ਹੈਦਰਾਬਾਦ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ ਕਰੀਅਰ ਲਈ ਤਕਨਾਲੋਜੀ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤਕਨਾਲੋਜੀ ਅਤੇ ਹੁਨਰ ਵਿਕਾਸ ਯਾਤਰਾ ਦੇ ਦੋ ਥੰਮ੍ਹ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇੱਥੇ ਹੋ ਰਹੇ ਦੂਜੇ ਸੰਯੁਕਤ ਰਾਸ਼ਟਰ ਵਿਸ਼ਵ ਭੂ-ਸਥਾਨਕ ਸੂਚਨਾ ਸੰਮੇਲਨ ’ਚ ਇਕ ਵੀਡੀਓ ਸੰਦੇਸ਼ ਜ਼ਰੀਏ ਕਿਹਾ ਕਿ ਦੇਸ਼ ਅੰਤੋਦਿਆ ਦੇ ਸੁਫ਼ਨੇ ਨੂੰ ਸਾਕਾਰ ਕਰਨ ਦੀ ਦਿਸ਼ਾ ’ਚ ਕੰਮ ਕਰ ਰਿਹਾ ਹੈ, ਜਿਸ ਦਾ ਉਦੇਸ਼ ਆਖ਼ਰੀ ਕਤਾਰ ’ਚ ਖੜ੍ਹੇ ਵਿਅਕਤੀ ਨੂੰ ਮਜ਼ਬੂਤ ਬਣਾਉਣਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੈਂਕਿੰਗ ਸਹੂਲਤਾਂ ਤੋਂ ਰਹਿਤ 45 ਕਰੋੜ ਲੋਕਾਂ ਨੂੰ ਬੈਂਕਿੰਗ ਸੇਵਾਵਾਂ ਮੁਹੱਈਆ ਕਰਵਾਈ ਗਈ। ਇਹ ਜਨਸੰਖਿਆ ਅਮਰੀਕੀ ਦੀ ਆਬਾਦੀ ਤੋਂ ਵੀ ਵੱਧ ਹੈ। ਬੀਮਾ ਸਹੂਲਤਾਂ ਤੋਂ ਰਹਿਤ 13 ਕਰੋੜ 50 ਲੱਖ ਲੋਕਾਂ ਦਾ ਬੀਮਾ ਕਰਵਾਇਆ ਗਿਆ ਅਤੇ ਇਹ ਆਬਾਦੀ ਫਰਾਂਸ ਦੀ ਜਨਸੰਖਿਆ ਦੇ ਬਰਾਬਰ ਹੈ। 11 ਕਰੋੜ ਪਰਿਵਾਰਾਂ ਨੂੰ ਸਵੱਛਤਾ ਸਹੂਲਤਾਂ ਅਤੇ 6 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਨਲ ਜਲ ਦੀ ਸਹੂਲਤ ਪਹੁੰਚਾ ਕੇ ਭਾਰਤ ਯਕੀਨੀ ਕਰ ਰਿਹਾ ਹੈ ਕਿ ਕੋਈ ਪਿੱਛੇ ਨਾ ਛੁੱਟ ਜਾਵੇ।
ਭਾਰਤ ਤੁਰੰਤ ਡਿਜੀਟਲ ਭੁਗਤਾਨ ਦੇ ਮਾਮਲੇ ’ਚ ਦੁਨੀਆ ’ਚ ਚੋਟੀ ਦੇ ਸਥਾਨ ’ਤੇ ਹੈ ਅਤੇ ਇੱਥੋਂ ਤੱਕ ਕਿ ਛੋਟੇ ਵਿਕ੍ਰੇਤਾ ਵੀ ਡਿਜੀਟਲ ਭੁਗਤਾਨ ਨੂੰ ਸਵੀਕਾਰ ਕਰਦੇ ਹਨ ਜਾਂ ਉਸ ਨੂੰ ਤਰਜੀਹ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਇਕ ਯੁਵਾ ਦੇਸ਼ ਹੈ, ਜਿਸ ਦਾ ਕੁਝ ਨਵਾਂ ਸੋਚਣ ਦਾ ਜਜ਼ਬਾ ਗਜਬ ਦਾ ਹੈ।
6 ਬੱਚਿਆਂ ਦੀ ਮੌਤ ਦੇ ਮਾਮਲੇ 'ਚ ਨਿਰਮਾਣ ਕੰਪਨੀ ਦੇ ਡਾਇਰੈਕਟਰਾਂ ਖ਼ਿਲਾਫ਼ ਮਾਮਲਾ ਦਰਜ
NEXT STORY