ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਭਾਰਤੀ ਹਵਾਈ ਫੌਜ ਦੀ ਸਾਰੰਗ ਹੈਲੀਕਾਪਟਰ ਡਿਸਪਲੇਅ ਟੀਮ ਦੇ 71 ਮੁਲਾਜ਼ਮਾਂ ਦੀ ਇਕ ਟੀਮ ਸਿੰਗਾਪੁਰ ਏਅਰ ਸ਼ੋਅ 2024 ਵਿਚ ਭਾਗ ਲੈਣ ਲਈ ਸਿੰਗਾਪੁਰ ਦੇ ਪਯਾ ਲੇਬਰ ਏਅਰਬੇਸ ’ਤੇ ਉਤਰੀ।
ਇਹ ਵੀ ਪੜ੍ਹੋ : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ’ਚ 6 ਲਾਸ਼ਾਂ ਬਰਾਮਦ
ਵਿਸ਼ਵ ਪ੍ਰਸਿੱਧ ਸਾਰੰਗ ਹੈਲੀਕਾਪਟਰ ਹਿਸਪਲੇਅ ਟੀਮ 5 ਉੱਨਤ ਹਲਕੇ ਹੈਲੀਕਾਪਟਰਾਂ (ਏ. ਐੱਲ. ਐੱਚ.) ਨਾਲ ਇਸ ’ਤੇ ਆਪਣੇ ਸ਼ਾਨਦਾਰ ਏਅਰਬੈਟਿਕਸ ਜੰਗੀ ਅਭਿਆਸ ਦਾ ਪ੍ਰਦਰਸ਼ਨ ਕਰੇਗੀ। ਏ. ਐੱਲ. ਐੱਚ. ਨੂੰ ‘ਧਰੁਵ’ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਨ੍ਹਾਂ ਹੈਲੀਕਾਪਟਰਾਂ ਨੂੰ ਭਾਰਤੀ ਹਵਾਈ ਫੌਜ ਦੇ ਸੀ-17 ਗਲੋਬਮਾਸਟਰ ਹੈਵੀ ਲਿਫਟ ਟਰਾਂਸਪੋਰਟ ਏਅਰਕ੍ਰਾਫਟ ਨਾਲ ਪਹੁੰਚਿਆ ਗਿਆ ਸੀ।
ਇਹ ਵੀ ਪੜ੍ਹੋ : ਗੁਆਂਤਾਨਾਮੋ ਜੇਲ ਤੋਂ ਰਿਹਾਅ ਕੀਤੇ ਗਏ ਅੰਤਿਮ 2 ਅਫਗਾਨ ਕੈਦੀ ਪਹੁੰਚੇ ਕਾਬੁਲ
ਦੋ ਸਾਲਾ ਸਿੰਗਾਪੁਰ ਏਅਰ ਸ਼ੋਅ 20 ਫਰਵਰੀ ਨੂੰ ਸ਼ੁਰੂ ਹੋਣ ਵਾਲਾ ਹੈ ਅਤੇ 24 ਫਰਵਰੀ ਤੱਕ ਚੱਲੇਗਾ। ਸ਼ੋਅ ਵਿਚ ਦੁਨੀਆ ਭਰ ਦੇ ਭਾਗੀਦਾਰਾਂ ਦੇ ਵੱਖ-ਵੱਖ ਹਵਾਈ ਪ੍ਰਦਰਸ਼ਨ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਕੇਂਦਰ ਸਰਕਾਰ ਨੇ 102 ਵਿਦੇਸ਼ੀ ਭਾਰਤੀ ਨਾਗਰਿਕ ਕਾਰਡ ਕੀਤੇ ਰੱਦ
NEXT STORY