ਨੈਸ਼ਨਲ ਡੈਸਕ: ਤਾਮਿਲਨਾਡੂ 'ਚ ਚੇਨਈ-ਬੰਗਲੁਰੂ ਕੌਮੀ ਰਾਜਮਾਰਗ 'ਤੇ ਸ਼ਨੀਵਾਰ ਤੜਕੇ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਅਤੇ ਓਮਨੀ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਦੀ ਟੱਕਰ 'ਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 60 ਹੋਰ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਟੱਕਰ 'ਚ ਦੋਵਾਂ ਵਾਹਨਾਂ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਰੀਬ 10 ਐਂਬੂਲੈਂਸਾਂ ਵਿਚ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
ਇਹ ਖ਼ਬਰ ਵੀ ਪੜ੍ਹੋ - ਇਸ ਦੀਵਾਲੀ ’ਤੇ ਨਹੀਂ ਜਗਮਗਾਏਗਾ PGI, ਡਾਇਰੈਕਟਰ ਨੇ ਜਾਰੀ ਕਰ ਦਿੱਤੇ ਸਖ਼ਤ ਹੁਕਮ, ਜਾਣੋ ਵਜ੍ਹਾ
ਅਧਿਕਾਰੀ ਮੁਤਾਬਕ ਵਨਿਯਾਮਬਾੜੀ ਨੇੜੇ ਚੇੱਟੀਆਪਨੂਰ ਵਿਖੇ ਬੇਂਗਲੁਰੂ ਤੋਂ ਚੇਨਈ ਜਾ ਰਹੀ ਸਟੇਟ ਐਕਸਪ੍ਰੈਸ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਦੀ ਚੇਨਈ ਤੋਂ ਬੈਂਗਲੁਰੂ ਜਾ ਰਹੀ ਓਮਨੀ ਬੱਸ ਨਾਲ ਟੱਕਰ ਹੋ ਗਈ। ਇਸ ਹਾਦਸੇ 'ਚ ਇਕ ਔਰਤ ਸਮੇਤ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁਡੂਵਨਚਰੀ ਦੀ ਰਿਤਿਕਾ (32), ਵਾਨਿਆਮਬਦੀ ਦੇ ਮੁਹੰਮਦ ਫਿਰੋਜ਼ (37), ਐਸਈਟੀਸੀ ਬੱਸ ਦੇ ਡਰਾਈਵਰ ਕੇ ਐਲੂਮਲਾਈ (47) ਅਤੇ ਚਿਤੂਰ ਦੇ ਬੀ. ਅਜੀਤ (25) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਓਮਨੀ ਬੱਸ ਦੇ ਡਰਾਈਵਰ ਐੱਨ. ਸਈਦ ਦੀ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਖ਼ਬਰ ਵੀ ਪੜ੍ਹੋ - ਦੀਵਾਲੀ 'ਤੇ ਅਯੁੱਧਿਆ 'ਚ ਬਣਿਆ ਵਿਸ਼ਵ ਰਿਕਾਰਡ, ਲੱਖਾਂ ਦੀਵਿਆਂ ਨਾਲ ਰੁਸ਼ਨਾਈ ਰਾਮ ਨਗਰੀ, ਵੇਖੋ ਤਸਵੀਰਾਂ
ਅਧਿਕਾਰੀ ਨੇ ਦੱਸਿਆ, ''ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਵਾਪਰਿਆ। SETC ਬੱਸ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਓਮਨੀ ਬੱਸ ਨਾਲ ਟਕਰਾ ਗਈ, ਜਿਸ ਨਾਲ ਦੋਵਾਂ ਵਾਹਨਾਂ ਵਿਚ ਸਵਾਰ ਪੰਜ ਲੋਕਾਂ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਤਿਰੂਪੱਤੂਰ ਜ਼ਿਲ੍ਹੇ ਦੇ ਵਨਿਯਾਮਬਾੜੀ ਸਰਕਾਰੀ ਹਸਪਤਾਲ ਅਤੇ ਵੇਲੋਰ ਦੇ ਸਰਕਾਰੀ ਮੈਡੀਕਲ ਕਾਲਜ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਕਰ ਕੇ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦੀਵਾਲੀ 'ਤੇ ਅਯੁੱਧਿਆ 'ਚ ਬਣਿਆ ਵਿਸ਼ਵ ਰਿਕਾਰਡ, ਲੱਖਾਂ ਦੀਵਿਆਂ ਨਾਲ ਰੁਸ਼ਨਾਈ ਰਾਮ ਨਗਰੀ, ਵੇਖੋ ਤਸਵੀਰਾਂ
NEXT STORY