ਨਵੀਂ ਦਿੱਲੀ- ਇਕ ਦੁਰਲੱਭ ਕਦਮ ਅਧੀਨ ਸਰਕਾਰ ਨੇ ਟਾਟਾ ਗਰੁੱਪ ਅੰਦਰ ਮਤਭੇਦਾਂ ਨੂੰ ਹੱਲ ਕਰਨ ਲਈ ਲਈ ਦਖਲ ਦਿੱਤਾ। 2 ਕੇਂਦਰੀ ਮੰਤਰੀਆਂ ਅਮਿਤ ਸ਼ਾਹ ਤੇ ਨਿਰਮਲਾ ਸੀਤਾਰਮਨ ਨੇ ਪਿਛਲੇ ਹਫ਼ਤੇ ਟਾਟਾ ਦੇ ਚੋਟੀ ਦੇ ਟਰੱਸਟੀਆਂ ਨਾਲ ਲਗਭਗ ਇਕ ਘੰਟੇ ਲਈ ਮੁਲਾਕਾਤ ਕੀਤੀ ਜੋ 18 ਲੱਖ ਕਰੋੜ ਰੁਪਏ ਦੇ ਟਾਟਾ ਸੰਜ਼ ਨੂੰ ਕੰਟਰੋਲ ਕਰਦੇ ਹਨ। ਟਾਟਾ ਗਰੁੱਪ ਦੀਆਂ ਸਾਰੀਆਂ ਕੰਪਨੀਆਂ ਟਾਟਾ ਸੰਜ਼ ਹਠ ਹਨ ਤੇ ਟਾਟਾ ਸੰਜ਼ ਟਾਟਾ ਟਰੱਸਟ ਹੇਠ ਹੈ।
ਸਰਕਾਰੀ ਸੂਤਰਾਂ ਨੇ ਕਿਹਾ ਕਿ ਮੀਟਿੰਗ ਦਾ ਮੰਤਵ ਟਾਟਾ ਦੇ ਟਰੱਸਟੀਆਂ ਅੰਦਰ ਸ਼ਾਂਤੀ ਬਣਾਈ ਰੱਖਣਾ ਤੇ ਸਥਿਰਤਾ ਬਹਾਲ ਕਰਨਾ ਸੀ ਕਿਉਂਕਿ ਅੰਦਰੂਨੀ ਮਤਭੇਦਾਂ ਦੇ ਟਾਟਾ ਟਰੱਸਟ ਅੰਦਰ ਫੈਲਣ ਦਾ ਖ਼ਤਰਾ ਸੀ। ਇਹ ਤਣਾਅ ਟਾਟਾ ਟਰੱਸਟ ਅੰਦਰ 4 ਟਰੱਸਟੀਆਂ ਦੇ ਇਕ ਧੜੇ ਤੇ ਚੇਅਰਮੈਨ ਨੋਏਲ ਟਾਟਾ ਦੇ ਅਧਿਕਾਰ ਨੂੰ ਕਮਜ਼ੋਰ ਕਰਨ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਕਾਰਨ ਪੈਦਾ ਹੋਇਆ।
ਚੇਅਰਮੈਨ ਨੋਏਲ ਟਾਟਾ, ਵਾਈਸ ਚੇਅਰਮੈਨ ਵੇਣੂ ਸ਼੍ਰੀਨਿਵਾਸਨ, ਟਾਟਾ ਸੰਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਤੇ ਟਰੱਸਟੀ ਡੇਰੀਅਸ ਖੰਬਾਟਾ ਨੇ ਅਮਿਤ ਸ਼ਾਹ ਨਾਲ ਉਨ੍ਹਾਂ ਦੇ ਨਿਵਾਸ ਵਿਖੇ ਮੁਲਾਕਾਤ ਕੀਤੀ। ਨਿਰਮਲਾ ਸੀਤਾਰਾਮਨ ਵੀ ਇਸ ਮੌਕੇ ’ਤੇ ਮੌਜੂਦ ਸਨ।
