ਗੁਰੂਗ੍ਰਾਮ (ਧਰਮੇਂਦਰ)- ਨੂਹ ’ਚ ਹਿੰਸਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦਾ ਬੁਲਡੋਜ਼ਰ ਲਗਾਤਾਰ ਤੀਸਰੇ ਦਿਨ ਵੀ ਚੱਲਿਆ, ਜਿਸ ’ਚ ਗ਼ੈਰ-ਕਾਨੂੰਨੀ ਉਸਾਰੀਆਂ ਦੇ ਖਿਲਾਫ ਭੰਨ-ਤੋੜ ਮੁਹਿੰਮ ਜਾਰੀ ਰੱਖਦੇ ਹੋਏ ਜ਼ਿਲਾ ਪ੍ਰਸ਼ਾਸਨ ਨੇ ਸ਼ਨੀਵਾਰ ਸਵੇਰੇ 7 ਵਜੇ ਤੋਂ ਨਲਹੜ ਮੈਡੀਕਲ ਕਾਲਜ ਦੇ ਆਸਪਾਸ ਦੇ ਇਲਾਕਿਆਂ ’ਚ ਲਗਭਗ ਢਾਈ ਏਕੜ ’ਚ ਗ਼ੈਰ-ਕਾਨੂੰਨੀ ਕਬਜ਼ਿਆਂ ਨੂੰ ਹਟਾਇਆ। ਪੂਰਾ ਦਿਨ ਵੱਖ-ਵੱਖ ਥਾਵਾਂ ’ਤੇ ਇਹ ਮੁਹਿੰਮ ਚਲਾਈ ਗਈ। ਪ੍ਰਸ਼ਾਸਨ ਦੀ ਟੀਮ ਮੌਕੇ ’ਤੇ ਭਾਰੀ ਪੁਲਸ ਬਲ ਦੇ ਨਾਲ ਮੌਜੂਦ ਰਹੀ।
ਇਹ ਵੀ ਪੜ੍ਹੋ- ਨੂਹ ਹਿੰਸਾ ਮਗਰੋਂ ਹਰਿਆਣਾ ਪੁਲਸ ਦਾ ਵੱਡਾ ਐਕਸ਼ਨ, ਨਾਮੀ ਹੋਟਲ 'ਤੇ ਚੱਲਿਆ 'ਪੀਲਾ ਪੰਜਾ'
ਨਲਹੜ ਮੈਡੀਕਲ ਕਾਲਜ ਦੇ ਆਸਪਾਸ 45 ਤੋਂ ਵੱਧ ਗ਼ੈਰ-ਕਾਨੂੰਨੀ ਉਸਾਰੀਆਂ, ਜਦੋਂ ਕਿ 13 ਤੋਂ 15 ਅਸਥਾਈ ਗ਼ੈਰ ਕਾਨੂੰਨੀ ਢਾਂਚੇ ਵੀ ਢਾਹੇ ਗਏ, ਜਿਨ੍ਹਾਂ ਦੇ ਮਾਲਕਾਂ ਨੂੰ ਪਹਿਲਾਂ ਹੀ ਨੋਟਿਸ ਦਿੱਤੇ ਗਏ ਸਨ। ਇਸ ਤਰ੍ਹਾਂ ਜ਼ਿਲ੍ਹੇ ’ਚ ਪਿਨਗਵਾਂ, ਪਿੰਡ ਬਿਸਰੂ, ਪਿੰਡ ਬਿਵਾ, ਨਾਂਗਲ ਮੁਬਾਰਿਕਪੁਰ, ਪਾਲੜਾ ਸ਼ਾਹਪੁਰੀ, ਅਗੋਨ, ਸਹਾਰਾ ਹੋਟਲ ਦੇ ਨੇੜਲੇ ਖੇਤਰ, ਅਡਬਰ ਚੌਕ, ਨਲਹੜ ਰੋਡ, ਤਿਰੰਗਾ ਚੌਕ ਦੇ ਆਸਪਾਸ ਦੇ ਖੇਤਰਾਂ ਸਮੇਤ ਕਈ ਹੋਰ ਥਾਵਾਂ ’ਤੇ ਗ਼ੈਰ-ਕਾਨੂੰਨੀ ਉਸਾਰੀਆਂ ਹਟਾਈਆਂ ਗਈਆਂ। ਤਾਵੜੂ ਸਬ-ਡਵੀਜਨਲ ਖੇਤਰ ਦੇ ਪਿੰਡ ਤੇਹਸੋਲਾ ’ਚ 1 ਪੱਕੇ ਅਤੇ 24 ਅਸਥਾਈ ਢਾਂਚਿਆਂ ਨੂੰ ਹਟਾਇਆ ਗਿਆ।
ਇਹ ਵੀ ਪੜ੍ਹੋ- ਨੂਹ ਹਿੰਸਾ 'ਤੇ CM ਖੱਟੜ ਦਾ ਵੱਡਾ ਬਿਆਨ- ਪੁਲਸ ਹਰ ਕਿਸੇ ਦੀ ਸੁਰੱਖਿਆ ਨਹੀਂ ਕਰ ਸਕਦੀ
