ਭੋਪਾਲ : ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਪੁਲਸ ਨੇ ₹1.5 ਕਰੋੜ ਰੁਪਏ ਦੇ ਗਹਿਣਿਆਂ ਦੀ ਚੋਰੀ ਦਾ ਪਰਦਾਫਾਸ਼ ਕਰ ਦਿੱਤਾ ਹੈ। ਇਸ ਸਨਸਨੀਖੇਜ਼ ਮਾਮਲੇ ਵਿੱਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦੋਂ ਕਿ ਦੋ ਹੋਰ ਸ਼ੱਕੀ ਅਜੇ ਵੀ ਫਰਾਰ ਹਨ। ਇਸ ਮਾਮਲੇ ਨੂੰ ਲੈ ਕੇ ਇਹ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਇਸ ਚੋਰੀ ਦੀ ਮਾਸਟਰਮਾਈਂਡ ਖੁਦ ਦਲਾਲ ਦੀ ਭਤੀਜੀ ਸੀ, ਜਿਸਨੇ ਆਪਣੇ ਬੁਆਏਫ੍ਰੈਂਡ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਸਾਰੀ ਸਾਜ਼ਿਸ਼ ਰਚੀ ਸੀ।
ਪੜ੍ਹੋ ਇਹ ਵੀ : Maggi ਖਾਣ ਲਈ ਨਹੀਂ ਮਿਲੇ ਪੈਸੇ, ਭੈਣ ਦੀ Engagement Ring ਵੇਚਣ ਸੁਨਿਆਰੇ ਕੋਲ ਗਿਆ ਬੱਚਾ ਤੇ ਫਿਰ...
ਡੀਐਸਪੀ (ਜ਼ੋਨ 3) ਅਭਿਨਵ ਚੌਕਸੀ ਨੇ ਕਿਹਾ ਕਿ ਇਹ ਘਟਨਾ ਵਿਜੇ ਨਗਰ ਦੇ ਓਮ ਨਗਰ ਵਿੱਚ ਵਾਪਰੀ। ਪੀੜਤ ਪਰਿਵਾਰ ਆਪਣੀ ਧੀ ਦੀ ਮੰਗਣੀ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਗਵਾਲੀਅਰ ਵਿੱਚ ਸੀ। ਘਟਨਾ ਦੌਰਾਨ ਦੋਸ਼ੀ ਘਰ ਵਿੱਚ ਦਾਖਲ ਹੋਏ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਲਏ। ਚੋਰੀ ਦਾ ਪਤਾ ਉਦੋਂ ਲੱਗਿਆ ਜਦੋਂ ਇੱਕ ਘਰੇਲੂ ਕਰਮਚਾਰੀ ਨੇ ਟੁੱਟਿਆ ਤਾਲਾ ਦੇਖਿਆ ਅਤੇ ਗੁਆਂਢੀਆਂ ਨੂੰ ਸੂਚਿਤ ਕੀਤਾ। ਪੁਲਸ ਨੂੰ ਸ਼ੁਰੂਆਤੀ ਜਾਂਚ ਵਿੱਚ ਮੋਬਾਈਲ ਫੋਨ ਦੀ ਲੋਕੇਸ਼ਨ ਅਤੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ ਚੋਰੀ ਘਰ ਦੇ ਕਿਸੇ ਜਾਣਕਾਰ ਨੇ ਕੀਤੀ ਹੈ। ਦਲਾਲ ਦੀ ਭਤੀਜੀ ਡੌਲੀ ਨੇ ਆਪਣੇ ਬੁਆਏਫ੍ਰੈਂਡ ਅੰਕਿਤ ਤਿਵਾੜੀ ਨੂੰ ਚੋਰੀ ਕਰਨ ਲਈ ਉਕਸਾਇਆ ਸੀ, ਜਿਸ ਵਿਰੁੱਧ ਪਹਿਲਾਂ ਹੀ ਡਕੈਤੀ ਅਤੇ ਕਤਲ ਦੇ ਕਈ ਮਾਮਲੇ ਦਰਜ ਹਨ।
ਪੜ੍ਹੋ ਇਹ ਵੀ : Online ਗੇਮ ਨੇ ਪੁੱਤ ਨੂੰ ਬਣਾ 'ਤਾ ਹੈਵਾਨ, ਪਹਿਲਾਂ ਮਾਰੇ ਪੇਚਕਸ, ਫਿਰ ਸਿਰ 'ਚ ਸਿਲੰਡਰ ਨਾਲ...
ਡੌਲੀ ਨੇ ਅੰਕਿਤ ਨੂੰ ਦੱਸਿਆ ਸੀ ਕਿ ਘਰ ਵਿੱਚ ਵਿਆਹ ਲਈ ਗਹਿਣੇ ਰੱਖੇ ਹੋਏ ਹਨ। ਫਿਰ ਅੰਕਿਤ ਨੇ ਆਪਣੇ ਦੋਸਤਾਂ ਅਜੈ ਸ਼ਾਕਿਆ ਅਤੇ ਦੇਵਾਸ਼ੀਸ਼ ਨਾਲ ਮਿਲ ਕੇ ਇੱਕ ਯੋਜਨਾ ਬਣਾਈ। ਸਰਕਾਰੀ ਠੇਕੇਦਾਰ ਰਵੀ ਵਿਸ਼ਵਕਰਮਾ ਨੇ ਵੀ ਇਸ ਕੰਮ ਵਿਚ ਉਹਨਾਂ ਦੀ ਮਦਦ ਕੀਤੀ, ਦੋਸ਼ੀ ਨੂੰ ਉਸਦੇ ਫਲੈਟ ਵਿੱਚ ਠਹਿਰਾਇਆ। ਹੁਣ ਤੱਕ ਪੁਲਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਚੋਰੀ ਹੋਇਆ ਲਗਭਗ ਸਾਰਾ ਸੋਨਾ ਬਰਾਮਦ ਕਰ ਲਿਆ ਹੈ। ਬਾਕੀ ਦੋ ਦੀ ਭਾਲ ਜਾਰੀ ਹੈ।
ਪੜ੍ਹੋ ਇਹ ਵੀ : ਹੁਣ ਰਾਸ਼ਨ ਡਿਪੂਆਂ ਤੋਂ ਮਿਲੇਗਾ ਸਸਤਾ ਸਰ੍ਹੋਂ ਦਾ ਤੇਲ!
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਅਰਵਿੰਦ ਕੇਜਰੀਵਾਲ ਨੂੰ ਮਿਲਿਆ ਨਵਾਂ ਬੰਗਲਾ, ਕੇਂਦਰ ਨੇ ਦਿੱਤਾ ਟਾਈਪ-7 ਬੰਗਲਾ
NEXT STORY