ਅਧਿਕਾਰਤ ਰੂਪ ਨਾਲ ਇਹ ਖੁਲਾਸਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਨੇ ਟਾਟਾ ਗਰੁੱਪ ਦੀ ਬੇਨਤੀ 'ਤੇ ਦਖਲ ਦਿੱਤਾ ਸੀ। ਪਿਛਲੇ ਸਾਲ ਅਕਤੂਬਰ ’ਚ ਰਤਨ ਟਾਟਾ ਦੀ ਮੌਤ ਤੋਂ ਬਾਅਦ ਗਰੁੱਪ ਨੂੰ ਹਾਈਜੈਕ ਕਰਨ ਦੀਆਂ ਕੋਸ਼ਿਸ਼ਾਂ ਜਾਰੀ ਸਨ। ਪ੍ਰਧਾਨ ਮੰਤਰੀ ਨਾਲ ਸੰਪਰਕ ਕੀਤਾ ਗਿਆ ਤੇ ਦੋਵਾਂ ਮੰਤਰੀਆਂ ਨੂੰ ਮਾਮਲੇ ਦੀ ਜਾਂਚ ਕਰਨ ਤੇ ਸਥਿਰਤਾ ਅਤੇ ਨਿਰੰਤਰਤਾ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।
ਜਦੋਂ ਅਮਿਤ ਸ਼ਾਹ 4 ਟਰੱਸਟੀਆਂ ਨੂੰ ਮਿਲੇ ਤਾਂ ਉਨ੍ਹਾਂ ਬਿਨਾਂ ਝਿਜਕ ਤੋਂ ਕਿਹਾ ਕਿ ਸਥਿਰਤਾ ਨੂੰ ਕਿਸੇ ਵੀ ਤਰੀਕੇ ਬਹਾਲ ਕੀਤਾ ਜਾਣਾ ਚਾਹੀਦਾ ਹੈ । ਕਿਸੇ ਵੀ ਟਰੱਸਟੀ ਜਿਸ ਦੀਆਂ ਕਾਰਵਾਈਆਂ ਗਰੁੱਪ ਨੂੰ ਅਸਥਿਰ ਕਰ ਸਕਦੀਆਂ ਹਨ, ਨੂੰ ਬਾਹਰ ਕੱਢ ਦਿੱਤਾ ਜਾਣਾ ਚਾਹੀਦਾ ਹੈ।
ਸਰਕਾਰ ਨੇ ਕਥਿਤ ਰੂਪ ਨਾਲ ਚੱਲ ਰਹੇ ਤਣਾਅ ’ਤੇ ਸਖ਼ਤ ਰੁਖ਼ ਅਪਣਾਇਆ ਤੇ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਕੁਝ ਟਰੱਸਟੀਆਂ ਵੋਲੋਂ ਤਖ਼ਤਾ ਪਲਟਣ ਦੀ ਕੋਸ਼ਿਸ਼ ਨੂੰ ਖਾਮੋਸ਼ ਦਰਸ਼ਕ ਬਣ ਕੇ ਨਹੀਂ ਵੇਖ ਸਕਦੀ। ਸੂਤਰਾਂ ਅਨੁਸਾਰ 4 ਟਰੱਸਟੀਆਂ ਦਾਰੀਅਸ ਖੰਬਾਟਾ, ਐੱਚ. ਸੀ. ਜਹਾਂਗੀਰ, ਪ੍ਰਮਿਤ ਝਾਵੇਰੀ ਤੇ ਮੇਹਲੀ ਮਿਸਤਰੀ ਨੇ ਟਾਟਾ ਸੰਜ਼ ਦੇ ਸੰਚਾਲਨ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹਰਿਆਣਾ ਸਰਕਾਰ ਦੇ ਕਿਸਾਨਾਂ ਪ੍ਰਤੀ ਰਵੱਈਏ 'ਤੇ 'ਆਪ' ਆਗੂ ਅਨੁਰਾਗ ਢਾਂਡਾ ਨੇ ਚੁੱਕੇ ਵੱਡੇ ਸਵਾਲ
NEXT STORY