ਨਵੀਂ ਦਿੱਲੀ—ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਵਿਸ਼ੇਸ਼ ਅਦਾਲਤ ਨੇ ਵੱਖਵਾਦੀ ਨੇਤਾ ਯਾਸੀਨ ਮਲਿਕ ਦੀ ਨਿਆਇਕ ਹਿਰਾਸਤ ਨੂੰ 23 ਅਕਤੂਬਰ ਤੱਕ ਵਧਾ ਦਿੱਤਾ ਹੈ। ਇਸ ਤੋਂ ਪਹਿਲਾਂ ਟੈਰਰ ਫੰਡਿੰਗ ਮਾਮਲੇ 'ਚ ਐੱਨ.ਆਈ.ਏ. ਨੇ ਵੱਖਵਾਦੀ ਨੇਤਾਵਾਂ ਵਿਰੁੱਧ ਕੋਰਟ 'ਚ ਚਾਰਜਸ਼ੀਟ ਦਾਇਰ ਕੀਤੀ। ਇਸ ਚਾਰਜਸ਼ੀਟ 'ਚ ਵੱਖਵਾਦੀ ਨੇਤਾ ਆਸਿਆ ਅੰਦਰਾਬੀ, ਸ਼ੱਬੀਰ ਸ਼ਾਹ, ਯਾਸੀਨ ਮਲਿਕ, ਮਸਰਤ ਆਲਮ ਅਤੇ ਰਾਸ਼ਿਦ ਇੰਜੀਨੀਅਰ ਦੇ ਨਾਂ ਸ਼ਾਮਲ ਸਨ। ਇਨ੍ਹਾਂ ਵੱਖਵਾਦੀ ਨੇਤਾਵਾਂ 'ਤੇ ਟੈਰਰ ਫੰਡਿੰਗ ਦਾ ਮਾਮਲਾ ਦਰਜ ਸੀ। ਐੱਨ.ਆਈ.ਏ. ਵਲੋਂ ਦਾਖਲ ਕੀਤੇ ਗਏ ਦੋਸ਼ ਪੱਤਰ 'ਚ ਇਨ੍ਹਾਂ ਵੱਖਵਾਦੀ ਨੇਤਾਵਾਂ 'ਤੇ ਪਾਕਿਸਤਾਨ ਤੋਂ ਲੈ ਕੇ ਦਿੱਲੀ ਅਤੇ ਜੰਮੂ-ਕਸ਼ਮੀਰ ਰਾਹੀਂ ਹੋਈ ਟੈਰਰ ਫੰਡਿੰਗ ਦਾ ਪੂਰਾ ਖੁਲਾਸਾ ਕੀਤਾ ਹੈ।
ਦੋਸ਼ ਪੱਤਰ 'ਚ ਖੁਲਾਸਾ ਕਿ ਕਿਸ ਤਰ੍ਹਾਂ ਨਾਲ ਹਾਫਿਜ਼ ਸਈਅਦ ਰਾਹੀਂ ਇਨ੍ਹਾਂ ਲੋਕਾਂ ਨੂੰ ਆਏ ਪੈਸਿਆਂ ਨੂੰ ਜੰਮੂ-ਕਸ਼ਮੀਰ ਤੋਂ ਲੈ ਕੇ ਦਿੱਲੀ ਤੱਕ ਅੱਤਵਾਦੀ ਗਤੀਵਿਧੀਆਂ 'ਚ ਖਰਚ ਕੀਤਾ ਹੈ। ਦੋਸ਼ ਪੱਤਰ 'ਚ ਇਹ ਵੀ ਦੱਸਿਆ ਗਿਆ ਕਿ ਆਸਿਆ ਅੰਦਰਾਬੀ ਹਾਫਿਜ਼ ਸਈਅਦ ਅਤੇ ਉਸ ਦੀਆਂ ਦੋਵੇਂ ਪਤਨੀਆਂ ਉਮੀ ਤਲਾ ਅਤੇ ਨੂਰ ਜਹਾਂ ਨਾਲ ਵੀ ਫੋਨ 'ਤੇ ਸੰਪਰਕ 'ਚ ਰਹਿੰਦੀ ਸੀ।
ਜ਼ਿਕਰਯੋਗ ਹੈ ਕਿ ਵੱਖਵਾਦੀ ਯਾਸੀਨ ਮਲਿਕ ਨੂੰ ਸਾਲ 2017 ਦੇ ਅੱਤਵਾਦੀ ਫੰਡਿੰਗ ਦੇ ਸਿਲਸਿਲੇ 'ਚ ਦਿੱਲੀ ਦੀ ਇਕ ਕੋਰਟ 'ਚ ਪੇਸ਼ ਕੀਤਾ ਗਿਆ ਸੀ। ਇਕ ਨਿਊਜ਼ ਏਜੰਸੀ ਅਨੁਸਾਰ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਤਾਜ਼ਾ ਸਮੱਗਰੀ ਸੋਸ਼ਲ ਮੀਡੀਆ ਸਬੂਤ, ਕਾਲ ਰਿਕਾਰਡ, ਜ਼ੁਬਾਨੀ ਅਤੇ ਦਸਤਾਵੇਜ਼ੀ ਸਬੂਤ ਦੇ ਰੂਪ 'ਚ ਸਾਹਮਣੇ ਆਈ ਹੈ। ਇਸ 'ਚ ਸਰਹੱਦ ਪਾਰ ਤੋਂ ਦੋਸ਼ੀ ਹਾਫਿਜ਼ ਸਈਅਦ ਅਤੇ ਸਈਅਦ ਸਲਾਉਦੀਨ ਦੇ ਸੰਬੰਧ 'ਚ ਦੋਸ਼ ਲਗਾਏ ਵਿਅਕਤੀਆਂ ਦੇ ਸੰਬੰਧ ਦਾ ਪਤਾ ਲੱਗਦਾ ਹੈ।
ਅਯੁੱਧਿਆ ਵਿਵਾਦ 'ਤੇ ਸੁਪਰੀਮ ਕੋਰਟ ਨੇ ਤੈਅ ਕੀਤੀ ਡੈੱਡਲਾਈਨ, ਬਹਿਸ ਦਾ ਇਕ ਦਿਨ ਹੋਰ ਘੱਟ
NEXT STORY