ਨੈਸ਼ਨਲ ਡੈਸਕ : ਦਿੱਲੀ ਦੇ ਲਾਲ ਕਿਲ੍ਹੇ ਨੇੜੇ ਹੋਏ ਘਾਤਕ ਧਮਾਕੇ ਤੋਂ ਥੋੜ੍ਹੀ ਦੇਰ ਪਹਿਲਾਂ ਅੱਤਵਾਦੀ ਮੁਹੰਮਦ ਉਮਰ ਨਬੀ ਵਲੋਂ ਬਣਾਈ ਗਈ ਇੱਕ ਰਿਕਾਰਡ ਵੀਡੀਓ ਸਾਹਮਣੇ ਆਈ ਹੈ, ਜਿਸ ਨੇ ਜਾਂਚ ਏਜੰਸੀਆਂ ਅਤੇ ਸੁਰੱਖਿਆ ਮਾਹਰਾਂ ਦੀ ਦਿਲਚਸਪੀ ਵਧਾ ਦਿੱਤੀ ਹੈ। ਵੀਡੀਓ ਵਿੱਚ ਉਮਰ ਨਬੀ ਇੱਕ ਕਮਰੇ ਵਿੱਚ ਇਕੱਲਾ ਬੈਠਾ ਦਿਖਾਈ ਦੇ ਰਿਹਾ ਹੈ ਅਤੇ ਕੈਮਰੇ ਦੇ ਸਾਹਮਣੇ ਬੋਲ ਰਿਹਾ ਹੈ। ਇਸ ਵੀਡੀਓ ਵਿਚ ਉਹ ਆਤਮਘਾਤੀ ਹਮਲਿਆਂ ਦੇ ਪਿੱਛੇ ਆਪਣੇ ਦ੍ਰਿਸ਼ਟੀਕੋਣ ਦਾ ਵੇਰਵਾ ਦੇ ਰਿਹਾ ਹੈ।
ਪੜ੍ਹੋ ਇਹ ਵੀ : 20 ਸਾਲਾਂ ਤੱਕ ਨਹੀਂ ਮਿਲੇਗੀ PR! ਯੂਕੇ ਸਰਕਾਰ ਦਾ ਪ੍ਰਵਾਸੀਆਂ ਨੂੰ ਵੱਡਾ ਝਟਕਾ
ਵੀਡੀਓ ਵਿੱਚ ਉਮਰ ਆਪਣੀ ਟੀ-ਸ਼ਰਟ 'ਤੇ ਲੈਪਲ ਲਗਾ ਕੇ ਬੈਠਾ ਹੋਇਆ ਹੈ ਅਤੇ ਅੰਗਰੇਜ਼ੀ ਵਿੱਚ ਬੋਲਦੇ ਹੋਏ ਆਤਮਘਾਤੀ ਬੰਬ ਧਮਾਕੇ ਨੂੰ ਇੱਕ "ਗਲਤ ਸਮਝਿਆ ਸੰਕਲਪ" ਵਜੋਂ ਦਰਸਾਉਂਦਾ ਹੈ, ਜਿਸਨੂੰ ਲੋਕ ਸਮਝਣ ਵਿੱਚ ਅਸਫਲ ਰਹਿੰਦੇ ਹਨ। ਉਹ ਅੱਗੇ ਕਹਿੰਦਾ ਹੈ, "ਜਦੋਂ ਕੋਈ ਵਿਅਕਤੀ ਇਹ ਮੰਨ ਲੈਂਦਾ ਹੈ ਕਿ ਉਸ ਦੀ ਮੌਤ ਇੱਕ ਖਾਸ ਸਮੇਂ ਅਤੇ ਸਥਾਨ 'ਤੇ ਹੋਵੇਗੀ ਤਾਂ ਉਹ ਇੱਕ ਮਨੋਵਿਗਿਆਨਕ ਤੌਰ 'ਤੇ ਖ਼ਤਰਨਾਕ ਸਥਿਤੀ ਵਿੱਚ ਦਾਖਲ ਹੋ ਜਾਂਦਾ ਹੈ, ਇਹ ਮੰਨਦੇ ਹੋਏ ਕਿ ਮੌਤ ਉਸਦੀ ਆਖਰੀ ਮੰਜ਼ਿਲ ਹੈ। ਪਰ ਅਜਿਹੀ ਸੋਚ ਕਿਸੇ ਵੀ ਲੋਕਤੰਤਰੀ ਜਾਂ ਮਨੁੱਖੀ ਪ੍ਰਣਾਲੀ ਵਿੱਚ ਸਵੀਕਾਰਯੋਗ ਨਹੀਂ ਹੋ ਸਕਦੀ। ਇਹ ਜੀਵਨ, ਸਮਾਜ ਅਤੇ ਕਾਨੂੰਨ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਕਰਦੀ ਹੈ।"
ਪੜ੍ਹੋ ਇਹ ਵੀ : Airport 'ਤੇ ਕਸਟਮ ਵਿਭਾਗ ਦੀ ਵੱਡੀ ਕਾਰਵਾਈ! ਸ਼ਾਰਜਾਹ ਤੋਂ ਆਏ ਯਾਤਰੀ ਤੋਂ 1.55 ਕਰੋੜ ਦਾ ਸੋਨਾ ਬਰਾਮਦ
ਵੀਡੀਓ ਵਿੱਚ ਉਮਰ ਨਬੀ ਸ਼ਾਂਤ ਅਤੇ ਆਤਮਵਿਸ਼ਵਾਸੀ ਦਿਖਾਈ ਦੇ ਰਿਹਾ ਹੈ ਅਤੇ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋਏ ਆਪਣਾ ਸਿਰ ਹਿਲਾ ਰਿਹਾ ਹੈ। ਹਾਲਾਂਕਿ, ਵੀਡੀਓ ਵਿਚ ਆਤਮਘਾਤੀ ਬੰਬ ਧਮਾਕੇ ਬਾਰੇ ਉਸਦੇ ਹੋਰ ਵਿਚਾਰਾਂ ਦਾ ਖੁਲਾਸਾ ਨਹੀਂ ਕਰਦਾ ਹੈ।
ਕਾਨਪੁਰ 'ਚ ਵੱਡਾ ਹਾਦਸਾ : ਸਵੇਰੇ-ਸਵੇਰੇ ਪਲਟ ਗਈ ਸਵਾਰੀਆਂ ਨਾਲ ਭਰੀ ਬੱਸ, ਕਈ ਲੋਕਾਂ ਦੀ ਮੌਤ
NEXT STORY