ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਸੀਤਾਪੁਰ ਜ਼ਿਲ੍ਹੇ ਤੋਂ ਇੱਕ ਬੇਹੱਦ ਅਜੀਬ ਤੇ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸੀਤਾਪੁਰ ਦੀ ਮਹਿਮੂਦਾਬਾਦ ਤਹਿਸੀਲ ਵਿਖੇ ਆਯੋਜਿਤ ਸੰਪੂਰਨ ਸਮਾਧਾਨ ਦਿਵਸ ਦੌਰਾਨ ਅਧਿਕਾਰੀਆਂ ਕੋਲ ਅਜਿਹੀ ਅਨੋਖੀ ਸ਼ਿਕਾਇਤ ਆਈ ਕਿ ਉਨ੍ਹਾਂ ਦਾ ਸਿਰ ਚਕਰਾ ਗਿਆ ਅਤੇ ਸੁਣਨ ਵਾਲੇ ਸਾਰੇ ਲੋਕ ਹੈਰਾਨ ਰਹਿ ਗਏ। ਮਹਿਮੂਦਾਬਾਦ ਤਹਿਸੀਲ ਦੇ ਲੋਧਾਸਾ ਪਿੰਡ ਦੇ ਰਹਿਣ ਵਾਲੇ ਮੇਰਾਜ (ਪੁੱਤਰ ਮੁੰਨਾ) ਨਾਂ ਦੇ ਇੱਕ ਵਿਅਕਤੀ ਨੇ ਜ਼ਿਲ੍ਹਾ ਅਧਿਕਾਰੀਆਂ ਅਤੇ ਡੀ.ਐੱਮ. ਅਭਿਸ਼ੇਕ (ਜੋ ਸ਼ਨੀਵਾਰ ਨੂੰ ਸੁਣਵਾਈ ਕਰ ਰਹੇ ਸਨ) ਨੂੰ ਇੱਕ ਪ੍ਰਾਰਥਨਾ ਪੱਤਰ ਦਿੱਤਾ। ਮੇਰਾਜ ਨੇ ਗੁਹਾਰ ਲਾਈ ਕਿ ਉਸਨੂੰ ਉਸਦੀ ਪਤਨੀ ਤੋਂ ਬਚਾਇਆ ਜਾਵੇ।
ਇਹ ਵੀ ਪੜ੍ਹੋ...ਮਹਾਰਿਸ਼ੀ ਭਗਵਾਨ ਵਾਲਮੀਕਿ ਜਯੰਤੀ 'ਤੇ ਰਾਸ਼ਟਰਪਤੀ ਮੁਰਮੂ ਤੇ PM ਮੋਦੀ ਨੇ ਦਿੱਤੀਆਂ ਵਧਾਈਆਂ
'ਰਾਤ ਨੂੰ ਨਾਗਿਨ ਬਣ ਕੇ ਡਰਾਉਂਦੀ ਤੇ ਡੱਸਦੀ ਹੈ'
ਮੇਰਾਜ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸਦੀ ਪਤਨੀ ਰਾਤ ਵਿੱਚ 'ਨਾਗਿਨ' (ਇੱਛਾਧਾਰੀ ਨਾਗਿਨ) ਬਣ ਜਾਂਦੀ ਹੈ ਅਤੇ ਉਸਨੂੰ ਡਰਾਉਂਦੀ ਹੈ ਅਤੇ ਡੱਸਦੀ ਹੈ। ਮੇਰਾਜ ਨੇ ਦੋਸ਼ ਲਾਇਆ ਕਿ ਉਹ ਇਸ ਡਰ ਕਾਰਨ ਰਾਤ ਨੂੰ ਸੌਂ ਨਹੀਂ ਪਾਉਂਦਾ ਹੈ। ਉਸਨੇ ਇਹ ਵੀ ਕਿਹਾ ਕਿ ਉਸਦੀ ਪਤਨੀ ਮਾਨਸਿਕ ਰੂਪ ਤੋਂ ਪਰੇਸ਼ਾਨ ਹੈ।
