਰਾਮ ਭਾਰੀ 505 ਸੋਨੇ ਦੇ ਸਿੱਕੇ ਮਿਲੇ। ਸਿੱਕੇ 1000 ਤੋਂ 1200 ਸਾਲ ਪੁਰਾਣੇ ਹਨ। ਇਹ ਸਿੱਕੇ ਮੰਦਰ ਪ੍ਰਸ਼ਾਸਨ ਨੇ ਪੁਲਸ ਨੂੰ ਸੌਂਪ ਦਿੱਤੇ ਹਨ।
ਅਰਬੀ ਭਾਸ਼ਾ ’ਚ ਕੁਝ ਲਿਖਿਆ ਹੋਇਆ
ਮੰਦਰ ਪ੍ਰਸ਼ਾਸਨ ਅਨੁਸਾਰ, ਜਮਬੁਕੇਸ਼ਵਰ ਮੰਦਰ ’ਚ ਖੋਦਾਈ ਦਾ ਕੰਮ ਚੱਲ ਰਿਹਾ ਸੀ। ਇਸ ਵਿਚ ਇਕ ਤਾਂਬੇ ਦਾ ਭਾਂਡਾ ਦਿਖਾਈ ਦਿੱਤਾ। ਕੰਮ ਵਾਲਿਆਂ ਨੇ ਇਸ ਨੂੰ ਬਾਹਰ ਕੱਢ ਕੇ ਮੰਦਰ ਦੇ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਭਾਂਡੇ ਨੂੰ ਖੋਲ੍ਹ ਕੇ ਦੇਖਣ ’ਚ ਇਸ ’ਚ ਸੋਨੇ ਦੇ ਸਿੱਕੇ ਸਨ, ਜਿਨ੍ਹਾਂ ’ਤੇ ਅਰਬੀ ਭਾਸ਼ਾ ’ਚ ਕੁਝ ਲਿਖਿਆ ਹੋਇਆ ਹੈ। ਫਿਲਹਾਲ ਸਿੱਕਿਆਂ ਦੀ ਕੀਮਤ ਦਾ ਖੁਲਾਸਾ ਨਹੀਂ ਹੋ ਸਕਿਆ ਹੈ।
ਸਿੱਕੇ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ
ਜ਼ਿਲਾ ਕਲੈਕਟਰ ਸਿਵਾਰਾਸੂ ਅਨੁਸਾਰ, ਸਿੱਕਿਆਂ ਦੇ ਪ੍ਰਚਲਨ ਕਾਲ ਦੀ ਜਾਣਕਾਰੀ ਲਈ ਸਟੇਟ ਆਰਕਲਾਜਿਕਲ ਡਿਪਾਰਟਮੈਂਟ ਨੂੰ ਸੂਚਨਾ ਦਿੱਤੀ ਗਈ ਹੈ। ਦੁਪਹਿਰ ਇਕ ਵਜੇ ਦੇ ਕਰੀਬ ਖੋਦਾਈ ਦੌਰਾਨ ਸਿੱਕੇ ਮਿਲੇ ਸਨ। ਮੰਦਰ ਪ੍ਰਸ਼ਾਸਨ ਨੇ ਇਨ੍ਹਾਂ ਨੂੰ ਆਪਣੇ ਕੋਲ ਰੱਖ ਲਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਸ਼੍ਰੀਰੰਗਮ ਤਾਲੁਕਾ ਦੇ ਤਹਿਸੀਲਦਾਰ ਨੂੰ ਸਰਕਾਰੀ ਖਜ਼ਾਨੇ ’ਚ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਸ਼ਾਮ 7 ਵਜੇ ਸਿੱਕੇ ਸੌਂਪ ਦਿੱਤੇ ਗਏ। ਇਸ ਮਾਮਲੇ ’ਚ ਮੰਦਰ ਪ੍ਰਸ਼ਾਸਨ ਦੇ ਕਾਰਜਕਾਰੀ ਅਧਿਕਾਰੀ ਮਰਿਅੱਪਨ ਤੋਂ ਕੋਈ ਪ੍ਰਤੀਕਿਰਿਆ ਨਹੀਂ ਮਿਲ ਸਕੀ ਹੈ।
ਦਿੱਲੀ ਹਿੰਸਾ 'ਤੇ ਰਣਜੀਤ ਚੌਟਾਲਾ ਨੇ ਦਿੱਤਾ ਇਤਰਾਜ਼ਯੋਗ ਬਿਆਨ
NEXT STORY