ਨਵੀਂ ਦਿੱਲੀ — ਨਵੀਂ ਦਿੱਲੀ ਤੇ ਲਖਨਊ ਵਿਚਾਲੇ ਹਫਤੇ 'ਚ 6 ਦਿਨ ਚੱਲਣ ਵਾਲੀ ਤੇਜਸ ਐਕਸਪ੍ਰੈਸ ਰੇਲਗੱਡੀ ਦਾ ਅੱਜ ਉਦਘਾਟਨ ਕੀਤਾ ਗਿਆ। ਇਸ ਨਵੀਂ ਟਰੇਨ ਦੀ ਸ਼ੁਰੂਆਤ 5 ਅਕਤੂਬਰ ਨੂੰ ਕੀਤੀ ਜਾਵੇਗੀ। ਇਹ ਟਰੇਨ ਨਵੀਂ ਦਿੱਲੀ ਤੋਂ ਸ਼ਾਮ 3.35 ਵਜੇ ਖੁੱਲ੍ਹ ਕੇ ਉਸੇ ਦਿਨ 10.05 ਵਜੇ ਰਾਤ ਨੂੰ ਲਖਨਊ ਪਹੁੰਚੇਗੀ। ਤੇਜਸ ਰੇਲਗੱਡੀ ਨੰ 82502/82501 ਨਵੀਂ ਦਿੱਲੀ ਤੇ ਲਖਨਊ ਵਿਚਾਲੇ ਹਫਤੇ 'ਚ 6 ਦਿਨ ਚੱਲੇਗੀ। 82502 ਨਵੀਂ ਦਿੱਲੀ-ਲਖਨਊ (ਪੂਰਬੀ ਉੱਤਰ ਰੇਲਵੇ) ਤੇਜਸ ਐਕਸਪ੍ਰੈਸ ਦੀ ਰੈਗੁਲਰ ਸੇਵਾ ਮਿਤੀ 05-10-2019 ਤੋਂ ਸ਼ੁਰੂ ਹੋਵੇਗੀ। ਇਹ ਰੇਲਗੱਡੀ ਨਵੀਂ ਦਿੱਲੀ ਤੋਂ ਦੁਪਹਿਰ 03.35 ਵਜੇ ਚੱਲੇਗੀ ਅਤੇ ਉਸੇ ਦਿਨ ਰਾਤ 10.05 ਵਜੇ ਲਖਨਊ ਪਹੁੰਚੇਗੀ।
ਵਾਪਸੀ ਦਿਸ਼ਾ 'ਚ 82501 ਲਖਨਊ-ਨਵੀਂ ਦਿੱਲੀ ਤੇਜਸ ਐਕਸਪ੍ਰੈਸ ਮਿਤੀ 06-10-2019 ਨੂੰ ਲਖਨਊ ਤੋਂ ਸਵੇਰੇ 06.10 ਵਜੇ ਚੱਲੇਗੀ ਅਤੇ ਉਸੇ ਦਿਨ ਦੁਪਹਿਰ 12.25 ਵਜੇ ਨਵੀਂ ਦਿੱਲੀ ਪਹੁੰਚੇਗੀ। ਇਹ ਗੱਡੀ ਮੰਗਲਵਾਰ ਨੂੰ ਛੱਡ ਕੇ ਹਫਤੇ 'ਚ 6 ਦਿਨ ਚੱਲੇਗੀ।
ਆਮ ਆਦਮੀ ਲਈ ਵੱਡੀ ਰਾਹਤ, ਦੋ ਦਿਨਾਂ ਬੈਂਕ ਹੜਤਾਲ ਟਲੀ
NEXT STORY