ਨੂਹ ਦੇ ਐੱਸ. ਡੀ. ਐੱਮ. ਅਸ਼ਵਨੀ ਕੁਮਾਰ ਨੇ ਕਿਹਾ ਕਿ ਬ੍ਰਿਜ ਮੰਡਲ ਧਾਰਮਿਕ ਯਾਤਰਾ ਦੌਰਾਨ ਹੋਈ ਹਿੰਸਾ ’ਚ ਵੀ ਕੁਝ ਢਾਂਚਿਆਂ ਦੇ ਮਾਲਕਾਂ ਦੀ ਸ਼ਮੂਲੀਅਤ ਸੀ। ਇਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਨਵ-ਨਿਯੁਕਤ ਡਿਪਟੀ ਕਮਿਸ਼ਨਰ ਧੀਰੇਂਦਰ ਖੜਗਟਾ ਨੇ ਕਿਹਾ ਕਿ ਜ਼ਿਲ੍ਹੇ ’ਚ ਗ਼ੈਰ-ਸਮਾਜਿਕ ਗਤੀਵਿਧੀਆਂ ’ਚ ਸ਼ਾਮਲ ਲੋਕਾਂ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਜ਼ਿਲਾ ਪ੍ਰਸ਼ਾਸਨ ਦੀ ਟੀਮ ਵੱਲੋਂ ਵੱਖ-ਵੱਖ ਮਾਧਿਅਮਾਂ ਰਾਹੀਂ ਮੁਲਜ਼ਮਾਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ- ਹਰਿਆਣਾ ਸਰਕਾਰ ਕੋਲ ਨੂਹ ਹਿੰਸਾ ਦੀ ਸੀ ਖ਼ੁਫੀਆ ਜਾਣਕਾਰੀ? ਜਾਣੋ ਗ੍ਰਹਿ ਮੰਤਰੀ ਦਾ ਬਿਆਨ
ਨੂਹ ਹਿੰਸਾ ’ਚ ਸਾਹਮਣੇ ਆਇਆ ਪਾਕਿਸਤਾਨੀ ਕੁਨੈਕਸ਼ਨ
ਵਿਸ਼ਵ ਹਿੰਦੂ ਪ੍ਰੀਸ਼ਦ ਦੀ ਬ੍ਰਿਜ ਮੰਡਲ ਯਾਤਰਾ ਦੌਰਾਨ ਮੇਵਾਤ ਦੇ ਨੂਹ ’ਚ ਹੋਈ ਹਿੰਸਾ ’ਚ ਹੁਣ ਪਾਕਿਸਤਾਨੀ ਕੁਨੈਕਸ਼ਨ ਸਾਹਮਣੇ ਆਇਆ ਹੈ। ਪੁਲਸ ਦੀ ਜਾਂਚ ’ਚ ਪਾਕਿਸਤਾਨੀ ਯੂ-ਟਿਊਬਰ ਜ਼ੀਸ਼ਾਨ ਮੁਸ਼ਤਾਕ ਬਾਰੇ ਪਤਾ ਲੱਗਾ ਹੈ। ਖੁਦ ਨੂੰ ਰਾਜਸਥਾਨ ਦਾ ਦੱਸਣ ਵਾਲੇ ਯੂ-ਟਿਊਬਰ ਨੇ ਇਸਲਾਮਾਬਾਦ-ਲਾਹੌਰ ’ਚ ਬੈਠ ਕੇ ਭੜਕਾਊ ਪੋਸਟਾਂ ਸਾਂਝੀਆਂ ਕੀਤੀਆਂ ਸਨ। ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਜੀਸ਼ਾਨ ਮੁਸ਼ਤਾਕ ਨੇ ਅਹਿਸਾਨ ਮੇਵਾਤੀ ਪਾਕਿਸਤਾਨੀ ਦੇ ਨਾਂ ਨਾਲ ਸੋਸ਼ਲ ਮੀਡੀਆ ਅਕਾਊਂਟ ਬਣਾਇਆ ਹੋਇਆ ਸੀ। ਉਸ ਨੇ ਆਪਣੀ ਲੋਕੇਸ਼ਨ ਰਾਜਸਥਾਨ ਦੇ ਅਲਵਰ ’ਚ ਦੱਸੀ ਸੀ, ਜਦੋਂ ਕਿ ਉਹ ਪਾਕਿਸਤਾਨ ਦੇ ਇਸਲਾਮਾਬਾਦ ਅਤੇ ਲਾਹੌਰ ਤੋਂ ਵੀਡੀਓ ਪੋਸਟ ਕਰ ਰਿਹਾ ਸੀ। ਜ਼ੀਸ਼ਾਨ ਨੇ ਪਾਕਿਸਤਾਨ ਐਜੂਕੇਸ਼ਨ ਐਂਡ ਰਿਸਰਚ ਨੈੱਟਵਰਕ (ਪੀ. ਈ. ਆਰ. ਐੱਨ.) ਦੇ ਜ਼ਰੀਏ ਵੀਡੀਓ ਅਪਲੋਡ ਕੀਤੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਇਸਲਾਮਿਕ ਸਟੇਟ ਦੇ 2 ਅੱਤਵਾਦੀਆਂ ਨੂੰ ਮਿਲੀ ਉਮਰ ਕੈਦ ਦੀ ਸਜ਼ਾ
NEXT STORY