ਜੈਸਲਮੇਰ (ਵਾਰਤਾ)— ਰਾਜਸਥਾਨ ਦੇ ਸਰਹੱਦੀ ਜੈਸਲਮੇਰ ਜ਼ਿਲੇ 'ਚ ਕੌਮਾਂਤਰੀ ਭਾਰਤ-ਪਾਕਿਸਤਾਨ ਸਰਹੱਦ 'ਤੇ ਫੌਜ ਦੇ ਜਵਾਨਾਂ ਦੀ ਆਸਥਾ ਦਾ ਪ੍ਰਮੁੱਖ ਕੇਂਦਰ ਮਾਂ ਤਨੋਟ ਮਾਤਾ ਦਾ ਮੰਦਰ ਸੈਰ-ਸਪਾਟਾ ਦੇ ਰੂਪ ਵਿਚ ਪ੍ਰਸਿੱਧ ਹੁੰਦਾ ਜਾ ਰਿਹਾ ਹੈ। ਜੈਸਲਮੇਰ ਤੋਂ ਕਰੀਬ 130 ਕਿਲੋਮੀਟਰ ਦੂਰ ਕੌਮਾਂਤਰੀ ਸਰਹੱਦ ਪਾਰ 'ਤੇ ਸਥਿਤ ਮਾਤਾ ਤਨੋਟ ਰਾਏ (ਆਵੜ ਮਾਤਾ) ਦਾ ਮੰਦਰ ਹੈ। ਤਨੋਟ ਮਾਤਾ ਨੂੰ ਦੇਵੀ ਹਿੰਗਲਾਜ ਮਾਤਾ ਦਾ ਇਕ ਰੂਪ ਮੰਨਿਆ ਜਾਂਦਾ ਹੈ। ਹਿੰਗਲਾਜ ਮਾਤਾ ਸ਼ਕਤੀਪੀਠ ਮੌਜੂਦਾ ਸਮੇਂ ਵਿਚ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਲਾਸਵੇਲਾ ਜ਼ਿਲੇ ਵਿਚ ਸਥਿਤ ਹੈ। ਇਹ ਮੰਦਰ ਸਥਾਨਕ ਲੋਕਾਂ ਦਾ ਇਕ ਪੂਜਨ ਯੋਗ ਸਥਾਨ ਹਮੇਸ਼ਾ ਤੋਂ ਰਿਹਾ ਪਰ 1965 ਨੂੰ ਭਾਰਤ-ਪਾਕਿਸਤਾਨ ਯੁੱਧ ਦੌਰਾਨ ਜੋ ਚਮਤਕਾਰ ਦੇਵੀ ਮਾਂ ਨੇ ਦਿਖਾਏ, ਉਸ ਤੋਂ ਬਾਅਦ ਭਾਰਤੀ ਫੌਜੀਆਂ ਅਤੇ ਸਰਹੱਦ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਆਰਥਾ ਦਾ ਵਿਸ਼ੇਸ਼ ਕੇਂਦਰ ਬਣ ਗਈ।

ਦੁਸ਼ਮਣ ਨੇ ਤਨੋਟ ਮਾਤਾ ਮੰਦਰ ਦੇ ਆਲੇ-ਦੁਆਲੇ ਖੇਤਰ ਵਿਚ ਕਰੀਬ 3,000 ਬੰਬ ਵਰ੍ਹਾਏ ਪਰ ਜ਼ਿਆਦਾਤਰ ਬੰਬ ਆਪਣਾ ਨਿਸ਼ਾਨਾ ਚੂਕ ਗਏ। ਇਕੱਲੇ ਮੰਦਰ ਨੂੰ ਨਿਸ਼ਾਨਾ ਬਣਾ ਕੇ ਕਰੀਬ 450 