ਹੈਦਰਾਬਾਦ- ਤੇਲੰਗਾਨਾ 'ਚ ਅੱਜ ਯਾਨੀ ਮੰਗਲਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ। ਹੈਦਰਾਬਾਦ 'ਚ ਆਊਟਰ ਰਿੰਗ ਰੋਡ 'ਤੇ ਪਤੀਗ੍ਰਾਮ ਪਿੰਡ ਕੋਲ ਮੰਗਲਵਾਰ ਤੜਕੇ ਇਕ ਬੋਲੈਰੋ ਕਾਰ ਨੂੰ ਪਿੱਛੋਂ ਕਿਸੇ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਕਾਰ ਪਲਟ ਗਈ। ਇਸ ਹਾਦਸੇ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ 2 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਫ਼ੌਜ ਦਾ ਵੱਡਾ ਖ਼ੁਲਾਸਾ, ਭਾਰਤ 'ਚ ਘੁਸਪੈਠ ਕਰਨ ਦੀ ਫਿਰਾਕ 'ਚ ਹਨ 300 ਅੱਤਵਾਦੀ
ਪੁਲਸ ਨੇ ਦੱਸਿਆ ਕਿ ਪੀੜਤ ਨਵੀਂ ਦਿੱਲੀ ਦੇ ਰਹਿਣ ਵਾਲੇ ਹਨ ਅਤੇ ਹਾਦਸੇ ਦੇ ਸਮੇਂ ਉਹ ਹੈਦਰਾਬਾਦ ਦੇ ਪਾਟਨਚੇਰੂ ਵੱਲ ਜਾ ਰਹੇ ਸਨ। ਜ਼ਖਮੀਆਂ ਨੂੰ ਪਾਟਨਚੇਰੂ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਕਮਲੇਸ਼ ਲੋਹਾਰੇ, ਹਰਿ ਲੋਹਾਰੇ, ਵਿਨੋਦ ਭੂਹਾਇਰ ਅਤੇ ਪਵਨ ਕੁਮਾਰ ਦੇ ਰੂਪ 'ਚ ਹੋਈ ਹੈ, ਉੱਥੇ ਹੀ ਹੋਰ 2 ਦੀ ਪਛਾਣ ਹਾਲੇ ਹੋਣੀ ਬਾਕੀ ਹੈ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਪ੍ਰਕਿਰਿਆ ਜਾਰੀ ਹੈ।
ਇਹ ਵੀ ਪੜ੍ਹੋ : ਦਿੱਲੀ-NCR 'ਚ ਪ੍ਰਦੂਸ਼ਣ ਦਾ ਕਹਿਰ, ਹਵਾ ਗੁਣਵੱਤਾ 'ਐਮਰਜੈਂਸੀ' ਸ਼੍ਰੇਣੀ ਦੇ ਕਰੀਬ ਪਹੁੰਚੀ
ਬਿਹਾਰ ਚੋਣ ਨਤੀਜੇ: ਨਿਤੀਸ਼ ਕੁਮਾਰ ਦੀ ਅਗਵਾਈ 'ਚ NDA ਬਿਹਾਰ 'ਚ ਫਿਰ ਬਣਾਏਗੀ ਸਰਕਾਰ
NEXT STORY