ਕੇਰਲ— ਕੇਰਲ 'ਚ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਡਾਕਟਰ ਦੇ ਘਰ ਦੇ ਟਾਇਲਟ 'ਚ 2 ਦਿਨ ਦੀ ਬੱਚੀ ਦੀ ਲਾਸ਼ ਬਰਾਮਦ ਹੋਈ ਹੈ। ਡਾਕਟਰ ਵੀ ਬੱਚੀ ਦੀ ਲਾਸ਼ ਦੇਖ ਕੇ ਹੈਰਾਨ ਰਹਿ ਗਿਆ। ਡਾਕਟਰ ਅਬਦੁਲ ਰਹਿਮਾਨ ਅਤੇ ਉਨ੍ਹਾਂ ਦੀ ਡਾਕਟਰ ਪਤਨੀ ਘਰ ਦੇ ਕੋਲ ਹੀ ਕਲੀਨਿਕ ਚਲਾਉਂਦੇ ਹਨ। ਘਰ 'ਚ ਸਫਾਈ ਲਈ ਨੌਕਰਾਣੀ ਆਈ ਸੀ। ਉਸ ਨੇ ਦੇਖਿਆ ਕਿ ਟਾਇਲਟ 'ਚ ਪਾਣੀ ਭਰਿਆ ਹੋਇਆ ਹੈ। ਉਸ ਨੇ ਡਾਕਟਰ ਨੂੰ ਇਸ ਦੀ ਜਾਣਕਾਰੀ ਦਿੱਤੀ ਕਿ ਸ਼ਾਇਦ ਟਾਇਲਟ 'ਚ ਕੁਝ ਫਸਿਆ ਹੋਇਆ ਹੈ, ਜਿਸ ਕਾਰਨ ਪਾਣੀ ਅੱਗੇ ਨਹੀਂ ਜਾ ਰਿਹਾ ਹੈ।
ਰਹਿਮਾਨ ਨੇ ਇਸ ਦੀ ਸਫਾਈ ਅਤੇ ਮੁਰੰਮਤ ਲਈ ਪਲੰਬਰ ਨੂੰ ਬੁਲਾਇਆ। ਟਾਇਲਟ ਦੀ ਸਫਾਈ ਦੌਰਾਨ ਪਲੰਬਰ ਨੇ ਦੇਖਿਆ ਕਿ ਉਥੇ ਇਕ ਬੱਚੀ ਦੀ ਲਾਸ਼ ਹੈ। ਪਲੰਬਰ ਨੇ ਬੱਚੀ ਦੀ ਲਾਸ਼ ਬਾਹਰ ਕੱਢੀ ਤਾਂ ਡਾਕਟਰ ਅਤੇ ਉਨ੍ਹਾਂ ਦੀ ਪਤਨੀ ਵੀ ਹੈਰਾਨ ਰਹਿ ਗਏ। ਉਨ੍ਹਾਂ ਨੇ ਤੁਰੰਤ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਪੁਲਸ ਨੇ ਬੱਚੀ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ ਹੈ। ਇਸ ਮਾਮਲੇ 'ਚ ਪੁਲਸ ਦਾ ਕਹਿਣਾ ਹੈ ਕਿ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਯੋਗੀ 'ਤੇ ਇਤਰਾਜ਼ਯੋਗ ਟਿੱਪਣੀ ਦੇਣ ਵਾਲੇ ਕਾਂਗਰਸ ਪ੍ਰਧਾਨ ਨੇ ਮੰਗੀ ਮੁਆਫੀ
NEXT STORY