ਬੰਬ ਦਾਗੇ ਗਏ ਪਰ ਚਮਤਕਾਰੀ ਰੂਪ ਨਾਲ ਇਕ ਵੀ ਬੰਬ ਆਪਣੇ ਨਿਸ਼ਾਨੇ 'ਤੇ ਨਹੀਂ ਲੱਗਾ ਅਤੇ ਮੰਦਰ 'ਚ ਸੁੱਟੇ ਗਏ ਬੰਬ 'ਚੋਂ ਇਕ ਵੀ ਨਹੀਂ ਫਟਿਆ। ਮੰਦਰ ਨੂੰ ਖਰੋਂਚ ਤਕ ਨਹੀਂ ਆਈ। ਫੌਜੀਆਂ ਨੇ ਇਹ ਮੰਨ ਕੇ ਕਿ ਮਾਤਾ ਸਾਡੇ ਨਾਲ ਹੈ, ਘੱਟ ਗਿਣਤੀ 'ਚ ਹੋਣ ਦੇ ਬਾਵਜੂਦ ਪੂਰੇ ਆਤਮਵਿਸ਼ਵਾਸ ਨਾਲ ਦੁਸ਼ਮਣ ਦੇ ਹਮਲਿਆਂ ਦਾ ਕਰਾਰਾ ਜਵਾਬ ਦਿੱਤਾ ਅਤੇ ਉਸ ਦੇ ਸੈਂਕੜੇ ਫੌਜੀਆਂ ਨੂੰ ਢੇਰ ਕਰ ਦਿੱਤਾ। ਦੁਸ਼ਮਣ ਫੌਜ ਦੌੜਨ ਨੂੰ ਮਜ਼ਬੂਰ ਹੋ ਗਈ।

ਕਹਿੰਦੇ ਹਨ ਕਿ ਮਾਤਾ ਨੇ ਸੁਪਨੇ ਵਿਚ ਆ ਕੇ ਕਿਹਾ ਸੀ ਕਿ ਜਦੋਂ ਤਕ ਤੁਸੀਂ ਮੇਰੇ ਮੰਦਰ ਵਿਚ ਹੋ, ਮੈਂ ਤੁਹਾਡੀ ਰੱਖਿਆ ਕਰਾਂਗੀ। 1965 ਦੀ ਜੰਗ ਤੋਂ ਬਾਅਦ ਸਰਹੱਦ ਸੁਰੱਖਿਆ ਫੋਰਸ ਨੇ ਇੱਥੇ ਆਪਣੀ ਚੌਕੀ ਸਥਾਪਤ ਕਰ ਕੇ ਇਸ ਮੰਦਰ ਦੀ ਪੂਜਾ ਅਤੇ ਵਿਵਸਥਾ ਦਾ ਕਾਰਜਭਾਰ ਸੰਭਾਲਿਆ। ਮੌਜੂਦਾ ਸਮੇਂ 'ਚ ਮੰਦਰ ਦਾ ਪ੍ਰਬੰਧਨ ਅਤੇ ਸੰਚਾਲਨ ਸਰਹੱਦ ਸੁਰੱਖਿਆ ਫੋਰਸ ਦੀ ਇਕ ਟਰੱਸਟ ਵਲੋਂ ਕੀਤਾ ਜਾ ਰਿਹਾ ਹੈ। ਮੰਦਰ 'ਚ ਇਕ ਛੋਟਾ ਜਿਹਾ ਅਜਾਇਬ ਘਰ ਵੀ ਹੈ, ਜਿੱਥੇ ਪਾਕਿਸਤਾਨ ਫੌਜ ਵਲੋਂ ਮੰਦਰ ਕੰਪਲੈਕਸ ਵਿਚ ਸੁੱਟੇ ਗਏ ਉਹ ਬੰਬ ਰੱਖੇ ਹਨ, ਜੋ ਕਦੇ ਨਹੀਂ ਫਟੇ ਸਨ।
ਯੂ. ਪੀ ਤੋਂ ਬਿਹਾਰ ਤੱਕ ਭਾਰੀ ਬਾਰਿਸ਼ ਦਾ ਕਹਿਰ ਜਾਰੀ, ਸਕੂਲ ਬੰਦ
NEXT STORY