ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੇ ਤਾਮਿਲਨਾਡੂ ਦੀ ਵੇਲੋਰ ਸੀਟ 'ਤੇ ਲੋਕ ਸਭਾ ਚੋਣਾਂ ਰੱਦ ਕਰਵਾਉਣ ਨੂੰ ਲੈ ਕੇ ਹੁਣ ਤੱਕ ਕੋਈ ਆਦੇਸ਼ ਜਾਰੀ ਨਹੀਂ ਕੀਤਾ ਹੈ। ਦਰਅਸਲ ਕਈ ਮੀਡੀਆ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਵੇਲੋਰ ਲੋਕ ਸਭਾ ਖੇਤਰ ਤੋਂ ਡੀ.ਐੱਮ.ਕੇ. ਉਮੀਦਵਾਰ ਕੋਲੋਂ ਭਾਰੀ ਮਾਤਰਾ 'ਚ ਨਕਦੀ ਬਰਾਮਦ ਹੋਣ ਤੋਂ ਬਾਅਦ ਇੱਥੇ ਵੋਟਿੰਗ ਰੱਦ ਹੋ ਸਕਦੀ ਹੈ।
ਚੋਣ ਕਮਿਸ਼ਨ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਅਜਿਹਾ ਕੋਈ ਆਦੇਸ਼ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ। ਅਜਿਹੇ ਖਬਰ ਸੀ ਕਿ ਚੋਣ ਕਮਿਸ਼ਨ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਪੱਤਰ ਲਿਖ ਕੇ ਵੇਲੋਰ ਸੀਟ 'ਤੇ ਚੋਣਾਂ ਮੁਲਤਵੀ ਕਰਨ ਦੀ ਸਿਫ਼ਾਰਿਸ਼ ਕੀਤੀ ਹੈ, ਕਿਉਂਕਿ ਲੋਕ ਸਭਾ ਚੋਣਾਂ ਦੀ ਨੋਟੀਫਿਕੇਸ਼ਨ ਰਾਸ਼ਟਰਪਤੀ ਜਾਰੀ ਕਰਦੇ ਹਨ, ਅਜਿਹੇ 'ਚ ਚੋਣਾਂ ਰੱਦ ਕਰਨਾ ਵੀ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ।
ਜ਼ਿਕਰਯੋਗ ਹੈ ਕਿ ਡੀ.ਐੱਮ.ਕੇ. ਉਮੀਦਵਾਰ ਦੇ ਦਫ਼ਤਰ ਤੋਂ ਕੁਝ ਦਿਨ ਪਹਿਲਾਂ ਕਥਿਤ ਤੌਰ 'ਤੇ ਭਾਰੀ ਮਾਤਰਾ 'ਚ ਨਕਦੀ ਬਰਾਮਦ ਹੋਈ ਸੀ। ਜ਼ਿਲਾ ਪੁਲਸ ਨੇ ਡੀ.ਐੱਮ.ਕੇ. ਉਮੀਦਵਾਰ ਕਾਤਿਰ ਆਨੰਦ ਅਤੇ ਪਾਰਟੀ ਦੇ 2 ਹੋਰ ਅਹੁਦਾ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰ ਲਿਆ ਸੀ। ਇਹ ਕੇਸ 10 ਅਪ੍ਰੈਲ ਨੂੰ ਆਮਦਨ ਟੈਕਸ ਵਿਭਾਗ ਦੀ ਇਕ ਰਿਪੋਰਟ ਦੇ ਆਧਾਰ 'ਤੇ ਦਰਜ ਕੀਤਾ ਗਿਆਸੀ। ਆਨੰਦ ਵਿਰੁੱਧ ਜਨ ਪ੍ਰਤੀਨਿਧੀ ਕਾਨੂੰਨ ਦੇ ਅਧੀਨ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਨਾਮਜ਼ਦਗੀ ਪੱਤਰ 'ਚ ਗਲਤ ਜਾਣਕਾਰੀ ਦਿੱਤੀ ਹੈ। 2 ਹੋਰ ਸ਼੍ਰੀਨਿਵਾਸਨ ਅਤੇ ਦਾਮੋਦਰਨ 'ਤੇ ਰਿਸ਼ਵਤ ਦੇ ਦੋਸ਼ ਹਨ। ਵੇਲੋਰ ਸੀਟ 'ਤੇ ਦੂਜੇ ਪੜਾਅ ਯਾਨੀ 18 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ।
ਭਾਰਤੀ ਫੌਜ 'ਚ ਨਿਕਲੀਆਂ ਨੌਕਰੀਆਂ, 10ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ
NEXT STORY