ਭੁਜ- ਗੁਜਰਾਤ ਦੇ ਕੱਛ ਜ਼ਿਲ੍ਹੇ ਦੇ ਇਕ ਪਿੰਡ ਵਿਚ ਡੂੰਘੇ ਬੋਰਵੈੱਲ 'ਚ ਡਿੱਗੀ 18 ਸਾਲ ਦੀ ਕੁੜੀ ਨੂੰ ਬਚਾਉਣ ਲਈ ਮੰਗਲਵਾਰ ਨੂੰ ਵੀ ਸਖ਼ਤ ਮੁਸ਼ੱਕਤ ਜਾਰੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਸੋਮਵਾਰ ਸਵੇਰੇ ਕਰੀਬ ਸਾਢੇ 6 ਵਜੇ ਜ਼ਿਲ੍ਹੇ ਦੇ ਭੁਜ ਤਾਲੁਕਾ ਦੇ ਕੰਦੇਰਾਈ ਪਿੰਡ 'ਚ ਵਾਪਰੀ। ਕੁੜੀ 540 ਫੁੱਟ ਡੂੰਘੇ ਬੋਰਵੈੱਲ ਵਿਚ 490 ਫੁੱਟ ਦੀ ਡੂੰਘਾਈ 'ਤੇ ਫਸੀ ਹੋਈ ਹੈ।
ਇਹ ਵੀ ਪੜ੍ਹੋ- ਗਾਰੰਟੀ! ਔਰਤਾਂ ਨੂੰ ਹਰ ਮਹੀਨੇ ਮਿਲਣਗੇ 2500 ਰੁਪਏ
ਕੱਛ ਦੇ ਜ਼ਿਲ੍ਹਾ ਅਧਿਕਾਰੀ ਅਮਿਤ ਅਰੋੜਾ ਨੇ ਦੱਸਿਆ ਕਿ ਬਚਾਅ ਕੰਮ ਰਾਤ ਭਰ ਜਾਰੀ ਰਿਹਾ ਅਤੇ ਸਾਨੂੰ ਹੁਣ ਤੱਕ ਸਫ਼ਲਤਾ ਨਹੀਂ ਮਿਲੀ ਹੈ। ਬੋਰਵੈੱਲ ਵਿਚ ਫਸੀ ਕੁੜੀ ਦੀ ਕੋਈ ਹਲ-ਚਲ ਕਰਦੀ ਵਿਖਾਈ ਨਹੀਂ ਦੇ ਰਹੀ ਹੈ ਪਰ ਅਸੀ ਉਸ ਨੂੰ ਲਗਾਤਾਰ ਆਕਸੀਜਨ ਦੇ ਰਹੇ ਹਾਂ ਅਤੇ ਉਸ ਨੂੰ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਾਂ। ਅਰੋੜਾ ਨੇ ਦੱਸਿਆ ਕਿ ਬੋਰਵੈੱਲ ਦਾ ਵਿਆਸ ਇਕ ਫੁੱਟ ਹੈ ਅਤੇ ਕੁੜੀ ਦੀ ਉਮਰ ਵੱਧ ਹੈ ਅਤੇ ਉਹ ਉਸ ਵਿਚ ਕਾਫੀ ਡੂੰਘਾਈ ਵਿਚ ਫਸੀ ਹੋਈ ਹੈ। ਇਸ ਲਈ ਬਚਾਅ ਕੰਮ ਵਿਚ ਮੁਸ਼ਕਲ ਪੇਸ਼ ਆ ਰਹੀ ਹੈ।
ਇਹ ਵੀ ਪੜ੍ਹੋ- ਸਰਦੀਆਂ 'ਚ ਕਿਉਂ ਘੱਟ ਜਾਂਦੇ ਹਨ ਕੀੜੇ-ਮਕੌੜੇ? ਜਾਣੋ ਇਸ ਦੇ ਪਿੱਛੇ ਦਾ ਵਿਗਿਆਨਕ ਤਰਕ
ਰਾਸ਼ਟਰੀ ਆਫ਼ਤ ਮੋਚ ਬਲ (NDRF) ਅਤੇ ਸੀਮਾ ਸੁਰੱਖਿਆ ਬਲ (BSF) ਦੀਆਂ ਟੀਮਾਂ ਭੁਜ ਨਗਰਪਾਲਿਕਾ ਦੇ ਫਾਇਰ ਵਿਭਾਗ ਦੇ ਕਰਮੀਆਂ, ਸਥਾਨਕ ਐਮਰਜੈਂਸੀ ਪ੍ਰਤੀਕਿਰਿਆ ਦਲ, ਪੁਲਸ ਅਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕੁੜੀ ਰਾਜਸਥਾਨ ਦੇ ਪ੍ਰਵਾਸੀ ਮਜ਼ਦੂਰ ਪਰਿਵਾਰ ਤੋਂ ਹੈ।
ਇਹ ਵੀ ਪੜ੍ਹੋ- ਭਾਰਤ 'ਚ HMPV ਵਾਇਰਸ ਤੋਂ 2 ਬੱਚੇ ਸੰਕਰਮਿਤ, ਕੇਂਦਰੀ ਸਿਹਤ ਮੰਤਰਾਲਾ ਦੀ ਵੱਡੀ ਅਪਡੇਟ
ਪੁਲਾੜ ’ਚ ਭੇਜੇ ਗਏ ਲੋਬੀਏ ਦੇ ਬੀਜਾਂ ’ਚੋਂ ਉੱਗੀਆਂ ਪੱਤੀਆਂ
NEXT STORY