ਪਟਨਾ— ਬਿਹਾਰ ਦੇ ਸਾਬਕਾ ਉਪ ਮੁੱਖਮੰਤਰੀ ਤੇਜਸਵੀ ਯਾਦਵ ਨਿਤੀਸ਼ ਸਰਕਾਰ ਅਤੇ ਭਾਜਪਾ 'ਤੇ ਹਮਲਾ ਕਰਨ ਦਾ ਇਕ ਵੀ ਮੌਕਾ ਨਹੀਂ ਛੱਡ ਰਹੇ ਹਨ। ਇੰਝ ਕਹਿ ਸਕਦੇ ਹੋ ਕਿ ਉਨ੍ਹਾਂ ਨੂੰ ਹਰ ਵਾਰ ਕੋਈ ਨਵਾਂ ਮੌਕਾ ਮਿਲ ਜਾਂਦਾ ਹੈ। ਹੁਣ ਆਰ.ਜੇ.ਡੀ. ਨੇਤਾ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਭਾਜਪਾ ਨੇਤਾ ਗਿਰੀਰਾਜ ਸਿੰਘ ਆਪਣੇ ਸਮਰਥਕਾਂ ਨਾਲ ਡੀ.ਐੈੱਸ.ਪੀ. ਦੇ ਖਿਲਾਫ ਨਾਅਰੇ ਲਗਾਉਣ ਲਈ ਕਹਿ ਰਹੇ ਹਨ।
ਤੇਜਸਵੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਹੈ, ''ਕੇਂਦਰੀ ਮੰਤਰੀ ਗਿਰੀਰਾਜ ਸਿੰਘ ਭੀੜ ਨੂੰ ਆਪਣੀ ਹੀ ਸਰਕਾਰ ਦੇ ਖਿਲਾਫ ਭੜਕਾ ਰਹੇ ਹਨ। ਉਹ ਭੀੜ ਨੂੰ ਡੀ.ਐੈੱਸ.ਪੀ. ਦੇ ਖਿਲਾਫ 'ਡੀ.ਐੈੱਸ.ਪੀ. ਮੁਰਦਾਬਾਦ' ਦੇ ਨਾਅਰੇ ਲਗਾਉਣ ਲਈ ਕਹਿ ਰਹੇ ਹਨ।'' ਇਸ ਵੀਡੀਓ 'ਚ ਡੀ.ਐੈੱਸ.ਪੀ. ਮੁਰਦਾਬਾਦ ਦੇ ਨਾਅਰੇ ਲਗਾਉਣ ਲਈ ਕਹਿੰਦੇ ਦਿਖਾਈ ਦੇ ਰਹੇ ਹਨ।
https://twitter.com/yadavtejashwi/status/975269368769720321
ਤੇਜਸਵੀ ਨੇ ਟਵੀਟ ਕਰਕੇ ਨਿਤੀਸ਼ ਕੁਮਾਰ 'ਤੇ ਵੀ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਨੇ ਲਿਖਿਆ ਹੈ, ''ਨਿਤੀਸ਼ ਕੁਮਾਰ ਗ੍ਰਹਿ ਮੰਤਰਾਲਾ ਸੰਭਾਲਦੇ ਹਨ ਅਤੇ ਗਿਰੀਰਾਜ ਸਿੰਘ ਲਗਾਤਾਰ ਬਿਹਾਰ ਦੇ ਮੁੱਖ ਮੰਤਰੀ ਦੇ ਖਿਲਾਫ ਜਾ ਰਹੇ ਹਨ। ਨਿਤੀਸ਼ ਮਜ਼ਬੂਰ ਹਨ ਅਤੇ ਭਾਜਪਾ ਪੂਰੀ ਤਰ੍ਹਾਂ ਬਿਹਾਰ ਨੂੰ ਬਰਬਾਦ ਕਰਨ ਚਾਹੁੰਦੀ ਹੈ।
ਰਾਹੁਲ 'ਤੇ ਸਮਰਿਤੀ ਦਾ ਤੰਜ਼, ਭਾਰਤ ਨਾਲ ਨਫ਼ਰਤ ਦੇਖ ਹੈਰਾਨ
NEXT STORY