ਬਿਹਾਰ : ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਅਤੇ ਜਨਸ਼ਕਤੀ ਜਨਤਾ ਦਲ ਦੇ ਮੁਖੀ ਤੇਜ ਪ੍ਰਤਾਪ ਯਾਦਵ 'ਤੇ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ ਦੀ ਮਹੂਆ ਵਿਧਾਨ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਆਦਰਸ਼ ਚੋਣ ਜ਼ਾਬਤੇ (ਐਮਸੀਸੀ) ਦੀ ਕਥਿਤ ਉਲੰਘਣਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲਸ ਵੱਲੋਂ ਐਤਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਮਹੂਆ ਦੇ ਸਰਕਲ ਅਫਸਰ ਨੇ ਸਬੰਧਤ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ।
ਪੜ੍ਹੋ ਇਹ ਵੀ : ਹੱਦੋ ਪਾਰ ਹੋਏ ਸੋਨੇ-ਚਾਂਦੀ ਦੇ ਰੇਟ, 1.31 ਲੱਖ ਰੁਪਏ ਹੋਈ ਅੱਜ ਦੀ ਕੀਮਤ, ਜਾਣੋ ਚਾਂਦੀ ਦਾ ਭਾਅ
ਜਾਣਕਾਰੀ ਮੁਤਾਬਕ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਯਾਦਵ 16 ਅਕਤੂਬਰ ਨੂੰ ਆਪਣੇ ਦਸਤਾਵੇਜ਼ ਜਮ੍ਹਾਂ ਕਰਾਉਣ ਲਈ ਇੱਕ ਜਲੂਸ ਦੌਰਾਨ ਪੁਲਸ ਲੋਗੋ ਅਤੇ ਲਾਲਟੈਣ ਵਾਲੀ SUV ਦੀ ਵਰਤੋਂ ਕਰਦੇ ਹੋਏ ਦਿਖਾਈ ਦੇ ਰਹੇ ਸਨ। ਇਸ ਵਿਚ ਕਿਹਾ ਗਿਆ ਹੈ, "ਇਸ ਦੀ ਡੂੰਘਾਈ ਨਾਲ ਜਾਂਚ ਕੀਤੀ ਗਈ ਅਤੇ ਇਹ ਪਾਇਆ ਗਿਆ ਕਿ ਪੁਲਸ ਲੋਗੋ ਅਤੇ ਲਾਲਟੈਣ ਵਾਲਾ ਵਾਹਨ ਇੱਕ ਨਿੱਜੀ ਵਾਹਨ ਸੀ। ਇਸ ਲਈ, ਚੋਣ ਜ਼ਾਬਤੇ ਦੀ ਉਲੰਘਣਾ ਲਈ ਮਾਮਲਾ ਦਰਜ ਕੀਤਾ ਗਿਆ ਹੈ।" ਤੇਜ ਪ੍ਰਤਾਪ ਯਾਦਵ ਨੇ 25 ਮਈ ਨੂੰ, ਜਦੋਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਇੱਕ ਔਰਤ ਨਾਲ ਸਬੰਧ ਹੋਣ ਦਾ ਕਥਿਤ ਤੌਰ 'ਤੇ ਇਕਬਾਲ (ਕਬੂਲ) ਕਰਨ ਤੋਂ ਬਾਅਦ ਛੇ ਸਾਲਾਂ ਲਈ ਆਰਜੇਡੀ ਤੋਂ ਕੱਢ ਦਿੱਤਾ ਸੀ।
ਪੜ੍ਹੋ ਇਹ ਵੀ : ਪੰਜਾਬ ਸਣੇ ਕਈ ਸੂਬਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ
ਹਾਲਾਂਕਿ, ਉਹਨਾਂ ਨੇ ਬਾਅਦ ਵਿੱਚ ਇਹ ਦਾਅਵਾ ਕਰਦੇ ਹੋਏ ਫੇਸਬੁੱਕ ਪੋਸਟ ਨੂੰ ਡਿਲੀਟ ਕਰ ਦਿੱਤਾ ਕਿ ਉਹਨਾਂ ਦਾ ਪੇਜ ਹੈਕ ਹੋ ਗਿਆ ਸੀ। ਲਾਲੂ ਪ੍ਰਸਾਦ ਯਾਦਵ ਨੇ ਵੀ ਤੇਜ ਪ੍ਰਤਾਪ ਨਾਲ ਆਪਣੇ "ਗੈਰ-ਜ਼ਿੰਮੇਵਾਰਾਨਾ ਵਿਵਹਾਰ" ਕਾਰਨ ਸਬੰਧ ਤੋੜ ਲਏ। ਆਰਜੇਡੀ ਤੋਂ ਕੱਢੇ ਜਾਣ ਤੋਂ ਕੁਝ ਦਿਨ ਬਾਅਦ ਤੇਜ ਪ੍ਰਤਾਪ ਯਾਦਵ ਨੇ ਦੋਸ਼ ਲਗਾਇਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਛੋਟੇ ਭਰਾ ਤੇਜਸਵੀ ਯਾਦਵ ਵਿਚਕਾਰ ਪਾੜਾ ਪਾਉਣ ਲਈ ਇੱਕ "ਸਾਜ਼ਿਸ਼" ਰਚੀ ਜਾ ਰਹੀ ਹੈ। ਉਸਨੇ ਆਪਣੇ ਪੁਰਾਣੇ ਹੈਂਡਲ 'ਤੇ ਕੁਝ ਪੋਸਟਾਂ ਵਿੱਚ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਸਨ ਅਤੇ ਸੰਕਟ ਲਈ 'ਜੈਚੰਦ', ਜੋ ਕਿ ਗੱਦਾਰਾਂ ਲਈ ਇੱਕ ਰੂਪਕ ਹੈ, ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਪੜ੍ਹੋ ਇਹ ਵੀ : 10 ਸਾਲ ਛੋਟੇ ਮੁੰਡੇ ਦੇ ਪਿਆਰ 'ਚ ਹੈਵਾਨ ਬਣੀ Teacher! ਵਿਆਹ ਨਾ ਕਰਵਾਉਣ 'ਤੇ ਕੀਤਾ ਅਗਵਾ, ਫਿਰ...
ਭਾਰਤ ਨੇ ਨਿਯਮਾਂ ਦਾ ਪਾਲਣ ਕਰ ਆਪ੍ਰੇਸ਼ਨ ਸਿੰਦੂਰ ਰਾਹੀਂ ਲਿਆ ਬੇਇਨਸਾਫ਼ੀ ਦਾ ਬਦਲਾ: PM ਮੋਦੀ
NEXT STORY