ਨਵੀਂ ਦਿੱਲੀ—ਖਾਣ ਪੀਣ ਦੀਆਂ ਚੀਜ਼ਾਂ ਅਤੇ ਇਸਤੇਮਾਲ ਕਰਨ ਵਾਲੀਆਂ ਚੀਜ਼ਾਂ ਤੇ ਟੈਕਸ ਲੱਗਣ ਆਮ ਗੱਲ ਹੈ। ਪਰ ਦੁਨੀਆ ਦੇ ਕੁਝ ਅਜਿਹੇ ਦੇਸ਼ ਹਨ ਜਿੱਥੇ ਜਿਸਮਾਨੀ ਸੰਬੰਧ ਬਣਾਉਣ ਅਤੇ ਮੌਤ 'ਤੇ ਵੀ ਟੈਕਸ ਲੱਗਦਾ ਹੈ। ਇਸ ਤੋਂ ਇਲਾਵਾ ਕਈ ਪ੍ਰਕਾਰ ਦੇ ਟੈਕਸ ਲਗਾਏ ਜਾਂਦੇ ਹਨ।
ਆਓ ਜਾਣਦੇ ਹਾਂ ਵੱਖ-ਵੱਖ ਪ੍ਰਕਾਰ ਦੇ ਟੈਕਸਾਂ ਬਾਰੇ-
ਜਿਸਮਾਨੀ ਸੰਬਧ ਬਣਾਉਣ 'ਤੇ ਵੀ ਟੈਕਸ

1971 'ਚ ਅਮਰੀਕਾ 'ਚ ਰੋਡ ਆਈਲੈਂਟ 'ਚ ਆਰਥਿਕ ਤੰਗੀ ਸੀ ਅਤੇ ਇਸ ਵਜ੍ਹਾ ਨਾਲ ਡੇਮੋਕ੍ਰੇਟਿਕ ਸਟੇਟ ਲੇਜਿਸਲੇਟਰ ਬਰਾਡ ਗਲੈਡਸਟੋਨ ਨੇ ਇਕ ਨਵਾਂ ਬਿਲ ਪੇਸ਼ ਕੀਤਾ। ਇਸ 'ਚ ਸੂਬੇ 'ਚ ਜਿਸਮਾਨੀ ਸੰਬੰਧ ਬਣਾਉਣ ਵਾਲਿਆਂ ਤੋਂ 2 ਡਾਲਰ ਦੀ ਲੇਵੀ ਦੇਣ ਨੂੰ ਕਿਹਾ ਗਿਆ ਹੈ। ਇੱਥੇ ਟੈਕਸ ਦੇਣਾ ਜਾਂ ਨਾ ਦੇਣਾ ਪੂਰੀ ਤਰ੍ਹਾਂ ਤੋਂ ਵਿਅਕਤੀ ਦੀ ਇੱਛਾ 'ਤੇ ਨਿਰਭਰ ਸੀ। ਇਸ ਟੈਕਸ ਨੂੰ ਵੀ ਕਦੀ ਜਬਰਨ ਨਹੀਂ ਵਸੂਲਿਆ ਗਿਆ।
ਡੇਥ ਰਿਵਿਊ ਟੈਕਸ

ਸਿਏਟਲ 'ਚ ਮਰਨਾ ਵੀ ਬਹੁਤ ਔਖਾ ਹੈ। ਇੱਥੇ ਮਰਨ 'ਤੇ ਵੀ ਟੈਕਸ ਦੇਣ ਪੈਂਦਾ ਹੈ। ਮ੍ਰਿਤਕ ਵਿਅਕਤੀ ਦੇ ਰਿਸ਼ਤੇਦਾਰਾਂ ਨੂੰ 50 ਡਾਲਰ ਦੀ ਫੀਸ ਮੈਡੀਕਲ ਜਾਂਚ ਕਰਨ ਵਾਲੇ ਅਧਿਕਾਰੀਆਂ ਨੂੰ ਦੇਣੀ ਪੈਂਦੀ ਹੈ। ਇਸ ਤੋਂ ਬਾਅਦ ਹੀ ਅਧਿਕਾਰੀ ਸਸਕਾਰ ਦੀ ਇਜ਼ਾਜਤ ਦਿੰਦਾ ਹੈ।
ਟੈਟੂ ਟੈਕਸ

