ਕੋਇੰਬਟੂਰ- ਤਾਮਿਲਨਾਡੂ ਦੇ ਕੋਇੰਬਟੂਰ ਜ਼ਿਲੇ 'ਚ ਇਕ ਸਰਕਾਰੀ ਅਧਿਆਪਕ ਨੇ ਪਹਿਲਾਂ ਤਾਂ ਆਪਣੀ ਪਤਨੀ, ਮਾਂ ਅਤੇ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਅਤੇ ਫਿਰ ਫਾਹ ਲੈ ਕੇ ਖੁਦਕੁਸ਼ੀ ਕਰ ਲਈ ਹੈ। ਰਿਪੋਰਟ ਮੁਤਾਬਕ ਹਾਦਸੇ ਵਾਲੇ ਸਥਾਨ 'ਤੇ ਪੁਲਸ ਨੂੰ ਇਕ ਸੁਸਾਇਡ ਨੋਟ ਵੀ ਮਿਲਿਆ, ਜਿਸ 'ਚ ਅਧਿਆਪਕ ਨੇ ਆਪਣੀ ਮੌਤ ਦਾ ਕਾਰਨ ਸ਼ਰੀਰਕ ਉਦਾਸੀ ਅਤੇ ਤਣਾਅ ਦੱਸਿਆ ਹੈ। ਉਸ ਨੇ ਆਪਣੇ ਸੁਸਾਇਡ ਨੋਟ 'ਚ ਲਿਖਿਆ ਹੈ,'' ਉਹ ਕਾਫੀ ਸਮੇਂ ਤੋਂ ਆਪਣੀ ਪਿੱਠ ਦਰਦ ਅਤੇ ਕੰਮ ਦੇ ਚੱਲਦਿਆਂ ਕਈ ਕਿਲੋਮੀਟਰ ਦੇ ਸਫਰ ਤੋਂ ਉਦਾਸ ਸੀ, ਜਿਸ ਦੇ ਚੱਲਦਿਆਂ ਉਸ ਨੇ ਆਪਣੀ ਜਾਨ ਦੇਣ ਦਾ ਫੈਸਲਾ ਕੀਤਾ ਹੈ ਪਰ ਉਹ ਆਪਣੇ ਪਰਿਵਾਰ ਨੂੰ ਵੀ ਇਕੱਲਾ ਛੱਡਣਾ ਨਹੀਂ ਚਾਹੁੰਦਾ ਸੀ, ਜਿਸ ਕਾਰਨ ਉਹ ਆਪਣੇ ਪਰਿਵਾਰ ਨੂੰ ਵੀ ਮਾਰ ਰਿਹਾ ਹੈ।''
ਮ੍ਰਿਤਕ ਕੋਇੰਬਟੂਰ 'ਚ ਇਕ ਸਕੂਲ ਅਧਿਆਪਕ ਦੇ ਰੂਪ 'ਚ ਕੰਮ ਕਰ ਰਿਹਾ ਸੀ, ਜੋ ਇੱਥੇ ਆਪਣੀ ਮਾਂ, ਪਤਨੀ ਅਤੇ ਦੋ ਬੱਚਿਆਂ ਦੇ ਨਾਲ ਰਹਿ ਰਿਹਾ ਸੀ। ਅਧਿਆਪਕ ਦੇ ਗੁਆਂਢੀਆਂ ਨੇ ਦੱਸਿਆ ਹੈ ਕਿ ਸਵੇਰੇ ਦੇ ਸਮੇਂ ਜਦੋਂ ਘਰ ਦਾ ਦਰਵਾਜ਼ਾ ਨਾ ਖੁੱਲਿਆ ਤਾਂ ਉਨ੍ਹਾਂ ਨੇ ਘਰ ਦਾ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਅੰਦਰੋਂ ਕਿਸੇ ਨਾ ਖੋਲਿਆ। ਇਸ 'ਤੇ ਗੁਆਂਢੀਆਂ ਨੂੰ ਸ਼ੱਕ ਹੋਇਆ ਅਤੇ ਸ਼ੱਕੀ ਹਾਲਾਤਾਂ 'ਚ ਪੁਲਸ ਨੂੰ ਇਸ ਸੰਬੰਧੀ ਜਾਣਕਾਰੀ ਦਿੱਤੀ। ਘਟਨਾ ਵਾਲੇ ਸਥਾਨ 'ਤੇ ਪਹੁੰਚੀ ਪੁਲਸ ਨੇ ਘਰ ਦਾ ਦਰਵਾਜ਼ਾ ਤੋੜ ਕੇ ਅੰਦਰ ਦੇਖਿਆ ਤਾਂ ਘਰ ਦੀ ਛੱਤ ਤੋਂ ਮ੍ਰਿਤਕ ਅਧਿਆਪਕ (ਐਂਟਨੀ) ਦੀ ਲਾਸ਼ ਮਿਲੀ ਅਤੇ ਚਾਰ ਹੋਰ ਪਰਿਵਾਰ ਦੇ ਮੈਂਬਰਾਂ ਦੀਆਂ ਲਾਸ਼ਾਂ ਬਿਸਤਰਿਆਂ 'ਤੇ ਮਿਲੀਆਂ। ਮੌਕੇ 'ਤੇ ਪਹੁੰਚੀ ਪੁਲਸ ਨੇ ਸਾਰੀਆਂ ਲਾਸ਼ਾਂ ਕਬਜ਼ੇ 'ਚ ਲੈ ਲਈਆ ਅਤੇ ਪੋਸਟ ਮਾਰਟਮ ਲਈ ਭੇਜ ਦਿੱਤੀਆਂ।
ਮਮਤਾ ਦੀ 'ਮਹਾਰੈਲੀ' 'ਚ ਨਹੀਂ ਪਹੁੰਚੇ ਰਾਹੁਲ, ਸੋਨੀਆ ਅਤੇ ਮਾਇਆਵਤੀ
NEXT STORY