ਮੇਰਾਜ ਅਨੁਸਾਰ, ਜਦੋਂ ਉਹ ਰਾਤ ਨੂੰ ਜਾਗ ਜਾਂਦਾ ਹੈ, ਤਾਂ ਉਸਦੀ ਪਤਨੀ ਉਸਨੂੰ ਡੱਸ ਨਹੀਂ ਪਾਉਂਦੀ, ਜਿਸ ਕਾਰਨ ਉਸਦੀ ਜਾਨ ਬਚ ਜਾਂਦੀ ਹੈ। ਮੇਰਾਜ ਨੇ ਇਹ ਵੀ ਦੋਸ਼ ਲਾਇਆ ਕਿ ਉਸਦੀ ਪਤਨੀ ਦੇ ਮਾਤਾ-ਪਿਤਾ ਜ਼ਰੂਰ ਇਹ ਸਭ ਜਾਣਦੇ ਹੋਣਗੇ, ਪਰ ਫਿਰ ਵੀ ਉਨ੍ਹਾਂ ਨੇ ਉਸਦਾ ਵਿਆਹ ਕਰਵਾ ਕੇ ਉਸਦੀ ਜ਼ਿੰਦਗੀ ਖਰਾਬ ਕਰ ਦਿੱਤੀ। ਮੇਰਾਜ ਦੀ ਸ਼ਾਦੀ ਥਾਨਗਾਂਵ ਥਾਣਾ ਖੇਤਰ ਦੇ ਰਾਜਪੁਰ ਪਿੰਡ ਦੀ ਰਹਿਣ ਵਾਲੀ ਨਸੀਮੁਨ ਨਾਲ ਹੋਈ ਸੀ। ਫਿਲਹਾਲ, ਨਸੀਮੁਨ ਆਪਣੇ ਮਾਏਕੇ ਵਿੱਚ ਰਹਿ ਰਹੀ ਹੈ।
ਇਹ ਵੀ ਪੜ੍ਹੋ...ਜ਼ਿਮਣੀ ਚੋਣ ਦੇ ਐਲਾਨ ਮਗਰੋਂ ਲੱਗ ਗਿਆ ਚੋਣ ਜ਼ਾਬਤਾ ! 13 ਅਕਤੂਬਰ ਤੋਂ ਸ਼ੁਰੂ ਹੋਣਗੀਆਂ ਨਾਮਜ਼ਦਗੀਆਂ
ਝਾੜ-ਫੂਕ ਅਤੇ ਪੰਚਾਇਤ ਵੀ ਹੋ ਚੁੱਕੀ ਹੈ
ਪੀੜਤ ਮੇਰਾਜ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਡਰਾ ਅਤੇ ਸਹਿਮਿਆ ਹੋਇਆ ਹੈ। ਸਰੋਤਾਂ ਅਨੁਸਾਰ, ਮੇਰਾਜ ਆਪਣੀ ਪਤਨੀ 'ਤੇ ਲੱਗੇ 'ਨਾਗਿਨ ਬਣਨ' ਦੇ ਦੋਸ਼ਾਂ ਕਾਰਨ ਪਹਿਲਾਂ ਉਸਦੀ ਝਾੜ-ਫੂਕ (ਤੰਤਰ-ਮੰਤਰ) ਵੀ ਕਰਵਾ ਚੁੱਕਾ ਹੈ। ਇੰਨਾ ਹੀ ਨਹੀਂ, ਇਸ ਮਾਮਲੇ ਨੂੰ ਲੈ ਕੇ ਮਹਿਮੂਦਾਬਾਦ ਕੋਤਵਾਲੀ ਵਿੱਚ ਪੰਚਾਇਤ ਵੀ ਹੋਈ ਸੀ, ਪਰ ਇਸਦਾ ਕੋਈ ਹੱਲ ਨਹੀਂ ਨਿਕਲ ਸਕਿਆ। ਅਧਿਕਾਰੀਆਂ ਨੇ ਇਸ ਅਰਜ਼ੀ ਨੂੰ ਸਵੀਕਾਰ ਕਰਦਿਆਂ ਕੋਤਵਾਲੀ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਨ ਅਤੇ ਇਸਦਾ ਨਿਪਟਾਰਾ ਕਰਨ ਲਈ ਨਿਰਦੇਸ਼ ਦਿੱਤੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
TNPSC 'ਚ ਨਿਕਲੀ ਭਰਤੀ, ਨੌਜਵਾਨਾਂ ਲਈ ਸੁਨਹਿਰੀ ਮੌਕਾ ; ਜਲਦ ਕਰੋ ਅਪਲਾਈ
NEXT STORY