ਨਵੀਂ ਦਿੱਲੀ— ਸੁਪਰੀਮ ਕੋਰਟ ਨੇ ਤਾਮਿਲਨਾਡੂ ਅਤੇ ਪੁਡੂਚੇਰੀ 'ਚ ਲੋਕ ਸਭਾ ਚੋਣਾਂ ਲਈ ਤੈਅ 18 ਅਪ੍ਰੈਲ ਦੀ ਤਾਰੀਕ 'ਚ ਤਬਦੀਲੀ ਸੰਬੰਧੀ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਵੀਰਵਾਰ ਨੂੰ ਇਨਕਾਰ ਕਰ ਦਿੱਤਾ। ਈਸਾਈਆਂ ਦੇ ਇਕ ਸੰਗਠਨ ਨੇ ਆਪਣੀ ਪਟੀਸ਼ਨ ਤੁਰੰਤ ਸੂਚੀਬੱਧ ਕਰਨ ਦੀ ਕੋਰਟ ਤੋਂ ਅਪੀਲ ਕੀਤੀ ਹੈ। ਪਟੀਸ਼ਨ 'ਚ ਤਾਮਿਲਨਾਡੂ ਅਤੇ ਪੁਡੂਚੇਰੀ 'ਚ ਵੋਟਿੰਗ ਦੀ ਤਾਰੀਕ 18 ਅਪ੍ਰੈਲ 'ਚ ਤਬਦੀਲੀ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਸੀ ਕਿ ਚੋਣਾਂ ਦੀ ਤਾਰੀਕ ਬਦਲੀ ਜਾਵੇ, ਕਿਉਂਕਿ ਇਹ ਗੁੱਡ ਫਰਾਈਡੇਅ ਅਤੇ ਈਸਟਰ ਦੀ ਪਵਿੱਤਰ ਮਿਆਦ ਦਰਮਿਆਨ ਪੈ ਰਹੀਆਂ ਹਨ।
ਪਟੀਸ਼ਨਕਰਤਾ ਦੇ ਵਕੀਲ ਨੇ ਬੈਂਚ ਨੂੰ ਕਿਹਾ ਕਿ ਵੋਟਾਂ ਦੀ ਤਾਰੀਕ ਗੁੱਡ ਫਰਾਈਡੇਅ ਅਤੇ ਈਸਟਰ ਦਰਮਿਆਨ ਹੈ, ਇਸ ਲਈ ਨਵੀਂ ਤਾਰੀਕ ਤੈਅ ਕੀਤੀ ਜਾਵੇ। ਜਸਟਿਸ ਐੱਸ.ਏ. ਬੋਬੜੇ ਨੇ ਪਟੀਸ਼ਨਕਰਤਾ ਦੇ ਵਕੀਲ ਤੋਂ ਪੁੱਛਿਆ,''ਤੁਸੀਂ ਕਿਸੇ ਪਵਿੱਤਰ ਦਿਨ 'ਤੇ ਵੋਟਿੰਗ ਨਹੀਂ ਕਰ ਸਕਦੇ?'' ਬੈਂਚ ਨੇ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਇਨਕਾਰ ਕਰਦੇ ਹੋਏ ਕਿਹਾ,''ਅਸੀਂ ਤੁਹਾਨੂੰ ਇਹ ਸਲਾਹ ਨਹੀਂ ਦੇਣਾ ਚਾਹੁੰਦੇ ਕਿ ਪ੍ਰਾਰਥਨਾ ਕਿਵੇਂ ਕਰੀਏ ਅਤੇ ਵੋਟਿੰਗ ਕਿਵੇਂ ਕਰੀਏ।''
ਵਾਇਨਾਡ 'ਚ ਰਾਹੁਲ ਗਾਂਧੀ ਦੇ ਰੋਡ ਸ਼ੋਅ ਦੌਰਾਨ ਵਾਪਰਿਆ ਹਾਦਸਾ, ਕਈ ਪੱਤਰਕਾਰ ਜ਼ਖਮੀ
NEXT STORY