ਫਿਰੋਜ਼ਪੁਰ (ਆਨੰਦ) : ਥਾਣਾ ਕੁੱਲਗੜ੍ਹੀ ਦੇ ਅਧੀਨ ਆਉਂਦੇ ਪਿੰਡ ਸਾਈਆਂ ਵਾਲਾ ਵਿਖੇ ਇਕ ਭਰਾ ਵਲੋਂ ਆਪਣੇ ਭਰਾ ਅਤੇ ਭਰਜਾਈ ’ਤੇ ਕਾਪੇ ਨਾਲ ਵਾਰ ਕਰਨ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੁੱਲਗੜ੍ਹੀ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿਚ ਸੁਖਪਾਲ ਸਿੰਘ ਪੁੱਤਰ ਬਾਜ ਸਿੰਘ ਵਾਸੀ ਸਾਈਆਂ ਵਾਲਾ ਨੇ ਦੱਸਿਆ ਕਿ ਮਿਤੀ 20 ਅਗਸਤ 2025 ਨੂੰ ਕਰੀਬ 9.15 ਵਜੇ ਉਹ ਆਪਣੇ ਘਰ ਰੋਟੀ ਖਾ ਰਿਹਾ ਸੀ ਕਿ ਉਸ ਦੇ ਭਰਾ ਇਕਬਾਲ ਸਿੰਘ ਦੇ ਹੱਥ ਕਾਪਾ ਫੜ੍ਹਿਆ ਹੋਇਆ ਸੀ।
ਸੁਖਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਮੇਰੀ ਪਤਨੀ ਰਮਨਦੀਪ ਕੌਰ ਦੇ 'ਤੇ ਕਾਪੇ ਦਾ ਵਾਰ ਕੀਤਾ, ਜੋ ਉਸ ਦੇ ਹੱਥ ਖੱਬੀ ਬਾਂਹ ’ਤੇ ਲੱਗਾ, ਜਦ ਉਹ ਉਸ ਨੂੰ ਬਚਾਉਣ ਲਈ ਅੱਗੇ ਹੋਇਆ ਤਾਂ ਉਸ ਦੇ ਭਰਾ ਨੇ ਉਸ ’ਤੇ ਵੀ ਸਿੱਧਾ ਕਾਪੇ ਦਾ ਵਾਰ ਕੀਤਾ। ਸੁਖਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਬਚਾਓ ਲਈ ਸੱਜਾ ਹੱਥ ਅੱਗੇ ਕੀਤਾ ਤਾਂ ਕਾਪੇ ਦਾ ਵਾਰ ਉਸ ਦੇ ਹੱਥ ਦੀਆਂ ਉਂਗਲਾਂ ਵਿਚ ਲੱਗਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਤਰਲੋਕ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਸ ਦੇ ਭਰਾ ਇਕਬਾਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਰਾਹੁਲ ਗਾਂਧੀ ਨੂੰ ਰਾਵੀ ਦਰਿਆ ਦੇ ਪਾਰਲੇ ਪਿੰਡਾਂ 'ਚ ਜਾਣ ਤੋਂ ਰੋਕਿਆ, ਪ੍ਰਸ਼ਾਸਨ ਨਾਲ ਹੋਈ ਬਹਿਸ
NEXT STORY