ਅਰਕੰਸਾਸ 'ਚ ਟੈਟੂ ਬਣਵਾਉਣ ਲਈ 6 ਫੀਸਦੀ ਸੇਲਸ ਟੈਕਸ ਦੇਣਾ ਪੈਂਦਾ ਹੈ।
ਟੈਨਿੰਗ ਟੈਕਸ

ਇਹ ਟੈਕਸ ਕੁਝ ਵਖਰਾ ਜਿਹਾ ਹੈ। ਅਮਰੀਕਾ ਸਰਕਾਰ ਨੇ ਟੈਨਿੰਗ 'ਤੇ ਟੈਕਸ ਲਗਾਇਆ ਹੈ। ਇਸ ਟੈਕਸ 'ਚ ਜੋ ਲੋਕ ਸਮੁੰਦਰ ਕਿਨਾਰੇ ਜਾ ਕੇ ਟੈਨਿੰਗ ਕਰਵਾਉਦੇ ਹਨ ਉਨ੍ਹਾਂ ਨੂੰ ਛੁਟ ਦਿੱਤੀ ਗਈ ਹੈ ਪਰ ਜੋ ਇਨਡੋਰ ਟੈਨਿੰਗ ਸਲੂਨ 'ਚ ਜਾਂਦੇ ਹਨ ਉਨ੍ਹਾਂ ਨੂੰ 10 ਫੀਸਦੀ ਵਾਧੂ ਟੈਕਸ ਦੇਣਾ ਹੋਵੇਗਾ।
ਮੁਕਦਮਾ ਲੜਨ 'ਤੇ ਵੀ ਟੈਕਸ

ਨਿਊਯਾਰਕ 'ਚ ਮੁਕਦਮਾ ਲੜਨ 'ਤੇ ਵੀ ਟੈਕਸ ਦੇਣਾ ਪੈਂਦਾ ਹੈ।
ਟਾਈਲੇਟ ਫਲਸ਼ ਟੈਕਸ

ਸੂਤਰਾਂ ਮੁਤਾਬਕ ਅਮਰੀਕਾ ਦੇ 2 ਸੂਬਿਆਂ ਮੈਰੀਲੈਂਡ ਅਤੇ ਵਰਜ਼ੀਨੀਆ 'ਚ ਟਾਈਲੇਟ ਫਲਸ਼ ਕਰਨ 'ਤੇ ਵੀ ਟੈਕਸ ਦੇਣਾ ਪੈਂਦਾ ਹੈ
ਡਾਈਪਰ ਟੈਕਸ

ਅਮਰੀਕਾ ਦੇ ਕਨੇਟਿਕਟ 'ਚ ਅਡਲਟ ਡਾਈਪਰ ਨੂੰ ਸੇਲਸ ਟੈਕਸ ਤੋਂ ਛੁਟ ਹੈ ਪਰ ਜੇਕਰ ਤੁਸੀਂ ਆਪਣੇ ਬੱਚਿਆਂ ਲਈ ਡਾਈਪਰ ਖਰੀਦ ਰਹੇ ਹੋ ਤਾਂ ਤੁਹਾਨੂੰ ਉਸ 'ਤੇ ਟੈਕਸ ਚੁਕਾਉਣਾ ਪਵੇਗਾ।
ਤਾਸ਼ 'ਤੇ ਟੈਕਸ

ਅਮਰੀਕਾ ਦੇ ਅਲਾਬਾਮਾ ਸੂਬੇ 'ਚ ਜੇਕਰ ਤੁਸੀਂ ਤਾਸ਼ ਖਰੀਦਦੇ ਹੋ ਤਾਂ ਤੁਹਾਨੂੰ 10 ਸੈਂਟ ਟੈਕਸ ਦੇ ਰੂਪ 'ਚ ਚੁਕਾਉਣ ਪੈਣਗੇ।
ਬਲੈਕ ਸੀ.ਡੀ. ਟੈਕਸ

ਅਮਰੀਕਾ ਅਤੇ ਕੈਨੇਡਾ ਸਮੇਤ ਕਈ ਦੇਸ਼ਾਂ 'ਚ ਰਿਕਾਰਡਏਬਲ ਮੀਡੀਆ 'ਤੇ ਟੈਕਸ ਲੱਗਦਾ ਹੈ। ਇਸ ਟੈਕਸ ਦੀ ਬਹੁਤ ਆਲੋਚਨਾ ਵੀ ਕੀਤੀ ਜਾਂਦੀ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਟੈਕਸ ਉਨ੍ਹਾਂ ਨੂੰ ਦੋਸ਼ੀ ਹੋਣ ਦੈ ਅਹਿਸਾਸ ਕਰਵਾਉਂਦਾ ਹੈ। ਇਸ ਦੇ ਆਲੋਚਕ ਕਹਿੰਦੇ ਹਨ ਕਿ ਇਸ ਟੈਕਸ ਤੋਂ ਇਹ ਸੰਦੇਸ਼ ਜਾਂਦਾ ਹੈ ਕਿ ਖਾਲੀ ਸੀ.ਡੀ. ਖਰੀਦਣ ਵਾਲਾ ਹਰ ਵਿਅਕਤੀ ਕਾਪੀਰਾਈਟ ਐਕਟ ਦਾ ਦੁਰਵਰਤੋ ਕਰੇਗਾ।
ਦਫਤਰ 'ਚ ਹਰਿਆਲੀ ਵਧਾਉਣ ਨਾਲ ਮੁਲਾਜ਼ਮ ਪੈਣਗੇ ਘੱਟ ਬੀਮਾਰ
NEXT STORY